BREAKING NEWS
Search

ਹੁਣ ਜਰਮਨ ‘ਚ ਜਾਣਾ ਹੋ ਗਿਆ ਹੈ ਸੌਖਾ ਲੁਟੋ ਨਜਾਰੇ ਦੇਖੋ ਖੁਲ ਗਏ ਦਰਵਾਜੇ ਕਿਓੰਕੇ..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਬਰਲਿਨ— ਹੁਣ ਜਰਮਨ ‘ਚ ਜਾਣਾ ਹੋ ਗਿਆ ਹੈ ਸੌਖਾ। ਚਾਂਸਲਰ ਏਂਜਲਾ ਮਾਰਕਲ ਦੀ ਕੈਬਨਿਟ ਨੇ ਬੁੱਧਵਾਰ ਨਵੇਂ ਇਮੀਗ੍ਰੇਸ਼ਨ ਨਿਯਮਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ, ਤਾਂ ਕਿ ਜਰਮਨੀ ‘ਚ ਕੰਮ ਦੀ ਭਾਲ ਲਈ ਘੱਟ ਕੁਸ਼ਲ ਵਿਦੇਸ਼ੀ ਲੋਕਾਂ ਲਈ ਉੱਥੇ ਆਉਣਾ ਅਸਾਨ ਹੋ ਸਕੇ। ਜਾਣਕਾਰੀ ਮੁਤਾਬਕ ਜਰਮਨੀ ਨੂੰ ਵਰਕਰਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ,

ਜਿਸ ਨਾਲ ਉਸ ਦੀ ਅਰਥਵਿਵਸਥਾ ਹੌਲੀ ਹੋਣ ਦਾ ਖਦਸ਼ਾ ਹੈ। ਜਰਮਨੀ ਦੀ ਸਰਕਾਰ ਦਾ ਕਹਿਣਾ ਹੈ ਕਿ ਉਸ ਨੇ ਵਿਦੇਸ਼ ‘ਚ ਰੁਜ਼ਗਾਰ ਤਲਾਸ਼ਣ ਵਾਲਿਆਂ ਨੂੰ ਖਿੱਚਣ ਲਈ ਇਮੀਗ੍ਰੇਸ਼ਨ ਨਿਯਮ ਨਰਮ ਕੀਤੇ ਹਨ।

ਨਵੇਂ ਨਿਯਮ ਯੂਰਪੀ ਸੰਘ ਤੋਂ ਬਾਹਰਲੇ ਵਰਕਰਾਂ ਲਈ ਬਣਾਏ ਗਏ ਹਨ। ਇਸ ਤਹਿਤ ਘੱਟ ਯੋਗਤਾ ਵਾਲੇ ਵਰਕਰਾਂ ਨੂੰ ਪਹਿਲਾਂ 6 ਮਹੀਨਿਆਂ ਲਈ ਜਰਮਨੀ ‘ਚ ਕੰਮ ਕਰਨ ਦਾ ਮੌਕਾ ਮਿਲੇਗਾ। ਹਾਲਾਂਕਿ ਇਨ੍ਹਾਂ ਵਰਕਰਾਂ ਕੋਲ ਉੱਥੇ ਰਹਿਣ ਲਈ ਜ਼ਰੂਰੀ ਫੰਡ ਅਤੇ ਜਰਮਨੀ ਭਾਸ਼ਾ ਦਾ ਗਿਆਨ ਹੋਣਾ ਲਾਜ਼ਮੀ ਹੈ। ਪੁਰਾਣੇ ਨਿਯਮਾਂ ਤਹਿਤ ਇਹ ਮੌਕਾ ਡਾਕਟਰ, ਇੰਜੀਨੀਅਰ, ਆਈ. ਟੀ. ਪੇਸ਼ਾਵਰਾਂ ਵਰਗੇ ਉੱਚ ਹੁਨਰਮੰਦਾਂ ਲਈ ਰਿਜ਼ਰਵਡ ਸੀ, ਯਾਨੀ ਕਿ ਘੱਟ ਪੜ੍ਹੇ-ਲਿਖੇ ਲੋਕਾਂ ਲਈ ਨਿਯਮਾਂ ‘ਚ ਢਿੱਲ ਨਹੀਂ ਸੀ। ਹੁਣ ਮਿਡ ਸਕਿਲਡ ਵਰਕਰਾਂ ਨੂੰ ਵੀ ਜਰਮਨੀ ‘ਚ ਕੰਮ ਕਰਨ ਦਾ ਮੌਕਾ ਮਿਲੇਗਾ।

ਜਾਣਕਾਰੀ ਮੁਤਾਬਕ, ਚਾਂਸਲਰ ਏਂਜਲਾ ਮਾਰਕਲ ਦੀ ਕੈਬਨਿਟ ਵੱਲੋਂ ਮਨਜ਼ੂਰ ਕੀਤੇ ਗਏ ਨਵੇਂ ਇਮੀਗ੍ਰੇਸ਼ਨ ਨਿਯਮਾਂ ਨੂੰ ਹੁਣ ਸੰਸਦ ‘ਚ ਪਾਸ ਕਰਵਾਉਣ ਲਈ ਭੇਜਿਆ ਜਾਵੇਗਾ। ਇਨ੍ਹਾਂ ਨਿਯਮਾਂ ਤਹਿਤ ਰਸੋਈਏ, ਆਈ. ਟੀ. ਟੈਕਨੀਸ਼ੀਅਨਾਂ ਵਰਗੇ ਵਰਕਰ 6 ਮਹੀਨਿਆਂ ਤਕ ਉੱਥੇ ਕੰਮ ਕਰਕੇ ਦੇਖ ਸਕਦੇ ਹਨ ਅਤੇ ਨੌਕਰੀ ਦੀ ਤਲਾਸ਼ ਕਰ ਸਕਦੇ ਹਨ,

ਬਸ਼ਰਤੇ ਕਿ ਇਸ ਦੌਰਾਨ ਉੱਥੇ ਰਹਿਣ ਦਾ ਖਰਚ ਉਹ ਖੁਦ ਚੁੱਕ ਸਕਣ।ਜਰਮਨੀ ਦਾ ਨਵਾਂ ਇਮੀਗ੍ਰੇਸ਼ਨ ਕਾਨੂੰਨ ਅਗਲੇ ਸਾਲ ਸੰਸਦ ‘ਚ ਪਾਸ ਹੋਣ ਲਈ ਰੱਖਿਆ ਜਾ ਸਕਦਾ ਹੈ।



error: Content is protected !!