ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਕਸ਼ਮੀਰ ਵਿਚ ਸ਼ਨੀਵਾਰ ਰਾਤ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲੇ ਵਿਚ ਫੌਜ ਦੇ ਕੈਂਪ ਕੋਲ ਸ਼ੱਕੀ ਸਰਗਰਮੀਆਂ ਦੇਖਣ ਨੂੰ ਮਿਲੀਆਂ ਜਿਸ ਤੋਂ ਬਾਅਦ ਉਥੇ ਤਾਇਨਾਤ ਸੰਤਰੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਹਵਾਈ ਫਾਇਰਿੰਗ ਕੀਤੀ। ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ। ਇਸ ਦੌਰਾਨ ਅੱਤਵਾਦੀਆਂ ਵਲੋਂ ਵੀ ਕੈਂਪ ’ਤੇ ਫਾਇਰਿੰਗ ਕੀਤੀ ਗਈ ਜਿਸ ਦਾ ਸੁਰੱਖਿਆ ਬਲਾਂ ਨੇ ਮੂੰਹ-ਤੋੜ ਜਵਾਬ ਦਿੱਤਾ। ਰਾਤ ਹੋਣ ਕਰ ਕੇ ਅਜੇ ਪੂਰੀ ਤਸਵੀਰ ਸਾਫ ਨਹੀਂ ਹੋ ਸਕੀ ਹੈ।
ਇਸੇ ਦੌਰਾਨ ਉਤਰੀ ਕਸ਼ਮੀਰ ਵਿਚ ਕੁੱਪਵਾੜਾ ਜ਼ਿਲੇ ਦੇ ਹੰਦਵਾੜਾ ਕਸਬੇ ਦੇ ਬਾਬਾਗੁੰਡ ਪਿੰਡ ਵਿਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚ ਲਗਾਤਾਰ ਦੂਸਰੇ ਦਿਨ ਮੁਕਾਬਲਾ ਜਾਰੀ ਹੈ। ਸ਼ੁੱਕਰਵਾਰ ਤੜਕੇ 3 ਵਜੇ ਸ਼ੁਰੂ ਮੁਕਾਬਲੇ ਵਿਚ 2 ਰਿਹਾਇਸ਼ੀ ਮਕਾਨ, 2 ਗਊਸ਼ਾਲਾਵਾਂ ਅਤੇ 3 ਸ਼ੈੱਡ ਨੁਕਸਾਨੇ ਗਏ। ਉਥੇ ਅਜੇ ਤਕ 4 ਜਵਾਨ ਸ਼ਹੀਦ ਜਦ ਕਿ ਇਕ ਨਾਗਰਿਕ ਦੀ ਮੌਤ ਹੋ ਗਈ। ਨਾਲ ਹੀ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ ਪਰ ਅਜੇ ਤਕ ਲਾਸ਼ਾਂ ਬਰਾਮਦ ਨਹੀਂ ਕੀਤੀਆਂ ਗਈਆਂ। ਸਥਾਨਕ ਲੋਕਾਂ ਨੇ ਕਿਹਾ ਕਿ ਸ਼ਨੀਵਾਰ ਸ਼ਾਮ 6 ਵਜੇ ਦੇ ਲਗਭਗ ਭਾਰੀ ਧਮਾਕਿਆਂ ਦੀ ਆਵਾਜ਼ ਸੁਣੀ ਗਈ। ਅਸੀਂ ਦਿਨ ਭਰ ਧਮਾਕਿਆਂ ਦੀ ਆਵਾਜ਼ ਸੁਣੀ ਪਰ ਸ਼ਾਮ ਦੇ ਧਮਾਕੇ ਦੀ ਆਵਾਜ਼ ਵੱਧ ਸੀ। ਓਧਰ ਹੰਦਵਾੜਾ ਸ਼ਹਿਰ ਵਿਚ ਹੜਤਾਲ ਰਹੀ।
ਤਾਜਾ ਜਾਣਕਾਰੀ