BREAKING NEWS
Search

ਹੋ ਜਾਓ ਸਾਵਧਾਨ- ਘਰ ਦੇ ਅੰਦਰ ਇਹਨਾਂ ਥਾਵਾਂ ਚ ਲੁਕਿਆ ਹੋ ਸਕਦੈ ਕੋਰੋਨਾ ਵਾਇਰਸ

ਘਰ ਦੇ ਅੰਦਰ ਇਹਨਾਂ ਥਾਵਾਂ ਚ ਲੁਕਿਆ ਹੋ ਸਕਦੈ ਕੋਰੋਨਾ

ਕੋਰੋਨਾਵਾਇਰਸ ਦੇ ਡਰ ਨਾਲ ਲੋਕਾਂ ਨੂੰ ਘਰ ਵਿਚ ਕੁਆਰੰਟੀਨ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ। ਕੋਰੋਨਾਵਾਇਰਸ ਨਾਲ ਇਨਫੈਕਟਡ ਹੋਣ ਦਾ ਖਤਰਾ ਬਾਹਰ ਸਭ ਤੋਂ ਵਧੇਰੇ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਘਰ ਵਿਚ ਵੀ ਅਜਿਹੀਆਂ ਕਈ ਥਾਵਾਂ ਹਨ, ਜਿਥੇ ਕੋਰੋਨਾਵਾਇਰਸ ਬੜੇ ਆਰਾਮ ਨਾਲ ਲੁਕ ਸਕਦਾ ਹੈ। ਲਾਂਡ੍ਰੀਹੀਪ ਦੀ ਸੀ.ਈ.ਓ. ਦੇਯਾਨ ਦਿਮਿਤ੍ਰੀ ਦਾ ਕਹਿਣਾ ਹੈ ਕਿ ਸਾਡੇ ਘਰ ਵਿਚ ਵਾਇਰਸ ਦੇ ਲਈ ਕਈ ਖੁਫੀਆ ਥਾਵਾਂ ਹੁੰਦੀਆਂ ਹਨ। ਇਨਸਾਨ ਦੇ ਵਾਲਾਂ ਤੋਂ ਤਕਰੀਬਨ 900 ਗੁਣਾ ਬਰੀਕ ਇਹ ਵਾਇਰਸ ਕਿਤੇ ਵੀ ਲੁਕ ਕੇ ਬੈਠ ਸਕਦਾ ਹੈ।

1. ਦੇਯਾਨ ਦੇ ਮੁਤਾਬਕ ਰੋਜ਼ਾਨਾ ਵਰਤੋਂ ਵਿਚ ਆਉਣ ਵਾਲਾ ਤੌਲੀਆ ਤੁਹਾਡੇ ਲਈ ਵੱਡਾ ਖਤਰਾ ਬਣ ਸਕਦਾ ਹੈ। ਚਿਹਰਾ, ਹੱਥ-ਪੈਰ ਜਾਂ ਪਿੰਡਾ ਪੂਝਣ ਵਾਲੇ ਤੌਲੀਏ ਵਿਚ ਸਭ ਤੋਂ ਵਧੇਰੇ ਬੈਕਟੀਰੀਆ ਤੇ ਵਾਇਰਸ ਹੁੰਦੇ ਹਨ।

2. ਰਸੌਈ ਜਾਂ ਹੋਰ ਥਾਵਾਂ ‘ਤੇ ਕੰਮ ਕਰਦੇ ਵੇਲੇ ਹੱਥਾਂ ‘ਤੇ ਦਸਤਾਨੇ ਪਾਉਣਾ ਚੰਗੀ ਗੱਲ ਹੈ। ਪਰ ਇਹ ਦਸਤਾਨੇ ਵੀ ਬੈਕਟੀਰੀਆ ਤੇ ਵਾਇਰਸ ਦਾ ਘਰ ਬਣ ਸਕਦੇ ਹਨ। ਇਹਨਾਂ ਦੀ ਵਰਤੋਂ ਹੋਣ ਤੋਂ ਬਾਅਦ ਇਹਨਾਂ ਨੂੰ ਗਰਮ ਪਾਣੀ ਜਾਂ ਵਿਨੇਗਰ ਦੀ ਮਦਦ ਨਾਲ ਜ਼ਰੂਰ ਧੋਣਾ ਚਾਹੀਦਾ ਹੈ।

3. ਜਿਹਨਾਂ ਸਿਰਹਾਣਿਆਂ ‘ਤੇ ਸਿਰ ਰੱਖ ਕੇ ਤੁਸੀਂ ਹਰ ਰਾਤ ਚੈਨ ਦੀ ਨੀਂਦ ਲੈਂਦੇ ਹੋ, ਉਹਨਾਂ ਦੇ ਕਵਰ ਵੀ ਅਸੁਰੱਖਿਅਤ ਹਨ। ਇਸ ਵਿਚ ਬੈਕਟੀਰੀਆ ਤੇ ਵਾਇਰਸ ਲੁਕੇ ਹੋ ਸਕਦੇ ਹਨ। ਇਸ ਲਈ ਇਹਨਾਂ ਨੂੰ ਰੋਜ਼ਾਨਾ ਬਦਲਣਾ ਚਾਹੀਦਾ ਹੈ।

4. ਘਰ ਦੇ ਅੰਦਰ ਪਾਇਦਾਨ, ਕਾਲੀਨ ਜਾਂ ਮੈਟ ਵੀ ਇਨਫੈਕਸ਼ਨ ਫੈਲਣ ਦਾ ਇਕ ਕਾਰਨ ਬਣ ਸਕਦੇ ਹਨ। ਇਸ ਲਈ ਇਹਨਾਂ ਦੀ ਵੀ ਬਾਰੀਕੀ ਨਾਲ ਸਫਾਈ ਹੋਣੀ ਜ਼ਰੂਰੀ ਹੈ।

5. ਜਿਹਨਾਂ ਕੱਪੜਿਆਂ ਨੂੰ ਤੁਸੀਂ ਰੋਜ਼ਾਨਾ ਪਹਿਨ ਕੇ ਬਾਹਰ ਜਾਂਦੇ ਹੋ ਜਾਂ ਘਰ ਵਿਚ ਵੀ ਰਹਿੰਦੇ ਹੋ ਉਹਨਾਂ ਵਿਚ ਵੀ ਵਾਇਰਸ ਲੁਕਿਆ ਹੋ ਸਕਦਾ ਹੈ। ਇਸ ਲਈ ਇਹਨਾਂ ਨੂੰ ਚੰਗੀ ਤਰ੍ਹਾਂ ਰੋਜ਼ਾਨਾ ਧੋਵੋ।

6. ਤੁਹਾਡੇ ਟੀਵੀ ਦਾ ਰਿਮੋਟ ਕੰਟਰੋਲ ਵੀ ਕੋਰੋਨਾਵਾਇਰਸ ਦਾ ਘਰ ਬਣ ਸਕਦਾ ਹੈ। ਇਸ ਲਈ ਆਪਣੇ ਟੀਵੀ ਦੇ ਰਿਮੋਟ ਕੰਟਰੋਲ ਨੂੰ ਰੋਜ਼ਾਨਾ ਸੈਨੀਟਾਇਜ਼ਰ ਨਾਲ ਚੰਗੀ ਤਰ੍ਹਾਂ ਸਾਫ ਕਰੋ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |



error: Content is protected !!