ਹੁਣੇ ਆਈ ਤਾਜਾ ਵੱਡੀ ਖਬਰ
ਨਵੀਂ ਦਿੱਲੀ : ਕੋਰੋਨਾ ਵਾਇਰਸ ਲਾਕ ਡਾਊਨ ਦੌਰਾਨ CBSE ਬੋਰਡ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਬੋਰਡ ਨੇ ਸਾਫ ਕਰ ਦਿੱਤਾ ਹੈ ਕਿ ਅਜਿਹੇ ਸਮੇਂ ‘ਚ 10ਵੀਂ ਬੋਰਡ ਦੀ ਰਹਿੰਦੀ ਪ੍ਰੀਖਿਆ ਕਰਵਾਉਣਾ ਸੰਭਵ ਨਹੀਂ ਹੈ ਅਤੇ ਬੱਚਿਆਂ ਨੂੰ ਇੰਟਰਨਲ ਦੇ ਆਧਾਰ ‘ਤੇ ਪਾਸ ਕੀਤਾ ਜਾਵੇਗਾ, ਹਾਲਾਂਕਿ 12ਵੀਂ ਦੇ ਪੇਪਰਾਂ ‘ਤੇ ਅਜੇ ਸਸ਼ੋਪੰਜੇ ਵਾਲੀ ਸਥਿਤੀ ਬਰਕਰਾਰ ਰੱਖੀ ਗਈ ਹੈ। ਮੀਡੀਆ ਨਾਲ ਗੱਲ ਕਰਦੇ ਹੋਏ CBSE ਦੇ ਸਕੱਤਰ ਅਨੁਰਾਗ ਤ੍ਰਿਪਾਠੀ ਨੇ ਕਿਹਾ ਕਿ ਇਕ ਅਪ੍ਰੈਲ ਦੇ ਸਰਕੂਲਰ ਮੁਤਾਬਕ 12ਵੀਂ ਦੇ ਪੇਪਰ ਲਾਕ ਡਾਊਨ ਅਤੇ ਅੱਗੇ ਦੀ ਸਥਿਤੀ ਦੇ ਹਿਸਾਬ ਨਾਲ ਪਲਾਨ ਹੋਣਗੇ। ਪੇਪਰ ਕਦੋਂ ਹੋਣਗੇ, ਇਸ ਦੀ ਜਾਣਕਾਰੀ 10 ਦਿਨ ਪਹਿਲਾਂ ਦੇ ਦਿੱਤੀ ਜਾਵੇਗੀ।
ਬੋਰਡ ਨੇ ਪਹਿਲਾਂ ਹੀ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਉੱਤਰੀ ਦਿੱਲੀ ‘ਚ ਫੈਲੀ ਫਿਰਕੂ ਹਿੰਸਾ ਦੇ ਚੱਲਦਿਆਂ ਜਿੱਥੇ ਪ੍ਰੀਖਿਆਵਾਂ ਨਹੀਂ ਹੋ ਸਕੀਆਂ ਹਨ, ਉੱਥੇ ਹੁਣ ਸਾਰੇ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਕਰਾਉਣ ਦੀ ਬਜਾਏ ਸਿਰਫ ਜ਼ਰੂਰੀ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਕਰਾਈਆਂ ਜਾਣਗੀਆਂ। ਬੋਰਡ ਨੇ ਇਸ ਸਬੰਧ ‘ਚ 29 ਵਿਸ਼ਿਆਂ ਦੀ ਸੂਚੀ ਵੀ ਜਾਰੀ ਕੀਤੀ ਹੈ। ਬੋਰਡ ਵਲੋਂ ਪ੍ਰੀਖਿਆ ਦੀਆਂ ਤਰੀਕਾਂ ਦਾ ਐਲਾਨ ਜਲਦ ਕੀਤਾ ਜਾਵੇਗਾ।
ਇਹ ਹਨ ਮਹੱਤਵਪੂਰਣ ਫੈਸਲੇ
1. ਬੋਰਡ ਸਿਰਫ ਮੁੱਖ ਵਿਸ਼ਿਆਂ ਲਈ ਪ੍ਰੀਖਿਆਵਾਂ ਦਾ ਆਯੋਜਨ ਕਰੇਗਾ, ਜੋ ਅਗਲੀ ਕਲਾਸ ਲਈ ਜ਼ਰੂਰੀ ਹੋਣਗੇ ਅਤੇ ਉੱਚ ਸਿੱਖਿਆ ਸੰਸਥਾਵਾਂ ‘ਚ ਦਾਖਲੇ ਲਈ ਮਹੱਤਵਪੂਰਣ ਹੋਣਗੇ। 2. ਬਾਕੀ ਵਿਸ਼ਿਆਂ ਲਈ ਬੋਰਡ ਪ੍ਰੀਖਿਆ ਆਯੋਜਿਤ ਨਹੀਂ ਕਰੇਗਾ। ਅਜਿਹੇ ਸਾਰੇ ਮਾਮਲਿਆਂ ‘ਚ ਮੁਲਾਂਕਣ ਦੇ ਨਿਰਦੇਸ਼ ਬੋਰਡ ਵਲੋਂ ਵੱਖਰੇ ਤੌਰ ‘ਤੇ ਜਾਰੀ ਕੀਤੇ ਜਾਣਗੇ। 3. ਇਸ ਲਈ ਜਦੋਂ ਹਾਲਾਤ ਪ੍ਰੀਖਿਆ ਆਯੋਜਿਤ ਕਰਨ ਦੇ ਅਨੁਕੂਲ ਹੋਣਗੇ ਤਾਂ ਸਿਰਫ 29 ਵਿਸ਼ਿਆਂ ਲਈ ਪ੍ਰੀਖਿਆ ਆਯੋਜਿਤ ਹੋਵੇਗੀ।
12ਵੀਂ ਦੀ ਪ੍ਰੀਖਿਆ ਹੋਵੇਗੀ?
