BREAKING NEWS
Search

ਹੋਲੇ ਮਹਲੇ ਤੇ ਜਾ ਰਹੀ ਸੰਗਤ ਨਾਲ ਵਾਪਰਿਆ ਕਹਿਰ , ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ

ਤਾਜਾ ਵੱਡੀ ਖਬਰ

ਖ਼ੁਸ਼ੀਆਂ ਅਤੇ ਖੇੜਿਆਂ ਦਾ ਜਦੋਂ ਵੀ ਕਿਤੇ ਸਬੱਬ ਬਣਦਾ ਹੈ ਤਾਂ ਇਨਸਾਨ ਆਪਣੇ-ਆਪ ਨੂੰ ਭਾਗਾਂ ਵਾਲਾ ਸਮਝਦਾ ਹੈ ਕਿ ਉਸ ਨੂੰ ਇਸ ਸਮਾਗਮ ਦੇ ਵਿਚ ਸ਼ਾਮਲ ਹੋਣ ਦਾ ਮੌਕਾ ਮਿਲ ਰਿਹਾ ਹੈ। ਲੋਕ ਚਾਈਂ-ਚਾਈਂ ਇਨ੍ਹਾਂ ਖੁਸ਼ੀਆਂ ਦੇ ਮੌਕਿਆਂ ਉੱਪਰ ਆਪਣੇ ਚਾਅ ਨੂੰ ਹੋਰ ਦੂਣ ਸਵਾਇਆ ਕਰਦੇ ਹਨ। ਇਸ ਦੌਰਾਨ ਉਹ ਆਪਣੀ ਖੁਸ਼ੀ ਨੂੰ ਦੂਜਿਆਂ ਦੇ ਨਾਲ ਸਾਂਝਾ ਕਰ ਕੇ ਹੋਰ ਵੀ ਜ਼ਿਆਦਾ ਖੁਸ਼ ਮਹਿਸੂਸ ਕਰਦੇ ਹਨ। ਇਨ੍ਹਾਂ ਖ਼ੁਸ਼ੀਆਂ ਦੇ ਮੌਕਿਆਂ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ ਜਦੋਂ ਇਹ ਕਿਸੇ ਧਾਰਮਿਕ

ਤਿਉਹਾਰ ਦੇ ਨਾਲ ਜੁੜੇ ਹੁੰਦੇ ਹਨ। ਆਉਣ ਵਾਲੇ ਕੁਝ ਦਿਨਾਂ ਦੌਰਾਨ ਹੋਲੇ ਮਹੱਲੇ ਦਾ ਪਵਿੱਤਰ ਦਿਹਾੜਾ ਆਉਣ ਵਾਲਾ ਹੈ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਖਾਸਾ ਉਤਸ਼ਾਹ ਪਾਇਆ ਜਾ ਰਿਹਾ ਹੈ। ਵੱਖ-ਵੱਖ ਥਾਵਾਂ ਉਪਰ ਹੋਣ ਵਾਲੇ ਸਮਾਗਮਾਂ ਵਿਚ ਹਿੱਸਾ ਲੈਣ ਦੇ ਲਈ ਲੋਕ ਵੱਡੀ ਗਿਣਤੀ ਵਿੱਚ ਸ਼ਿਰਕਤ ਕਰ ਰਹੇ ਹਨ ਪਰ ਇਸੇ ਦੌਰਾਨ ਹੀ ਇਕ ਸਮਾਗਮ ਵਿੱਚ ਹਿੱਸਾ ਲੈਣ ਜਾ ਰਹੇ ਨੌਜਵਾਨ ਦੇ ਨਾਲ ਇਕ ਹਾਦਸਾ ਵਾਪਰਿਆ ਜਿਸ ਵਿੱਚ ਉਸ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪੰਜਾਬ ਦੇ

ਵੱਖ-ਵੱਖ ਹਿੱਸਿਆਂ ਵਿੱਚੋਂ ਭਾਰੀ ਗਿਣਤੀ ਵਿੱਚ ਲੋਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਦੇ ਤਿਉਹਾਰ ਉਪਰ ਇਕੱਠੇ ਹੋਣ ਲਈ ਜਾਂਦੇ ਹਨ ਅਤੇ ਇਸੇ ਦੌਰਾਨ ਹੀ ਪਿੰਡ ਸਰਹਾਲੀ ਦੇ ਨੌਜਵਾਨ ਵੀ ਟਰੈਕਟਰ ਟਰਾਲੀ ‘ਤੇ ਜਾ ਰਹੇ ਸਨ। ਪਰ ਰਸਤੇ ਦੇ ਵਿਚ ਜਦੋਂ ਇਹ ਟਰਾਲੀ ਜਲੰਧਰ ਨੇੜੇ ਪੁੱਜੀ ਤਾਂ ਟਰਾਲੀ ਦੇ ਵਿਚ ਸਵਾਰ 19 ਸਾਲਾ ਨੌਜਵਾਨ ਯਾਦਵੀਰ ਸਿੰਘ ਪੁੱਤਰ ਰੇਸ਼ਮ ਸਿੰਘ ਚੱਲਦੀ ਹੋਈ ਟਰਾਲੀ ਵਿੱਚੋਂ ਬਾਹਰ ਡਿੱਗ ਗਿਆ। ਸੜਕ ਉੱਪਰ ਡਿੱਗਦੇ ਸਾਰ ਹੀ ਉਹ ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ

ਗਿਆ ਅਤੇ ਉਸ ਦੇ ਸਿਰ ਉੱਤੇ ਕਾਫੀ ਡੂੰਘੀਆਂ ਸੱਟਾਂ ਲੱਗੀਆਂ। ਮ੍ਰਿਤਕ ਦੇ ਸਾਥੀਆਂ ਦੇ ਦੱਸਣ ਮੁਤਾਬਕ ਉਸ ਦੇ ਸਿਰ ਵਿਚ ਲੱਗੀਆਂ ਹੋਈਆਂ ਡੂੰਘੀਆਂ ਸੱਟਾਂ ਦੇ ਕਾਰਨ ਉਸ ਦੀ ਮੌਤ ਹੋ ਗਈ। ਸੇਜਲ ਅੱਖਾਂ ਦੇ ਨਾਲ ਮ੍ਰਿਤਕ ਨੌਜਵਾਨ ਨੂੰ ਅੱਜ ਪਿੰਡ ਸਰਹਾਲੀ ਵਿਖੇ ਅੰਤਮ ਵਿਦਾਈ ਦਿੱਤੀ ਗਈ। ਨੌਜਵਾਨ ਲੜਕੇ ਦੀ ਮੌਤ ਦੀ ਖਬਰ ਸੁਣ ਕੇ ਪਿੰਡ ਸਰਹਾਲੀ ਦੇ ਵਿਚ ਭਾਰੀ ਸੋਗ ਦਾ ਮਾਹੌਲ ਬਣਿਆ ਹੋਇਆ ਹੈ।error: Content is protected !!