BREAKING NEWS
Search

ਹੁਣੇ ਹੁਣੇ 23 ਸਾਲਾ ਮੁਟਿਆਰ ਤੇ ਬਜ਼ੁਰਗ ਦੇ ਵਿਆਹ ਦੇ ਮਾਮਲੇ ‘ਚ ਹਾਈਕੋਰਟ ਦਾ ਆਇਆ ਇਹ ਹੁਕਮ….

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਲੌਂਗੋਵਾਲ (ਵਸ਼ਿਸ਼ਟ) : 23 ਸਾਲ ਦੀ ਕੁੜੀ ਅਤੇ 65 ਸਾਲ ਦੇ ਬਜ਼ੁਰਗ ਦੇ ਵਿਆਹ ਦੀਆਂ ਪਿਛਲੇ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਤਸਵੀਰਾਂ ਵਿਚਾਲੇ ਜੋੜੇ ਨੂੰ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਸੁਰੱਖਿਆ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਹਨ। ਲੜਕੀ ਦੀ ਉਮਰ 23 ਸਾਲ ਅਤੇ ਬਜ਼ੁਰਗ ਦੀ ਉਮਰ 65 ਸਾਲ ਹੋਣ ਕਾਰਨ ਉਨ੍ਹਾਂ ਨੂੰ ਆਮ ਭਾਈਚਾਰੇ ਤੋਂ ਖਤਰਾ ਦੱਸਿਆ ਜਾ ਰਿਹਾ ਸੀ।

ਇਸ ਦੀ ਜਾਣਕਾਰੀ ਦਿੰਦਿਆਂ ਐਡਵੋਕੇਟ ਮੋਹਿਤ ਸਿਡਾਨਾ ਨੇ ਦੱਸਿਆ ਕਿ ਹੁਣ ਉਨ੍ਹਾਂ ਨੂੰ ਕਿਸੇ ਕਿਸਮ ਦੇ ਨੁਕਸਾਨ ਨਹੀਂ ਪਹੁੰਚਾਇਆ ਜਾ ਸਕੇਗਾ ਅਤੇ ਨਾ ਹੀ ਧਮਕੀ ਦਿੱਤੀ ਜਾ ਸਕੇਗੀ ਕਿਉਂਕਿ ਉਹ ਵਿਆਹੁਤਾ ਹਨ ਅਤੇ ਆਪਣੇ ਵਿਆਹ ਦੀ ਸਹਿਮਤੀ ਦੇਣ ਦੇ ਸਮਰੱਥ ਹਨ।

ਦੱਸਣਯੋਗ ਹੈ ਕਿ ਸੰਗਰੂਰ ਦੇ ਪਿੰਡ ਬਾਲੀਆਂ ਦੇ ਇਸ ਮਾਮਲੇ ਵਿਚ ਭਾਵੇਂ ਬਜ਼ੁਰਗ ਸ਼ਮਸ਼ੇਰ ਨੇ ਕਿਹਾ ਸੀ ਕਿ ਇਹ ਵਿਆਹ ਉਸ ਨੇ ਆਪਣੇ ਪੁੱਤਰ ਅਤੇ ਉਕਤ ਲੜਕੀ ਨੂੰ ਇਕੱਠਿਆ ਰੱਖਣ ਲਈ ਕਰਵਾਇਆ ਹੈ। ਜਦਕਿ ਸ਼ਮਸ਼ੇਰ ਸਿੰਘ ਦੀ ਅਸਲ ਨੂੰਹ ਮਨਪ੍ਰੀਤ ਕੌਰ ਨੇ ਵੀ ਮੀਡੀਆ ਸਾਹਮਣੇ ਆ ਕੇ ਬਜ਼ੁਰਗ ਸ਼ਮਸ਼ੇਰ ਸਿੰਘ ਅਤੇ ਉਸ ਦੇ ਪੁੱਤਰ ਜਤਿੰਦਰ ਸਿੰਘ (ਮਨਪ੍ਰੀਤ ਦੇ ਪਤੀ) ‘ਤੇ ਗੰਭੀਰ ਦੋਸ਼ ਲਗਾਏ ਸਨ।

ਮਨਪ੍ਰੀਤ ਕੌਰ ਖੁਲਾਸਾ ਕਰਦਿਆਂ ਕਿਹਾ ਸੀ ਕਿ ਉਸ ਦਾ ਵਿਆਹ 5 ਅਗਸਤ 2006 ਨੂੰ ਜਤਿੰਦਰ ਸਿੰਘ ਵਾਸੀ ਪਿੰਡ ਬਾਲੀਆਂ ਨਾਲ ਹੋਇਆ ਸੀ। ਜਤਿੰਦਰ ਪਹਿਲਾਂ ਤਾਂ ਕੁਝ ਸਾਲ ਠੀਕ ਰਿਹਾ ਫਿਰ ਉਸ ਦਾ ਚਾਲ ਚਲਨ ਵਿਗੜ ਗਿਆ ਅਤੇ ਹੋਰ ਕੁੜੀਆਂ ਨਾਲ ਸੰਬੰਧ ਰੱਖਣ ਲੱਗਾ। ਮਨਪ੍ਰੀਤ ਨੇ ਦੱਸਿਆ ਕਿ ਸਾਜ਼ਿਸ਼ ਦੇ ਤਹਿਤ ਪਤੀ ਤੇ ਸਹੁਰਾ ਪਰਿਵਾਰ ਮੈਨੂੰ ਘਰੋਂ ਕੱਢਣ ਦੀ ਤਿਆਰੀਆਂ ਕਰਨ ਲੱਗਾ। ਮਨਪ੍ਰੀਤ ਨੇ ਕਿਹਾ ਕਿ ਉਸ ਦਾ ਪਤੀ ਨਾਲ ਪਿਛਲੇ ਤਿੰਨ ਸਾਲ ਤੋਂ ਕੇਸ ਚੱਲ ਰਿਹਾ ਹੈ। ਇਸੇ ਦੇ ਚੱਲਦੇ ਸਹੁਰਾ ਸ਼ਮਸ਼ੇਰ ਸਿੰਘ ਵਲੋਂ 23 ਸਾਲ ਦੀ ਨਵਪ੍ਰੀਤ ਕੌਰ ਨਾਲ ਵਿਆਹ ਰਚਾਇਆ ਗਿਆ ਹੈ ਤਾਂ ਜੋ ਉਹ ਨਵਪ੍ਰੀਤ ਨੂੰ ਆਪਣੇ ਘਰ ਵਿਚ ਰੱਖ ਸਕੇ।error: Content is protected !!