ਬੀਤੇ ਦਿਨੀਂ ਮੌਸਮ ਦੇ ਅਚਾਨਕ ਬਦਲਾਅ ਆਉਣ ਕਾਰਨ ਮੌਸਮ ਕਾਫ਼ੀ ਧੂੜ ਭਰਿਆ ਰਿਹਾ। ਬੀਤੇ ਦਿਨੀਂ ਤੇਜ਼ ਹਨ੍ਹੇਰੀ ਕਾਰਨ ਤੇ ਮੌਸਮ ਦੇ ਬਦਲਾਅ ਕਾਰਨ ਆਮ ਜਨਤਾ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ । ਜੇਕਰ ਗੱਲ ਕਰੀਏ ਦਿੱਲੀ-ਐੱਨਸੀਆਰ ਦੀ ਸਮੇਤ ਪੂਰੇ ਉੱਤਰੀ ਭਾਰਤ ਵਿਚ ਗਰਮੀ ਦਾ ਕਹਿਰ ਜਾਰੀ ਹੈ। ਲਗਾਤਾਰ ਕਈ ਦਿਨਾਂ ਤੋਂ ਤਾਪਮਾਨ 40 ਡਿਗਰੀ ਸੈਲਸੀਅਸ ਦੇ ਪਾਰ ਚੱਲ ਰਿਹਾ ਹੈ।
ਦੱਸ ਦੇਈਏ ਕਿ ਭਾਰਤੀ ਮੌਸਮ ਵਿਭਾਗ ਮੁਤਾਬਿਕ, 11 ਮਈ ਤੋਂ ਪੱਛਮੀ ਗੜਬੜ ਵਾਲੀਆਂ ਪੌਣਾਂ ਦੇ ਸਰਗਰਮ ਹੋਣ ਦੇ ਆਸਾਰ ਹਨ। ਕਿਹਾ ਜਾ ਰਿਹੈ ਕਿ ਧੂੜ ਭਰੀ ਹਨੇਰੀ ਚੱਲੇਗੀ। ਜੇਕਰ ਚੰਗੀ ਬਾਰਸ਼ ਹੁੰਦੀ ਹੈ ਤਾਂ ਮੌਸਮ ‘ਚ ਬਣੀ ਧੂੜ ਬੈਠ ਜਾਵੇਗੀ ਨਹੀਂ ਤਾਂ ਅੱਗੇ ਵੀ ਧੂੜ ਨਾਲ ਪ੍ਰਦੂਸ਼ਣ ਦੀ ਪਰੇਸ਼ਾਨੀ ਬਣੀ ਰਹੇਗੀ।
13, 14 ਤੇ 15 ਮਈ ਨੂੰ ਰਾਜਧਾਨੀ ਦਿੱਲੀ ਨਾਲ ਐੱਨਸੀਆਰ ਦੇ ਸ਼ਹਿਰਾਂ ਨੋਇਡਾ, ਗਾਜ਼ੀਆਬਾਦ, ਫ਼ਰੀਦਾਬਾਦ, ਗੁਰੂਗ੍ਰਾਮ ਤੇ ਸੋਨੀਪਤ ਦੇ ਵੱਖ-ਵੱਖ ਹਿੱਸਿਆਂ ਵਿਚ ਬਾਰਸ਼ ਹੋ ਸਕਦੀ ਹੈ।ਦੱਸ ਦੇਈਏ ਕਿ ਇਸ ਮਹੀਨੇ ਦੇ ‘ਚ ਗਰਮੀ ਨੇ ਸਾਰਿਆਂ ਦੇ ਵੱਟ ਕੱਢ ਦਿੱਤੇ ਹਨ |ਮੌਸਮ ਵਿਭਾਗ ਮੁਤਾਬਕ ਬੀਤੇ ਦਿਨੀਂ ਗਰਮੀ ਦਾ ਕਹਿਰ ਜਾਰੀ ਰਿਹਾ ਜਿਸ ਤਹਿਤ ਪਹਿਲੀ ਵਾਰ ਪਾਰਾ 41 ਡਿਗਰੀ ਨੂੰ ਪਾਰ ਹੋ ਗਿਆ । ਜ਼ਿਕਰਯੋਗ ਹੈ ਕਿ ਮਈ ਮਹੀਨੇ ਦੀ ਸ਼ੁਰੂਆਤ ਤੋਂ ਲੈ ਕੇ 37-38 ਡਿਗਰੀ ਸੈਲਸੀਅਸ ਤਕ ਹੀ ਤਾਪਮਾਨ ਚੱਲ ਰਿਹਾ ਸੀ
ਜੋ ਬੁੱਧਵਾਰ ਤੋਂ ਲੈ ਕੇ ਵੀਰਵਾਰ ਤਕ 41 ਡਿਗਰੀ ਨੂੰ ਪਾਰ ਕਰ ਗਿਆ ਹੈ।ਮੀਡੀਆ ਰਿਪੋਰਟਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ 15 ਮਈ ਤੋਂ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ-ਐੱਨਸੀਆਰ ਸਮੇਤ ਮਹਾਰਾਸ਼ਟਰ, ਅਸਾਮ, ਆਂਧਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਦੇ ਕੁਝ ਇਲਾਕਿਆਂ ‘ਚ ਤੇਜ਼ ਮੀਂਹ ਪੈਣ ਦਾ ਅਨੁਮਾਨ ਹੈ। ਇਸ ਨਾਲ ਸਬੰਧਿਤ ਇਲਾਕਿਆਂ ‘ਚ ਤਾਪਮਾਨ ‘ਚ ਗਿਰਾਵਟ ਆਵੇਗੀ।
Home ਤਾਜਾ ਜਾਣਕਾਰੀ ਹੁਣੇ-ਹੁਣੇ 5 ਮਿੰਟ ਪਹਿਲਾਂ ਮੌਸਮ ਵਿਭਾਗ ਨੇ ਦਿੱਤੀ ਖਤਰਨਾਕ ਚੇਤਾਵਨੀ: 15 ਮਈ ਨੂੰ ਪੰਜਾਬ ਸਮੇਤ ਇਹਨਾਂ ਸੂਬਿਆਂ ਚ’ ਆ ਸਕਦਾ ਹੈ ਵੱਡਾ ਤੂਫ਼ਾਨ,ਜਾਣਕਾਰੀ ਸ਼ੇਅਰ ਕਰੋ
ਤਾਜਾ ਜਾਣਕਾਰੀ