ਲੁਧਿਆਣਾ— ਬਰਥ ਡੇਅ, ਵਰ੍ਹੇਗੰਢ ਅਤੇ ਹੋਰ ਮੌਕਿਆਂ ‘ਤੇ ਖੁਸ਼ੀ ਨੂੰ ਦੁੱਗਣਾ ਕਰਨ ਲਈ ਨਵਾਂ ਮਨੀ ਕੇਕ ਬਾਜ਼ਾਰ ‘ਚ ਆ ਗਿਆ ਹੈ, ਜਿਸ ‘ਚੋਂ ਨੋਟ ਨਿਕਲਣਗੇ। ਇਹ ਕੇਕ ਬੇਕਰੀ ਉਤਪਾਦਾਂ ਦੇ ਪ੍ਰਸਿੱਧ ਪਾਲ ਜੀ ਬੇਕਰੀ ਵੱਲੋਂ ਬਾਜ਼ਾਰ ‘ਚ ਉਤਾਰਿਆ ਗਿਆ ਹੈ।
ਪਾਲ ਜੀ ਬੇਕਰੀ ਦੇ ਮੋਂਟੂ ਸਿੰਘ ਨੇ ਦੱਸਿਆ ਕਿ ਗਾਹਕ ਕੁਝ ਦਿਨ ਬਾਅਦ ਨਵੇਂ ਪ੍ਰੋਡਕਟ ਦੀ ਡਿਮਾਂਡ ਕਰਦੇ ਹਨ। ਇਹ ਵੱਖਰਾ ਉਤਪਾਦ ਹੈ, ਜਿਸ ਨੂੰ ਗਾਹਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਮਨੀ ਕੇਕ ਦੇ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਕੇਕ ‘ਚ ਨੋਟਾਂ ਨੂੰ ਰੋਲ ਦੇ ਰੂਪ ‘ਚ ਫਿੱਟ ਕਰ ਦਿੱਤਾ ਜਾਂਦਾ ਹੈ।
ਕੇਕ ਕੱਟਣ ਸਮੇਂ ਅੰਦਰੋਂ ਰੁਪਏ ਨਿਕਲਦੇ ਹਨ। ਉਨ੍ਹਾਂ ਦੱਸਿਆ ਕਿ ਗਾਹਕ ਚਾਹੇ ਤਾਂ ਇਸ ਵਿਚ ਨੋਟਾਂ ਦੀ ਥਾਂ ਆਪਣੀਆਂ ਯਾਦਗਾਰ ਤਸੀਵਰਾਂ ਵੀ ਪੁਆ ਸਕਦਾ ਹੈ। ਇਸ ਤੋਂ ਪਹਿਲਾਂ ਪਾਲ ਜੀ ਬੇਕਰੀ ਵੱਲੋਂ ਹੈਲਦੀ ਆਟਾ, ਗੁੜ ਕੇਕ, ਪੇਪਰ ਬਿਸਕੁਟ, ਗੁੜ ਤੇ ਸ਼ੱਕਰ ਦੇ ਕੁਕੀਜ਼ ਵੀ ਬਾਜ਼ਾਰ ‘ਚ ਉਤਾਰੇ ਜਾ ਚੁੱਕੇ ਹਨ।
ਵਾਇਰਲ