BREAKING NEWS
Search

ਹੁਣ ਲੀਡਰਾਂ ਨਾਲ ਇੱਕ ਸੈਲਫੀ ਕਰਾਉਣ ਲਈ ਦੇਣੇ ਪੈਣਗੇ ਏਨੇ ਰੁਪਏ – ਇਥੋਂ ਆਈ ਇਹ ਵੱਡੀ ਤਾਜਾ ਖਬਰ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਜਿਥੇ ਆਏ ਦਿਨ ਕੋਈ ਨਾ ਕੋਈ ਅਜਿਹੀ ਖਬਰ ਸਾਹਮਣੇ ਆ ਜਾਂਦੀ ਹੈ, ਜੋ ਸਾਰੀ ਦੁਨੀਆਂ ਨੂੰ ਹੈਰਾਨ ਕਰ ਦਿੰਦੀ ਹੈ। ਦੁਨੀਆ ਪਹਿਲਾਂ ਹੀ ਕਰੋਨਾ ਦੇ ਕਾਰਨ ਆਰਥਿਕ ਮੰਦੀ ਦੇ ਦੌਰ ਵਿੱਚੋਂ ਗੁਜ਼ਰ ਰਹੀ ਹੈ। ਕਿਉਂ ਕੇ ਲੋਕਾਂ ਦੇ ਰੋਜਗਾਰ ਬੰਦ ਹੋ ਜਾਣ ਕਾਰਨ ਲੋਕਾਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਰੋਜ਼ ਵਧਣ ਵਾਲੀ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਵਧ ਰਹੀਆਂ ਪੈਟਰੋਲ, ਡੀਜਲ, ਗੈਸ ਸਿਲੰਡਰ ਦੀਆਂ ਕੀਮਤਾਂ ਦੇ ਕਾਰਣ ਲੋਕਾਂ ਦੇ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਹੈ। ਅਜਿਹੇ ਵਿੱਚ ਹੋਰ ਖਰਚੇ ਵਧ ਜਾਣ ਕਾਰਨ ਲੋਕਾਂ ਨੂੰ ਆਉਣ ਵਾਲੇ ਭਵਿੱਖ ਦੀ ਚਿੰਤਾ ਸਤਾ ਰਹੀ ਹੈ। ਲੋਕਾਂ ਦੀਆਂ ਸਮੱਸਿਆਵਾਂ ਨੂੰ ਅਣਦੇਖਿਆਂ ਕਰਦਿਆਂ ਹੋਇਆਂ ਰਾਜਨੀਤਿਕ ਪਾਰਟੀਆਂ ਆਪਣਾ ਫਾਇਦਾ ਦੇਖ ਰਹੀਆਂ ਹਨ।

ਹੁਣ ਲੀਡਰਾਂ ਨਾਲ ਸੈਲਫੀ ਕਰਵਾਉਣ ਲਈ ਕਿੰਨੇ ਪੈਸੇ ਦੇਣੇ ਪੈਣਗੇ। ਜਿਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਭਾਜਪਾ ਦੀ ਮੰਤਰੀ ਊਸ਼ਾ ਠਾਕਰੇ ਵੱਲੋਂ ਸੈਲਫੀ ਕਰਵਾਉਣ ਵਾਸਤੇ ਪੈਸੇ ਲੈਣ ਦੀ ਸ਼ਰਤ ਰੱਖ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਮੰਤਰੀਆਂ ਨਾਲ ਫੋਟੋਆਂ ਕਰਵਾਈਆਂ ਜਾਂਦੀਆਂ ਹਨ, ਜਿਸ ਵਿਚ ਉਨ੍ਹਾਂ ਦਾ ਕਾਫ਼ੀ ਸਮਾਂ ਖਰਾਬ ਹੋ ਜਾਂਦਾ ਹੈ, ਅਤੇ ਉਹ ਲੇਟ ਵੀ ਹੋ ਜਾਂਦੇ ਹਨ। ਏਸ ਲਈ ਉਹ 100 ਰੁਪਏ ਦਾ ਫੰਡ ਜਮ੍ਹਾ ਕਰਾਏਗਾ। ਤਾਂ ਜੋ ਇਹ ਰਾਸ਼ੀ ਸੰਗਠਨ ਦੇ ਕੰਮ ਆ ਸਕੇ।

ਸੰਗਠਨਾਤਮਕ ਦ੍ਰਿਸ਼ਟੀ ਤੋਂ ਇਹ ਵਿਚਾਰ ਕੀਤਾ ਗਿਆ ਹੈ ਕਿ ਸਾਡੇ ਇਹ ਮੰਡਲ ਹਨ, ਜਿਸ ਵਿਚ ਜਿੰਨੀਆਂ ਸੈਲਫੀਆਂ ਹੋਣਗੀਆਂ, ਉਸ ਦੇ ਅਨੁਸਾਰ ਪੈਸੇ ਜਮ੍ਹਾਂ ਕਰਵਾਉਣੇ ਪੈਣਗੇ। ਇਹ ਗੱਲ ਉਨ੍ਹਾਂ ਵੱਲੋਂ ਖੰਡਵਾ ਵਿੱਚ ਭਾਰਤੀ ਜਨਤਾ ਪਾਰਟੀ ਦਫ਼ਤਰ ਵਿਚ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਆਖੀ ਗਈ ਹੈ।

ਹੁਣ ਵੇਖਣਾ ਇਹ ਹੋਵੇਗਾ ਕਿ ਭਾਜਪਾ ਦੇ ਮੰਤਰੀ ਇਸ ਗੱਲ ਤੇ ਕਿੰਨਾ ਕੁ ਅਮਲ ਕਰਦੇ ਹਨ। ਆਪਣੇ ਖੰਡਵਾ ਪਰਵਾਸ ਦੌਰਾਨ ਮੰਤਰੀ ਊਸ਼ਾ ਠਾਕਰੇ ਵੱਲੋਂ ਸੈਲਫੀ ਨੂੰ ਲੈ ਕੇ ਇਹ ਤਰਕ ਦਿੱਤਾ ਗਿਆ ਹੈ। ਜਿਸ ਦਾ ਭਾਜਪਾ ਸਰਕਾਰ ਨੂੰ ਫਾਇਦਾ ਹੋ ਸਕੇ। ਇਸ ਗੱਲ ਨੂੰ ਲੈ ਕੇ ਲੋਕਾਂ ਵਿਚ ਚਰਚਾ ਛਿੜ ਗਈ ਹੈ ਕਿ ਹੁਣ ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਾਂਗ ਮੰਤਰੀਆਂ ਨਾਲ ਸੈਲਫੀ ਲੈਣੀ ਮਹਿੰਗਾ ਹੋ ਗਿਆ।error: Content is protected !!