ਹੋਈ ਇਸ ਮਸ਼ਹੂਰ ਹਸਤੀ ਦੀ ਅਚਾਨਕ ਮੌਤ

ਨਵੀਂ ਦਿੱਲੀ : ਮਸ਼ਹੂਰ ਗਣਿਤ ਸ਼ਾਸਤਰੀ ਪਦਮਭੂਸ਼ਣ ਸੀਐਸ ਸ਼ੇਸ਼ਾਦਰੀ ਦਾ ਚੇੱਨਈ ਵਿੱਚ ਦੇਹਾਂਤ ਹੋ ਗਿਆ ਹੈ । ਉਨ੍ਹਾਂ ਨੇ 88 ਸਾਲ ਦੀ ਉਮਰ ‘ਚ ਆਖਰੀ ਸਾਹ ਲਿਅ। ਉਨ੍ਹਾਂ ਦੇਸ਼ ਵਿੱਚ ਗਣਿਤ ਦੇ ਖੇਤਰ ਵਿੱਚ ਕਿਰਿਆਸ਼ੀਲ ਖੋਜ ਦਾ ਮਾਹੌਲ ਤਿਆਰ ਕਰਨ ‘ਚ ਅਹਿਮ ਭੂਮਿਕਾ ਨਿਭਾਈ, ਜਿਸਦੀ ਤੁਲਨਾ ਵਿਸ਼ਵ ਦੀਆਂ ਕਈ ਯੂਨੀਵਰਸਿਟੀਆਂ ਵਿੱਚ ਚੱਲ ਰਹੀ ਖੋਜ ਨਾਲ ਕੀਤੀ ਜਾ ਸਕਦਾ ਹੈ। ਉਪ ਰਾਸ਼ਟਰਪਤੀ ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਉਨ੍ਹਾਂ ਦੀ ਮੌਤ ‘ਤੇ ਡੂੰਘਾ ਦੁੱਖ ਜ਼ਾਹਰ ਕੀਤਾ ਹੈ।

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, ਪ੍ਰੋ. ਸ਼ੇਸ਼ਾਦਰੀ ਦੇ ਦੇਹਾਂਤ ਨਾਲ ਅਸੀਂ ਇੱਕ ਵਫ਼ਾਦਾਰ ਬੁੱਧੀਜੀਵੀ ਨੂੰ ਗੁਆ ਦਿੱਤਾ ਹੈ ਜਿਨ੍ਹਾਂ ਨੇ ਗਣਿਤ ਵਿੱਚ ਸ਼ਾਨਦਾਰ ਕੰਮ ਕੀਤਾ ਸੀ।

ਸੀਐੱਸ ਸ਼ੇਸ਼ਦਰੀ ਅਲਜਬੈਰਿਕ ਜਿਓਮੈਟਰੀ ਵਿੱਚ ਕੀਤੀ ਗਈ ਬੇਮਿਸਾਲ ਖੋਜਾਂ ਨੂੰ ਗਣਿਤ ਦੀ ਬੁਨਿਆਦ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟਾਟਾ ਇੰਸਟੀਚਿਊਟ ਆਫ ਫੰਡਾਮੈਂਟਲ ਰਿਸਰਚ ਨਾਲ ਕੀਤੀ ਸੀ। ਇੱਥੇ ਉਨ੍ਹਾਂ ਨੇ ਆਪਣੇ ਸਹਿਯੋਗੀਆਂ ਦੀ ਸਹਾਇਤਾ ਨਾਲ ਗਣਿਤ ਦੀ ਖੋਜ ਲਈ ਸਕੂਲ ਆਫ਼ ਗਣਿਤ ਦੀ ਸਥਾਪਨਾ ਕੀਤੀ।

ਸਾਲ 1984 ‘ਚ ਉਹ ਚੇੱਨਈ ਸਥਿਤ ਗਣਿਤ ਦੇ ਇੰਸਟੀਚਿਊਟ ਨਾਲ ਜੁੜੇ। 1989 ਵਿਚ ਉਨ੍ਹਾਂ ਐਸਪੀਆਈਸੀ ਸਾਇੰਸ ਫਾਉਂਡੇਸ਼ਨ ਦੇ ਸਕੂਲ ਆਫ਼ ਗਣਿਤ ਦੀ ਸ਼ੁਰੂਆਤ ਕੀਤੀ। ਇਸ ਇੰਸਟੀਚਿਊਟ ਨੂੰ ਅੱਜ ਚੇੱਨਈ ਗਣਿਤ ਸੰਸਥਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸੀਐੱਸ ਸ਼ੇਸ਼ਦਰੀ ਪਾਰਕਿਸੰਸ ਜਿਹੀ ਗੰਭੀਰ ਬਿਮਾਰੀ ਨਾਲ ਪੀੜਤ ਸਨ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |


ਤਾਜਾ ਜਾਣਕਾਰੀ
ਹੁਣੇ ਹੋਈ ਇਸ ਮਸ਼ਹੂਰ ਹਸਤੀ ਦੀ ਅਚਾਨਕ ਮੌਤ- ਪ੍ਰਧਾਨ ਮੰਤਰੀ ਰਾਸ਼ਟਰਪਤੀ ਤਕ ਨੇ ਕੀਤਾ ਅਫਸੋਸ
ByadminJuly 19, 2020Comments Off on ਹੁਣੇ ਹੋਈ ਇਸ ਮਸ਼ਹੂਰ ਹਸਤੀ ਦੀ ਅਚਾਨਕ ਮੌਤ- ਪ੍ਰਧਾਨ ਮੰਤਰੀ ਰਾਸ਼ਟਰਪਤੀ ਤਕ ਨੇ ਕੀਤਾ ਅਫਸੋਸ
Previous Postਹਵਾਈ ਯਾਤਰੀਆਂ ਲਈ ਆਈ ਚੰਗੀ ਖਬਰ - ਹੋਣ ਜਾ ਰਿਹਾ ਜਲਦੀ ਇਹ ਕੰਮ
Next Postਅਮਿਤਾਬ ਬਚਨ ਤੋਂ ਬਾਅਦ ਹੁਣ ਇਸ ਐਕਟਰ ਨੂੰ ਵੀ ਹੋ ਗਿਆ ਕੋਰੋਨਾ