ਆਈ ਤਾਜਾ ਵੱਡੀ ਖਬਰ

ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਜਨਤਾ ਕਾਂਗਰਸ ਦੇ ਮੁਖੀ ਅਜੀਤ ਜੋਗੀ ਦਾ ਅੱਜ ਭਾਵ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ ਹੈ। ਦੱਸ ਦੇਈਏ ਕਿ ਉਹ ਪਿਛਲੇ 20 ਦਿਨਾਂ ਤੋਂ ਹਸਪਤਾਲ ‘ਚ ਭਰਤੀ ਸੀ। ਰਾਏਪੁਰ ਸਥਿਤ ਸ਼੍ਰੀ ਨਰਾਇਣ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਸੁਨੀਲ ਖੇਮਕਾ ਨੇ ਅੱਜ ਇੱਥੇ ਦੱਸਿਆ ਕਿ 74 ਸਾਲਾਂ ਜੋਗੀ ਨੇ ਅੱਜ ਦੁਪਹਿਰ ਤੋਂ ਬਾਅਦ 3.30 ਵਜੇ ਆ ਖ ਰੀ ਸਾਹ ਲਿਆ।

ਖੇਮਕਾ ਨੇ ਇਹ ਵੀ ਦੱਸਿਆ ਕਿ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਜਨਤਾ ਕਾਂਗਰਸ ਛੱਤੀਸਗੜ੍ਹ (ਜੇ) ਦੇ ਮੁਖੀ ਅਜੀਤ ਜੋਗੀ ਦੀ ਤਬੀਅਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ 9 ਮਈ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਉਦੋਂ ਤੋਂ ਹੀ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਉਨ੍ਹਾਂ ਨੇ ਦੱਸਿਆ ਕਿ ਅੱਜ ਦੁਪਹਿਰ ਤੋਂ ਬਾਅਦ ਉਨ੍ਹਾਂ ਨੂੰ ਲਗਭਗ ਡੇਢ ਵਜੇ ਦਿਲ ਦਾ ਦੌ ਰ ਪਿਆ ਅਤੇ ਉਨ੍ਹਾਂ ਦੀ ਤਬੀਅਤ ਹੋਰ ਵਿ ਗ ੜ ਗਈ।

ਦੱਸਣਯੋਗ ਹੈ ਕਿ ਛੱਤੀਸਗੜ੍ਹ ਦੇ ਸਾਬਕਾ ਅਤੇ ਪਹਿਲੇ ਮੁੱਖ ਮੰਤਰੀ ਅਜੀਤ ਜੋਗੀ ਦੀ ਪਤਨੀ ਰੇਣੂ ਜੋਗੀ ਕੋਟਾ ਖੇਤਰ ਤੋਂ ਵਿਧਾਇਕ ਹੈ ਅਤੇ ਅਮਿਤ ਜੋਗੀ ਉਨ੍ਹਾਂ ਦਾ ਪੁੱਤਰ ਹੈ। ਭਾਰਤੀ ਪ੍ਰਸ਼ਾਸਨਿਕ ਸੇਵਾ ਅਤੇ ਰਾਜਨੀਤੀ ਤੋਂ ਆਏ ਅਜੀਤ ਜੋਗੀ ਮੌਜੂਦਾ ਸਮੇਂ ਮਾਰਵਾਹੀ ਖੇਤਰ ਤੋਂ ਵਿਧਾਇਕ ਹਨ। ਉਨ੍ਹਾਂ ਦੀ ਪਤਨੀ ਰੇਨੂੰ ਜੋਗੀ ਕੋਟਾ ਖੇਤਰ ਤੋਂ ਵਿਧਾਇਕ ਹੈ।

ਜੋਗੀ ਸਾਲ 2000 ਦੌਰਾਨ ਸੂਬਾ ਨਿਰਮਾਣ ਸਮੇਂ ਇੱਥੋ ਦੇ ਪਹਿਲੇ ਮੁੱਖ ਮੰਤਰੀ ਬਣੇ ਸੀ ਅਤੇ 2003 ਤੱਕ ਰਹੇ। ਸੂਬੇ ‘ਚ ਕਾਂਗਰਸੀ ਨੇਤਾਵਾਂ ਨਾਲ ਮਤਭੇਦ ਹੋਣ ਕਾਰਨ ਜੋਗੀ ਨੇ ਸਾਲ 2016 ‘ਚ ਨਵੀਂ ਪਾਰਟੀ ਜਨਤਾ ਕਾਂਗਰਸ ਛੱਤੀਸਗੜ੍ਹ (ਜੇ) ਦਾ ਗਠਨ ਕੀਤਾ ਸੀ ਅਤੇ ਉਸ ਦੇ ਮੁਖੀ ਸੀ।


ਤਾਜਾ ਜਾਣਕਾਰੀ


