ਆਈ ਤਾਜਾ ਵੱਡੀ ਖਬਰ
ਮਿਲਾਨ : ਕੋਵਿਡ-19 ਮਹਾਮਾਰੀ ਨਾਲ ਯੂਰਪੀ ਦੇਸ਼ ਇਟਲੀ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇੱਥੇ 26 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 195,351 ਲੋਕ ਇਨਫੈਕਟਿਡ ਹਨ।ਹੁਣ ਇਟਲੀ 4 ਮਈ ਤੋਂ ਦੁਬਾਰਾ ਕਾਰੋਬਾਰ ਖੋਲ੍ਹਣ ਦੀ ਤਿਆਰੀ ਵਿਚ ਹੈ। ਇਟਲੀ ਦੇ ਪ੍ਰਧਾਨ ਮੰਤੀਰ ਜੁਸੇਪੇ ਕੌਂਤੇ ਨੇ ਐਤਵਾਰ ਨੂੰ ਇਕ ਅਖਬਾਰ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ,”ਇਟਲੀ 4 ਮਈ ਤੋਂ ਆਪਣੇ ਕੋਰੋਨਾਵਾਇਰਸ ਲਾਕਡਾਊਨ ਨੂੰ ਘੱਟ ਕਰਨ ਦੇ ਤਹਿਤ ਆਪਣੇ ਨਿਰਮਾਣ ਉਦਯੋਗ ਨੂੰ ਮੁੜ ਖੋਲ੍ਹਣਾ ਸ਼ੁਰੂ ਕਰ ਦੇਵੇਗਾ।” ਇਸ ਦੇ ਨਾਲ ਹੀ ਕੌਂਤੇ ਨੇ ਕਿਹਾ ਕਿ ਸਾਡੀ ਸਤੰਬਰ ਮਹੀਨੇ ਵਿਚ ਸਕੂਲ ਖੋਲ੍ਹਣ ਦੀ ਤਿਆਰੀ ਹੈ।
ਕੌਂਤੇ ਨੇ ਇਟਾਲੀਅਨ ਦੈਨਿਕ ਅਖਬਾਰ ‘ਲਾ ਰੀਪਬਲਿਕਨ’ ਨਾਲ ਗੱਲਬਾਤ ਵਿਚ ਕਿਹਾ ਕਿ ਅਸੀਂ 4 ਮਈ ਤੋਂ ਨਿਰਮਾਣ ਦੇ ਕਾਰੋਬਾਰ ਦੇ ਇਕ ਹਿੱਸੇ ਨੂੰ ਮੁੜ ਖੋਲ੍ਹਣ ਦੀ ਇਜਾਜ਼ਤ ਦੇਣ ਲਈ ਕੰਮ ਕਰ ਰਹੇ ਹਾਂ। ਉਹਨਾਂ ਨੇ ਕਿਹਾ ਕਿ ਇਸ ਨਾਲ ਜੁੜੇ ਉਪਾਆਂ ਨੂੰ ਅਗਲੇ ਹਫਤੇ ਦੀ ਸ਼ੁਰੂਆਤ ਵਿਚ ਨਵੇਂ ਰੂਪ ਵਿਚ ਪੇਸ਼ ਕੀਤਾ ਜਾਵੇਗਾ।ਗੌਰਤਲਬ ਹੈ ਕਿ ਇਟਲੀ ਪਹਿਲਾ ਅਜਿਹਾ ਯੂਰਪੀ ਦੇਸ਼ ਸੀ ਜੋ ਕੋਰੋਨਾਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ।
ਉਹ ਯੂਰਪ ਵਿਚ ਮਾਰਚ ਵਿਚ ਲਾਕਡਾਊਨ ਲਗਾਉਣ ਵਾਲਾ ਪਹਿਲਾ ਦੇਸ਼ ਸੀ। ਹੁਣ ਇਟਲੀ ਦੇ ਆਪਣੀ ਅਰਥਵਿਵਸਥਾ ਨੂੰ ਫਿਰ ਤੋਂ ਖੋਲ੍ਹਣ ਦੇ ਰਸਤੇ ‘ਤੇ ਪੂਰੀ ਦੁਨੀਆ ਦੀ ਨਜ਼ਰ ਟਿਕੀ ਹੋਈ ਹੈ ਅਤੇ ਦੂਜੇ ਦੇਸ਼ ਉਸ ਵੱਲ ਦੇਖ ਰਹੇ ਹਨ।ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |
ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
Home ਤਾਜਾ ਜਾਣਕਾਰੀ ਹੋ ਗਿਆ ਵੱਡਾ ਐਲਾਨ – ਇਟਲੀ 4 ਮਈ ਤੋਂ ਦੁਬਾਰਾ ਸ਼ੁਰੂ ਕਰੇਗਾ ਕਾਰੋਬਾਰ ਸਤੰਬਰ ‘ਚ ਖੁੱਲ੍ਹਣਗੇ ਸਕੂਲ
ਤਾਜਾ ਜਾਣਕਾਰੀ