BREAKING NEWS
Search

ਹੁਣ ਹਵਾਈ ਸਫ਼ਰ ਸਿਰਫ 399 ਰੁਪਏ ‘ਚ ਕਰੋ ! ਲੁੱਟ ਲਵੋ ਨਜਾਰੇ ..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਣ ਤੁਸੀਂ ਸਸਤੇ ‘ਚ ਕਰ ਸਕਦੇ ਹੋ ਹਵਾਈ ਜਹਾਜ ਦਾ ਸਫ਼ਰ। ਏਅਰ ਏਸ਼ੀਆ ਇੰਡੀਆ ਇੱਕ ਖਾਸ ਅਫਾਰ ਤਹਿਤ ਸਸਤੇ ,,,,, ਚ ਟਿੱਕਟ ਦੇ ਰਹੀ ਹੈ। ਕੰਪਨੀ ਮੁਤਾਬਕ ਉਹਨਾਂ ਦਾ ਇਹ ਆਫਰ 18 ਨਵੰਬਰ ਤੱਕ ਚਲੇਗਾ। ਇਸ ਦੌਰਾਨ ਬੁੱਕ ਕੀਤੀਆਂ ਗਈਆਂ ਟਿੱਕਟਾਂ ਤੇ 6 ਮਈ 2019 ਤੋਂ ਲੈ ਕੇ 4 ਫਰਵਰੀ 2020 ਤੱਕ ਯਾਤਰਾ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਤੁਸੀਂ ਕੰਪਨੀ ਦੀ ਵੈੱਬਸਾਈਟ ਤੇ ਜਾ ਕੇ ‘ਬਿਗ ਮੈਂਬਰ’ ਡਿਸਕਾਊਂਟ ਦਾ ਫ਼ਾਇਦਾ ਲੈ ਸਕਦੇ ਹੋ।

ਕੰਪਨੀ ਨੇ ਦੱਸਿਆ ਕਿ ਇਸ ਆਫਰ ਦੇ ਤਹਿਤ ਯਾਤਰੀ ਘਰੇਲੂ ਰੂਟ ਲਈ 399 ਰੁਪਏ ਅਤੇ ਇੰਟਰਨੈਸ਼ਨਲ ਰੂਟ ਲਈ 1999 ਰੁਪਏ ਚ ਟਿੱਕਟ ਬੁੱਕ ਕਰ ਸਕਦੇ ਹੋ। ਤੁਹਾਨੂੰ ਟਿੱਕਟ ਬੁੱਕ ਕਰਨ ਲਈ ਕੰਪਨੀ ਦੀ ਵੈੱਬਸਾਈਟ ਤੇ ਜਾਣਾ ਪਵੇਗਾ।

ਇਨ੍ਹਾਂ ਥਾਵਾਂ ਤੇ ਜਾ ਸਕਦੇ ਹੋ – ਏਅਰ ਏਸ਼ੀਆ ਆਸਟ੍ਰੇਲੀਆ, ਏਸ਼ੀਆ ਸਮੇਤ 120 ਸਥਾਨਾਂ ਲਈ ,,,,, ਉਡਾਣ ਜਾਵੇਗੀ। ਘਰੇਲੂ ਰੂਟਸ ਬਾਰੇ ਜੇ ਗੱਲ ਕਰੀਏ ਤਾਂ ਯਾਤਰੀ ਇਸ ਪੇਸ਼ਕਸ਼ ਦੇ ਤਹਿਤ ਬਗਡੋਗਰਾ, ਬੈਂਗਲੂਰੂ, ਭੁਵਨੇਸ਼ਵਰ, ਗੋਵਾ, ਗੁਵਾਹਾਟੀ, ਇੰਫਾਲ, ਇੰਦੌਰ, ਜੈਪੁਰ, ਕੋਲਕਾਤਾ, ਨਵੀਂ ਦਿੱਲੀ, ਰਾਂਚੀ ਅਤੇ ਸ੍ਰੀਨਗਰ ਆਦਿ ਥਾਵਾਂ ਤੋਂ ਆਪਣੀ ਯਾਤਰਾ ਸ਼ੁਰੂ ਕਰ ਸਕਦੇ ਹੋ।

ਇੰਟਰਨੈਸ਼ਨਲ ਰੂਟਸ ਲਈ ਯਾਤਰੂ: ਆਕਲੈਂਡ, ਬਾਲੀ, ਬੈਂਕਾਕ, ਮੇਲਬਰਨ, ਸਿੰਗਾਪੁਰ ਅਤੇ ਸਿਡਨੀ ਆਦਿਥਾਵਾਂ ਤੇ ਜਾ ਸਕਦੇ ਹੋ। ਹਾਲਾਂਕਿ ਇਹ ਪੇਸ਼ਕਸ਼ ਤੁਹਾਡੇ ਲਈ ਫਾਇਦੇਮੰਦ ਹੈ ਬੱਸ ਕੁਝ ਸ਼ਰਤਾਂ ਨੂੰ ਪੂਰਾ ਕਰਨਾ ਪਵੇਗਾ।

ਇਹ ਹਨ ਸ਼ਰਤਾਂ – ਇਸ ਆਫ ਦਾ ਫ਼ਾਇਦਾ ਚੁੱਕਣ ਲਈ ਯਾਤਰੀਆਂ ਨੂੰ ਅਡਵਾਂਸ ਚ ਬੁਕਿੰਗ ਕਰਨੀ ਪਵੇਗੀ। ,,,,,, ਕੰਪਨੀ ਨੇ ਦੱਸਿਆ ਕਿ ਸਿਰਫ ‘ਬਿਗ ਮੈਂਬਰ’ ਹੀ ਇਸ ਆਫ ਦਾ ਫ਼ਾਇਦਾ ਚੁੱਕ ਸਕਦੇ ਹਨ। ਇਹ ਆਫਰ ਏਅਰਏਸ਼ੀਆ ਇੰਡੀਆ, ਏਅਰਏਸ਼ੀਆ ਬਰਹਾਦ, ਥਾਈ ਏਅਰਏਸ਼ੀਆ ਦੀ ਫਲਾਈਟ ਤੇ ਹੀ ਲਾਗੂ ਹਨ।



error: Content is protected !!