ਪਿਛਲੇ 100 ਤੋਂ ਵੱਧ ਘੰਟਿਆਂ ਤੋਂ ਸੰਗਰੂਰ ਦੇ ਪਿੰਡ ਭਗਵਾਨਪੁਰਾ ਦੇ ਬੋਰਵੈੱਲ ‘ਚ ਡਿੱਗੇ ਫਤਿਹਵੀਰ ਸਿੰਘ ਨੂੰ ਅਜੇ ਤਕ ਬਾਹਰ ਨਹੀਂ ਕੱਢਿਆ ਜਾ ਸਕਿਆ ਹੈ। ਆਖਿਰ ਹੁਣ ਪ੍ਰਸ਼ਾਸਨ ਵਲੋਂ ਫਤਿਹੀਵਰ ਨੂੰ ਸੁਰੱਖਿਅਤ ਬੋਰਵੈੱਲ ‘ਚੋਂ ਕੱਢਣ ਦੀ ਕਮਾਨ ਫੌਜ ਦੇ ਹਵਾਲੇ ਕਰ ਦਿੱਤੀ ਹੈ।
ਬੋਰਵੈੱਲ ‘ਚੋਂ ਬਾਹਰ ਆਏ ਰੈਸਕਿਊ ਟੀਮ ਦੇ ਮੈਂਬਰ ਮੁਤਾਬਕ ਰੈਸਕਿਊ ਟੀਮ ਫਤਿਹਵੀਰ ਦੇ ਬਹੁਤ ਨੇੜੇ ਪਹੁੰਚ ਚੁੱਕੀ ਹੈ ਅਤੇ ਕੁਝ ਹੀ ਸਮੇਂ ਵਿਚ ਫਤਿਹਵੀਰ ਨੂੰ ਬੋਰਵੈੱਲ ‘ਚੋਂ ਬਾਹਰ ਕੱਢ ਲਿਆ ਜਾਵੇਗਾ। ਲੰਘੇ ਵੀਰਵਾਰ ਲਗਭਗ 4 ਵਜੇ ਮਾਤਾ-ਪਿਤਾ ਨਾਲ ਖੇਡਦੇ ਸਮੇਂ ਬੋਰਵੈੱਲ ‘ਚ ਡਿੱਗੇ
ਫਤਿਹਵੀਰ ਸਿੰਘ ਨੂੰ ਬਾਹਰ ਕੱਢਣ ਲਈ ਐੱਨ. ਡੀ. ਆਰ. ਐੱਫ. ਦੀ ਟੀਮ, ਡੇਰਾ ਸੱਚਾ ਸੌਦਾ ਦੇ ਵਾਲੰਟੀਅਰਾਂ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਵਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਹਰ ਕੋਸ਼ਿਸ਼ ਨਾਕਾਮ ਹੋਣ ਤੋਂ ਬਾਅਦ ਹੁਣ ਫੌਜ ਨੂੰ ਪਿੰਡ ਭਗਵਾਨਪੁਰਾ ਬੁਲਾ ਲਿਆ ਗਿਆ ਹੈ ਅਤੇ ਫਤਿਹਵੀਰ ਨੂੰ ਬਚਾਉਣ ਦੀ ਕਮਾਨ ਹੁਣ ਫੌਜ ਨੇ ਆਪਣੇ ਹੱਥ ਵਿਚ ਲੈ ਲਈ ਹੈ। ਅੱਜ ਫਤਿਹਵੀਰ ਸਿੰਘ ਦਾ ਜਨਮ ਦਿਨ ਵੀ ਹੈ ਅਤੇ ਆਸ ਸੀ ਕਿ ਅੱਜ ਐੱਨ. ਡੀ. ਆਰ. ਐੱਫ. ਦੀ ਟੀਮ ਵਲੋਂ ਫਤਿਹ ਨੂੰ ਬੋਰਵੈੱਲ ‘ਚੋਂ ਬਾਹਰ ਕੱਢ ਲਿਆ ਜਾਵੇਗਾ ਪਰ ਅੱਧਾ ਦਿਨ ਬੀਤ ਜਾਣ ਦੇ ਬਾਵਜੂਦ ਵੀ ਫਤਿਹ ਦੀ ਲੋਕੇਸ਼ਨ ਦਾ ਪਤਾ ਨਹੀਂ ਲਗਾਇਆ ਜਾ ਸਕਿਆ।
ਇਸ ਦੌਰਾਨ ਫਤਿਹ ਦੀ ਲਗਾਤਾਰ ਲੰਮੀ ਹੁੰਦੀ ਜਾ ਰਹੀ ਉਡੀਕ ਕਾਰਨ ਸਥਾਨਕ ਲੋਕਾਂ ਵਲੋਂ ਵੀ ਪ੍ਰਸ਼ਾਸਨ ਖਿਲਾਫ ਮੋਰਚਾ ਖੋਲ੍ਹ ਦਿੱਤਾ ਗਿਆ ਅਤੇ ਜਲਦ ਤੋਂ ਜਲਦ ਰੈਸਕਿਊ ਆਪਰੇਸ਼ਨ ਦੀ ਕਮਾਨ ਫੌਜ ਦੇ ਹੱਥ ਦੇਣ ਦੀ ਮੰਗ ਕੀਤੀ ਗਈ।
ਆਖਿਰ ਪ੍ਰਸ਼ਾਸਨ ਨੇ ਲੋਕਾਂ ਦੇ ਰੋਹ ਨੂੰ ਵੇਖਦਿਆਂ ਫੌਜ ਨੂੰ ਘਟਨਾ ਸਥਾਨ ‘ਤੇ ਬੁਲਾਇਆ ਤਾਂ ਜੋ ਹੋਰ ਸਮਾਂ ਨਾ ਗਵਾਇਆ ਜਾਵੇ ਅਤੇ ਪਿਛਲੇ 100 ਤੋਂ ਵੱਧ ਘੰਟਿਆਂ ਤੋਂ ਬੋਰਵੈੱਲ ‘ਚ ਭੁੱਖੇ-ਪਿਆਸੇ ਮੌਤ ਨਾਲ ਲ਼ੜਾਈ ਲੜ ਰਹੇ ਫਤਿਹਵੀਰ ਸਿੰਘ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਸਕੇ।
ਤਾਜਾ ਜਾਣਕਾਰੀ