BREAKING NEWS
Search

ਹੁਣੇ ਹੁਣੇ NRI ਲਈ ਆਈ ਵੱਡੀ ਖੁਸ਼ਖਬਰੀ ਸਰਕਾਰ ਨੇ ਕਰਤਾ ਇਹ ਵਡਾ ਐਲਾਨ ਹੁਣ ਤੋਂ

NRI ਲਈ ਆਈ ਵੱਡੀ ਖੁਸ਼ਖਬਰੀ

ਨਵੀਂ ਦਿੱਲੀ— ਸਰਕਾਰ ਵੱਲੋਂ ਬਜਟ ’ਚ ਐੱਨ. ਆਰ. ਆਈਜ਼ ਲਈ ‘ਆਧਾਰ’ ਜਾਰੀ ਕਰਨ ਨੂੰ ਲੈ ਕੀਤੀ ਗਈ ਘੋਸ਼ਣਾ ’ਤੇ ਅਮਲ ਹੋਣ ਜਾ ਰਿਹਾ ਹੈ। ਭਾਰਤੀ ਵਿਲੱਖਣ ਪਛਾਣ ਅਥਾਰਟੀ (ਯੂ. ਆਈ. ਡੀ. ਏ. ਆਈ.) ਨੇ ਕਿਹਾ ਹੈ ਕਿ ਐੱਨ. ਆਰ. ਆਈਜ਼. ਨੂੰ ‘ਆਧਾਰ ਕਾਰਡ’ ਜਾਰੀ ਕਰਨ ਦਾ ਸਿਸਟਮ 3 ਮਹੀਨੇ ਅੰਦਰ ਤਿਆਰ ਹੋ ਜਾਵੇਗਾ।ਇਸ ਦਾ ਮਤਲਬ ਹੈ ਕਿ ਹੁਣ ਐੱਨ. ਆਰ. ਆਈ ਵੀ ਜੇਬ ’ਚ ‘ਆਧਾਰ’ ਰੱਖ ਸਕਣਗੇ।

ਭਾਰਤੀ ਪਾਸਪੋਰਟ ਧਾਰਕ ਐੱਨ. ਆਰ. ਆਈਜ਼. ਨੂੰ 180 ਦਿਨਾਂ ਦੀ ਉਡੀਕ ਕੀਤੇ ਬਿਨਾਂ ‘ਆਧਾਰ ਕਾਰਡ’ ਜਾਰੀ ਕੀਤੇ ਜਾਣਗੇ। ਸਰਕਾਰ ਨੇ ਬਜਟ ’ਚ ਇਸ ਦੀ ਘੋਸ਼ਣਾ ਕੀਤੀ ਸੀ।
ਯੂ. ਆਈ. ਡੀ. ਏ. ਆਈ. ਦਾ ਕਹਿਣਾ ਹੈ ਕਿ ਇਸ ’ਤੇ ਕੰਮ ਹੋ ਰਿਹਾ ਹੈ ਅਤੇ ਜਲਦ ਨਿਯਮਾਂ ਨੂੰ ਸੂਚਤ ਕੀਤਾ ਜਾਵੇਗਾ। ਯੂ. ਆਈ. ਡੀ. ਏ. ਆਈ. ਦੇ ਸੀ. ਈ. ਓ. ਅਜੇ ਭੂਸ਼ਣ ਪਾਂਡੇ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਤਕਨੀਕ ’ਤੇ ਕੰਮ ਕੀਤਾ ਜਾ ਰਿਹਾ ਤੇ ਦੇਸ਼ ਤੋਂ ਬਾਹਰ ਗਏ ਲੋਕਾਂ ਲਈ ਸਿਸਟਮ ਨੂੰ ਅਸਾਨ ਕੀਤਾ ਜਾ ਰਿਹਾ ਹੈ ਤਾਂ ਕਿ ਉਨ੍ਹਾਂ ਨੂੰ ਭਾਰਤ ਪਹੁੰਚ ਕੇ ਜਲਦ ਤੋਂ ਜਲਦ ਆਧਾਰ ਕਾਰਡ ਬਣਾਉਣ ’ਚ ਸੌਖਾਈ ਹੋਵੇ।

ਜ਼ਿਕਰਯੋਗ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 5 ਜੁਲਾਈ ਨੂੰ ਬਜਟ ਭਾਸ਼ਣ ’ਚ ਭਾਰਤੀ ਪਾਸਪੋਰਟ ਧਾਰਕ ਐੱਨ. ਆਰ. ਆਈਜ਼. ਲਈ ਆਧਾਰ ਕਾਰਡ ਬਣਾਉਣ ਦਾ ਪ੍ਰਸਤਾਵ ਕੀਤਾ ਸੀ। ਇਸ ਲਈ ਐੱਨ. ਆਰ. ਆਈਜ਼. ਨੂੰ ਹੁਣ ਭਾਰਤ ’ਚ ਆਉਣ ’ਤੇ 180 ਦਿਨ ਦੀ ਉਡੀਕ ਨਹੀਂ ਕਰਨੀ ਪਵੇਗੀ।

ਉੱਥੇ ਹੀ, ਯੂ. ਆਈ. ਡੀ. ਏ. ਆਈ. ਹੁਣ ਪਾਸਪੋਰਟ ਕੇਂਦਰਾਂ ਦੀ ਤਰਜ ’ਤੇ ਦੇਸ਼ ਭਰ ਦੇ 53 ਸ਼ਹਿਰਾਂ ’ਚ ‘ਆਧਾਰ ਸਰਵਿਸ ਸੈਂਟਰ’ ਖੋਲ੍ਹੇਗਾ, ਜਿਨ੍ਹਾਂ ’ਤੇ 300-400 ਕਰੋੜ ਰੁਪਏ ਦਾ ਖਰਚ ਹੋਣ ਦਾ ਅੰਦਾਜ਼ਾ ਹੈ। ਫਿਲਹਾਲ ਬੈਂਕਾਂ, ਡਾਕਘਰਾਂ ਅਤੇ ਸਰਕਾਰੀ ਸੰਸਥਾਨਾਂ ’ਚ ਆਧਾਰ ਸਰਵਿਸ ਦਿੱਤੀ ਜਾ ਰਹੀ ਹੈ। ਯੂ. ਆਈ. ਡੀ. ਏ. ਆਈ. ਦੀ ਵੈੱਬ ’ਤੇ ਆਨਲਾਈਨ ਬੁਕਿੰਗ ਦੀ ਸੁਵਿਧਾ ਵੀ ਉਪਲੱਬਧ ਹੈ।



error: Content is protected !!