ਇਸ ‘ਤੇ ਤ੍ਰਿਪਾਠੀ ਨੇ ਕਿਹਾ ਕਿ 12ਵੀਂ ਦੀ 12 ਵਿਸ਼ਿਆਂ ਦੀ ਪ੍ਰੀਖਿਆ ਹੋਣੀ ਹੈ। ਇਸ ਦਾ ਫੈਸਲਾ ਲਿਆ ਜਾਵੇਗਾ। ਅਨੁਰਾਗ ਤ੍ਰਿਪਾਠੀ ਨੇ ਸਾਫ ਕੀਤਾ ਹੈ ਕਿ 3 ਮਈ ਤੋਂ ਬਾਅਦ ਤੈਅ ਕੀਤਾ ਜਾਵੇਗਾ ਕਿ 12ਵੀਂ ਦੀ ਪ੍ਰੀਖਿਆ ਕਦੋਂ ਲੈਣੀ ਹੈ। ਜੇਕਰ ਲਾਕ ਡਾਊਨ ਅੱਗੇ ਵੱਧਦਾ ਹੈ ਤਾਂ ਪਲਾਨ ਉਸ ਹਿਸਾਬ ਨਾਲ ਕੀਤਾ ਜਾਵੇਗਾ। ਤ੍ਰਿਪਾਠੀ ਨੇ ਇਹ ਵੀ ਦੱਸਿਆ ਕਿ ਜੋ ਪੇਪਰ ਹੋ ਚੁੱਕੇ ਹਨ, ਉਨ੍ਹਾਂ ਦੀਆਂ ਕਾਪੀਆਂ ਦੀ ਜਾਂਚ ਕਿਤੇ-ਕਿਤੇ ਸ਼ੁਰੂ ਹੋ ਚੁੱਕੀ ਹੈ। ਫਿਲਹਾਲ ਨਤੀਜੇ ਬਣਾਉਣ ‘ਚ 2 ਮਹੀਨਿਆਂ ਦਾ ਸਮਾਂ ਲੱਗੇਗਾ।
12ਵੀਂ ਦੇ ਕਿਹੜੇ-ਕਿਹੜੇ ਪੇਪਰ ਬਚੇ
ਬਿਜ਼ਨੈੱਸ ਸਟਡੀ, ਭੂਗੋਲ, ਹਿੰਦੀ (ਇਲੈਕਟਿਵ), ਹਿੰਦੀ (ਕੋਰ), ਹੋਮ ਸਾਇੰਸ, ਸੋਸ਼ੋਲਾਜੀ, ਕੰਪਿਊਟਰ ਸਾਇੰਸ (ਨਿਊ ਅਤੇ ਓਲਡ), ਇੰਫਾਰਮੇਸ਼ਨ ਪ੍ਰੈਕਟਿਸ (ਓਲਡ ਅਤੇ ਨਿਊ), ਬਾਇਓ ਟੈਕਨਾਲੋਜੀ। ਬੋਰਡ ਨੇ ਫੈਸਲਾ ਲਿਆ ਹੈ ਕਿ 10ਵੀਂ ਦੇ ਰਹਿੰਦੇ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਆਯੋਜਿਤ ਨਹੀਂ ਕੀਤੀਆਂ ਜਾਣਗੀਆਂ ਅਤੇ ਸਿਰਫ ਪਹਿਲਾਂ ਹੋ ਚੁੱਕੀਆਂ ਪ੍ਰੀਖਿਆਵਾਂ ਦੇ ਨੰਬਰਾਂ ਦੇ ਆਧਾਰ ‘ਤੇ ਹੀ ਵਿਦਿਆਰਥੀਆਂ ਦਾ ਨਤੀਜਾ ਜਾਰੀ ਕੀਤਾ ਜਾਵੇਗਾ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਬੀਤੇ ਦਿਨ ਹੀ ਕੇਂਦਰੀ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਅੱਗੇ ਇਹ ਸੁਝਾਅ ਰੱਖਿਆ ਸੀ ਕਿ ਵਿਦਿਆਰਥੀਆਂ ਨੂੰ ਇੰਟਰਨਲ ਮਾਰਕਸ ਦੇ ਆਧਾਰ ‘ਤੇ ਹੀ ਪ੍ਰਮੋਟ ਕੀਤਾ ਜਾਵੇ।
ਤਾਜਾ ਜਾਣਕਾਰੀ