ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਣੇ ਹੁਣੇ ਹੋਇਆ ਇਹ ਵੱਡਾ ਐਲਾਨ ਲੱਗੀਆਂ ਮੌਜਾਂ ਹੋਇਆ ਵੱਡਾ ਫਾਇਦਾ

ਨਵੀਂ ਦਿੱਲੀ: ਰਸਾਇਣਕ ਖਾਦ ਕੰਪਨੀ ਇਫਕੋ ਨੇ ਆਜ਼ਾਦੀ ਦਿਹਾੜੇ ‘ਤੇ ਕਿਸਾਨਾਂ ਨੂੰ ਤੋਹਫਾ ਦਿੱਤਾ ਹੈ। ਇਫਕੋ ਨੇ DAP ਤੇ NPK ਖਾਦਾਂ ਦੀਆਂ ਕੀਮਤਾਂ ‘ਚ ਪ੍ਰਤੀ ਬੋਰੀ 50 ਰੁਪਏ ਦੀ ਕਮੀ ਕੀਤੀ ਹੈ। ਕੰਪਨੀ ਇਸ ਕਮੀ ਨੂੰ ਕਿਸਾਨਾਂ ਲਈ ਤੋਹਫਾ ਦੱਸ ਰਹੀ ਹੈ।

ਡੀਏਪੀ ਦਾ ਪੂਰਾ ਨਾਂ ਡਾਇਓਮੋਨੀਅਮ ਫਾਸਫੇਟ ਹੁੰਦਾ ਹੈ। ਇਸ ਰਸਾਇਣ ‘ਚ ਅੱਧੇ ਤੋਂ ਜ਼ਿਆਦਾ ਮਾਤਰਾ ‘ਚ ਫਾਸਫੋਰਸ ਹੁੰਦਾ ਹੈ। ਇਸ ਦਾ ਕੁਝ ਹਿੱਸਾ ਪਾਣੀ ‘ਚ ਘੁਲ ਜਾਂਦਾ ਹੈ ਜਦਕਿ ਕੁਝ ਹਿੱਸਾ ਮਿੱਟੀ ‘ਚ ਮਿਲ ਜਾਂਦਾ ਹੈ। ਇਹ ਜ਼ਮੀਨ ਦੀ ਉਤਪਾਦਨ ਸ਼ਕਤੀ ਵਧਾਉਣ ਦੇ ਨਾਲ-ਨਾਲ ਉਸ ਨੂੰ ਭੁਰਭੁਰਾ ਵੀ ਬਣਾਉਂਦੀ ਹੈ ਜੋ ਜੜਾਂ ਨੂੰ ਫੈਲਣ ‘ਚ ਮਦਦ ਕਰਦਾ ਹੈ। ਜਦੋਂ ਫਸਲ ਦੀ ਜੜ੍ਹ ਮਜਬੂਤ ਹੁੰਦੀ ਹੈ ਤਾਂ ਫਸਲਾਂ ‘ਚ ਜ਼ਿਆਦਾ ਫਲ ਲੱਗਦਾ ਹੈ।

ਉਧਰ, ਐਨਪੀਕੇ ਰਸਾਇਣ ‘ਚ ਨਾਈਟ੍ਰੋਜਨ ਫਾਸਫੋਰਸ ਤੇ ਪੋਟਾਸ਼ੀਅਮ ਮਿਲਿਆ ਹੁੰਦਾ ਹੈ। ਇਸ ਦਾ ਕੰਮ ਬੂਟੇ ਦੀ ਡੰਡਲ ਤੇ ਫਲਾਂ ਨੂੰ ਮਜਬੂਤ ਕਰਨਾ ਹੁੰਦਾ ਹੈ। ਇਸ ਦੇ ਇਸਤੇਮਾਲ ਦੇ ਨਾਲ ਫਲਾਂ ‘ਚ ਡਿੱਗਣ ਦੀ ਗਿਣਤੀ ਘਟ ਜਾਂਦੀ ਹੈ। ਦੋਵੇਂ ਰਸਾਇਣ ਦਾਣੇਦਾਰ ਹੁੰਦੇ ਹਨ। ਇਸ ਕਾਰਨ ਇਸ ਦਾ ਇਸਤੇਮਾਲ ਫਸਲਾਂ ਦੀ ਬਿਜਾਈ ਸਮੇਂ ਕੀਤਾ ਜਾਂਦਾ ਹੈ। ਇਸ ਕਰਕੇ ਬੂਟਿਆਂ ਦੀ ਟਾਹਣੀ ਮਜਬੂਤ ਹੋਵੇ ਤੇ ਜੜ੍ਹਾਂ ਜ਼ਮੀਨ ‘ਚ ਜ਼ਿਆਦਾ ਤੋਂ ਜ਼ਿਆਦਾ ਫੈਲ ਸਕਣ।


ਤਾਜਾ ਜਾਣਕਾਰੀ
ਹੁਣੇ ਹੁਣੇ ਹੋਇਆ ਇਹ ਵੱਡਾ ਐਲਾਨ ਲੱਗੀਆਂ ਮੌਜਾਂ ਹੋਇਆ ਵੱਡਾ ਫਾਇਦਾ
ByadminAugust 15, 2019Comments Off on ਹੁਣੇ ਹੁਣੇ ਹੋਇਆ ਇਹ ਵੱਡਾ ਐਲਾਨ ਲੱਗੀਆਂ ਮੌਜਾਂ ਹੋਇਆ ਵੱਡਾ ਫਾਇਦਾ
Previous Postਵੱਡੀ ਚੇਤਾਵਨੀ: ਅਗਲੇ ਕੁੱਝ ਘੰਟਿਆਂ ਤੱਕ ਪੰਜਾਬ ਦੇ ਇਹਨਾਂ ਇਲਾਕਿਆਂ ਚ’ ਆਵੇਗਾ ਭਾਰੀ ਮੀਂਹ,ਦੇਖੋ ਲਾਇਵ ਵੀਡੀਓ
Next Postਆਈ ਮਾੜੀ ਖਬਰ ਕਨੇਡਾ ਵਾਲਿਆਂ ਲਈ ਸਰਕਾਰ ਨੇ ਕਰੱਤਾ ਆਹ ਕੰਮ ਪੈ ਗਿਆ ਪੰਗਾ