BREAKING NEWS
Search

ਹੋ ਗਿਆ ਵੱਡਾ ਖੁਲਾਸਾ – ਅਭਿਨੰਦਨ ਤੋਂ ਪਾਕਿਸਤਾਨ ਨੇ ਪੁੱਛੇ ਸੀ ਇਹ ਗੁਪਤ ਸਵਾਲ, ਜਵਾਬ ਨਾ ਦੇਣ ‘ਤੇ ਕੀਤਾ ਇਸ ਤਰ੍ਹਾਂ ਦਾ ਤਸ਼ੱਦਦ..

ਪਾਕਿਸਤਾਨ ਨੂੰ ਸਬਕ ਸਿਖਾਉਣ ਵਾਲੇ ਇੰਡੀਅਨ ਏਅਰਫੋਰਸ ਦੇ ਵਿੰਗ ਕਮਾਂਡਰ ਅਭਿਨੰਦਨ ਦੇ ਨਾਲ ਪਾਕਿਸਤਾਨ ਨੇ ਕਿਸ ਤਰ੍ਹਾਂ ਦਾ ਸਲੂਕ ਕੀਤਾ। ਉਨ੍ਹਾਂ ਤੋਂ ਕੀ-ਕੀ ਸਵਾਲ ਪੁੱਛੇ ਗਏ। ਇਸ ਬਾਰੇ ਖ਼ੁਲਾਸਾ ਹੋ ਗਿਆ ਹੈ। ਹਿੰਦੁਸਤਾਨ ਟਾਈਮਜ਼ ਵਿੱਚ ਛਪੀ ਖ਼ਬਰ ਮੁਤਾਬਿਕ ਪਾਕਿਸਤਾਨ ਨੇ ਅਭਿਨੰਦਨ ਤੋਂ ਇੰਡੀਅਨ ਏਅਰਫੋਰਸ ਦੀ ਕਈ ਸੰਵੇਦਨਸ਼ੀਲ ਜਾਣਕਾਰੀਆਂ ਮੰਗੀਆਂ ਸਨ।

ਖ਼ਬਰ ਮੁਤਾਬਿਕ ਪਾਕਿਸਤਾਨੀ ਸੈਨਿਕਾਂ ਨੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਤੋਂ ਭਾਰਤੀ ਫ਼ੌਜ ਟੁਕੜੀ ਦੀ ਤਾਇਨਾਤੀ, ਉੱਚ ਸੁਰੱਖਿਆ ਵਾਲੇ ਰੇਡੀਉ ਫ੍ਰੀਕਵੇਂਸੀ ਅਤੇ ਸੰਵੇਦਨਸ਼ੀਲ ਲੋਜਿਸਟਿਕ ਦੇ ਬਾਰੇ ਵਿੱਚ ਮਹੱਤਵਪੂਰਣ ਜਾਣਕਾਰੀ ਕੱਢਣ ਦੀ ਕੋਸ਼ਿਸ਼ ਕੀਤੀ।

ਅਭਿਨੰਦਨ ਦੀ ਟੀਮ ਦੇ ਹਿੱਸਾ ਰਹੇ ਇੱਕ ਅਧਿਕਾਰੀ ਨੇ ਦੱਸਿਆ ਕਿ ਅਭਿਨੰਦਨ ਨੂੰ ਪਾਕਿਸਤਾਨੀ ਫ਼ੌਜ ਨੇ ਬਹੁਤ ਕੁੱਟਿਆ, ਉਨ੍ਹਾਂ ਨੂੰ ਸੋਨ ਵੀ ਨਹੀਂ ਦਿੱਤਾ ਗਿਆ।

ਕੈਦ ਦੌਰਾਨ ਅਭਿਨੰਦਨ ਨੂੰ ਲਗਾਤਾਰ ਕਈ ਘੰਟੇ ਤੱਕ ਖੜ੍ਹਾ ਰੱਖਿਆ ਗਿਆ। ਉਸ ਦੀ ਬੇਚੈਨੀ ਵਧਾਉਣ ਦੇ ਲਈ ਤੇਜ਼ ਸੰਗੀਤ ਵਜਾਇਆ ਗਿਆ।

ਪਾਕਿਸਤਾਨੀ ਅਧਿਕਾਰੀਆਂ ਨੇ ਅਭਿਨੰਦਨ ਤੋਂ IAF ਟਰਾਂਜ਼ਿਟ ਮੈਸੇਜ, ਫਾਈਟਰ ਜੇਟਸ ਦੀ ਤਾਇਨਾਤੀ ਅਤੇ ਲੌਜਿਸਟਿਕ ਵਿਵਸਥਾ ਦੀ ਜਾਣਕਾਰੀਆਂ ਕਢਵਾਉਣ ਦੀ ਕੋਸ਼ਿਸ਼ ਕੀਤੀ।

ਅਭਿਨੰਦਨ ਦੀ ਟੀਮ ਦੇ ਅਫ਼ਸਰ ਨੇ ਦੱਸਿਆ ਕਿ ਸਾਰੇ ਇੰਡੀਅਨ ਫਾਈਟਰ ਪਾਇਲਟ ਨੂੰ ਜਦੋਂ ਤੱਕ ਸੰਭਵ ਹੋ ਚੁੱਪ ਰਹਿਣ ਦੀ ਟਰੇਨਿੰਗ ਦਿੱਤੀ ਜਾਂਦੀ ਹੈ। ਤਾਂਕਿ ਹਵਾਈ ਫ਼ੌਜ ਏਅਰਕ੍ਰਾਫਟ ਦੀ ਤਾਇਨਾਤੀ ਤੇ ਯੋਜਨਾਵਾਂ ਨੂੰ 24 ਘੰਟੇ ਵਿੱਚ ਬਦਲ ਸਕੇ ਤੇ ਵਿਰੋਧੀ ਇਸ ਦਾ ਫ਼ਾਇਦਾ ਨਾ ਚੁੱਕੇ ਸਕਣ।error: Content is protected !!