BREAKING NEWS
Search

ਹੇਮਕੁੰਟ ਸਾਹਿਬ ‘ਚ ਲਾਪਤਾ 8 ਸਿੱਖਾਂ ਦੇ ਮਾਮਲੇ ‘ਚ ਆਈ ਵੱਡੀ ਤਾਜਾ ਖਬਰ ਦੇਖੋ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਨੈਨੀਤਾਲ\ਅੰਮ੍ਰਿਤਸਰ : ਹਾਈਕੋਰਟ ਨੇ 2017 ਵਿਚ ਹੇਮਕੁੰਡ ਸਾਹਿਬ ‘ਚ ਯਾਤਰਾ ਕਰਨ ਆਏ ਪੰਜਾਬ ਦੇ ਅੱਠ ਤੀਰਥਯਾਤਰੀਆਂ ਦੇ ਅਚਾਨਕ ਲਾਪਤਾ ਹੋਣ ਦੇ ਮਾਮਲੇ ਵਿਚ ਸੀ. ਬੀ. ਆਈ. ਜਾਂਚ ਦੇ ਹੁਕਮ ਦਿੱਤੇ ਹਨ।

ਕੋਰਟ ਨੇ ਇਸ ਮਾਮਲੇ ਵਿਚ ਹੋਈ ਜਾਂਚ ‘ਤੇ ਵੀ ਅਸੰਤੁਸ਼ਟੀ ਪ੍ਰਗਟਾਈ ਹੈ ਅਤੇ ਡੀ. ਜੀ. ਪੀ. ਨੂੰ ਜਾਂਚ ਅਧਿਕਾਰੀ ਖਿਲਾਫ ਵਿਭਾਗੀ ਕਾਰਵਾਈ ਕਰਨ ਦਾ ਹੁਕਮ ਦਿੱਤਾ ਹੈ। ਜੱਜ ਲੋਕਪਾਲ ਸਿੰਘ ਦੇ ਸਿੰਗਲ ਬੈਂਚ ਨੇ ਮਾਮਲੇ ਦੀ ਸੁਣਵਾਈ ਕੀਤੀ। ਪੰਜਾਬ ਦੀ ਲਖਵਿੰਦਰ ਕੌਰ ਤੇ ਹੋਰਾਂ ਨੇ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਕਿਹਾ ਸੀ ਕਿ ਪੰਜਾਬ ਤੋਂ ਅੱਠ ਤੀਰਥਯਾਤਰੀ ਜੁਲਾਈ 2017 ਨੂੰ ਉਤਰਾਖੰਡ ਦੇ ਚਮੋਲੀ ਜ਼ਿਲੇ ‘ਚ ਸਥਿਤ ਹੇਮਕੁੰਡ ਸਾਹਿਬ ਦੇ ਦਰਸ਼ਨ ਕਰਨ ਲਈ ਆਏ ਸਨ। ਇਸ ਜਥੇ ‘ਚ ਦੋ ਵਿਦੇਸ਼ੀ ਵੀ ਸ਼ਾਮਲ ਸਨ।

ਯਾਤਰਾ ਜਥੇ ‘ਚ ਸ਼ਾਮਲ ਵਾਹਨ ਚਾਲਕ ਮਹਿੰਦਰ ਸਿੰਘ ਨੇ ਪਰਿਵਾਰਕ ਮੈਂਬਰਾਂ ਫੋਨ ‘ਤੇ ਪੰਜ ਜੁਲਾਈ 2017 ਨੂੰ ਜਥੇ ਦੇ ਗੋਬਿੰਦ ਘਾਟ ਪਹੁੰਚਣ ਦੀ ਜਾਣਕਾਰੀ ਦਿੱਤੀ। ਜਥੇ ‘ਚ ਅੰਮ੍ਰਿਤਸਰ ਜ਼ਿਲੇ ਦੇ ਮਹਿਤਾ ਚੌਕ ਨਿਵਾਸੀ ਕੁਲਵੀਰ ਸਿੰਘ, ਹਰਕੇਵਲ ਸਿੰਘ, ਪਾਲਾ ਸਿੰਘ, ਗੋਰਾ ਸਿੰਘ, ਜਸਵੀਰ ਸਿੰਘ, ਇਕਬਾਲ ਸਿੰਘ ਤੇ ਪਰਮਜੀਤ ਸਿੰਘ ਸ਼ਾਮਲ ਸਨ। ਮਾਮਲੇ ‘ਚ ਗੋਬਿੰਦ ਘਾਟ ਪੁਲਸ ਚੌਕੀ ‘ਚ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਾਈ ਗਈ ਸੀ

ਪਰ ਪੁਲਸ ਨੇ ਕੋਈ ਠੋਸ ਪਹਿਲ ਨਹੀਂ ਕੀਤੀ। ਪਟੀਸ਼ਨ ‘ਚ ਇਹ ਵੀ ਕਿਹਾ ਗਿਆ ਕਿ ਅਮਰੀਕਾ ਦੇ ਰਹਿਣ ਵਾਲੇ ਅਤੇ ਜਥੇ ‘ਚ ਸ਼ਾਮਲ ਦੋ ਯਾਤਰੀਆਂ ਦੇ ਪਰਿਵਾਰਾਂ ਨੇ ਭਾਰਤ ਆ ਕੇ ਗੋਬਿੰਦ ਘਾਟ ਪੁਲਸ ਤੋਂ ਜਾਣਕਾਰੀ ਵੀ ਮੰਗੀ ਪਰ ਉਨ੍ਹਾਂ ਨੂੰ ਵੀ ਕੋਈ ਜਾਂਚ ਰਿਪੋਰਟ ਨਹੀਂ ਦਿੱਤੀ ਗਈ। ਇਸ ਨੂੰ ਦੇਖਦੇ ਹੋਏ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਗਈ ਹੈ। ਸੁਣਵਾਈ ਦੌਰਾਨ ਅਧਿਕਾਰੀ ਵੀ ਸੰਤੁਸ਼ਟੀਜਨਕ ਜਵਾਬ ਨਹੀਂ ਦੇ ਸਕੇ।error: Content is protected !!