BREAKING NEWS
Search

ਹੁਣੇ ਹੁਣੇ ਹਵਾਈ ਜਹਾਜ ਹੋਇਆ ਕਰੈਸ਼ ਲਗੇ ਲਾਸ਼ਾਂ ਦੇ ਢੇਰ, ਸਾਰੇ ਪਾਸੇ ਹੈਂ ਸੋਗ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


ਟੈਕਸਾਸ— ਅਮਰੀਕਾ ਦੇ ਟੈਕਸਾਸ ਸੂਬੇ ‘ਚ ਡਲਾਸ ਦੇ ਸਥਾਨਕ ਹਵਾਈ ਅੱਡੇ ‘ਤੇ ਐਤਵਾਰ ਸਵੇਰੇ ਉਡਾਣ ਭਰ ਰਿਹਾ ਇਕ ਜਹਾਜ਼ ਹੈਂਗਰ ਨਾਲ ਟਕਰਾ ਗਿਆ, ਜਿਸ ਨਾਲ ਉਸ ‘ਚ ਸਵਾਰ 10 ਲੋਕਾਂ ਦੀ ਮੌਤ ਹੋ ਗਈ। ਹਾਦਸਾ ਐਡੀਸਨ ਸ਼ਹਿਰ ਦੇ ਸਥਾਨਕ ਹਵਾਈ ਅੱਡੇ ‘ਤੇ ਹੋਇਆ।

ਟੈਕਸਾਸ ਦੇ ਐਡੀਸਨ ਸ਼ਹਿਰ ਦੀ ਮਹਿਲਾ ਬੁਲਾਰਾ ਮੈਰੀ ਰੋਜ਼ਨਬਿਲਥ ਨੇ ਮੁਤਾਬਕ ਦੋ ਇੰਜਣ ਵਾਲੇ ਇਸ ਜਹਾਜ਼ ‘ਚ ਸਵਾਰ ਕੋਈ ਵਿਅਕਤੀ ਜਿਊਂਦਾ ਨਹੀਂ ਬਚਿਆ ਹੈ। ਉੱਥੇ ਹੀ, ਪ੍ਰਸ਼ਾਸਨ ਮੁਤਾਬਕ ‘ਬੀਚ ਕ੍ਰਾਫਟ ਬੀ. ਈ.-350 ਕਿੰਗ ਏਅਰ’ ਸਵੇਰੇ ਤਕਰੀਬਨ 9 ਵਜੇ ਖਾਲੀ ਪਏ ਇਕ ਹੈਂਗਰ ਨਾਲ ਜਾ ਟਕਰਾਇਆ, ਜਿਸ ਕਾਰਨ ਜਹਾਜ਼ ‘ਚ ਅੱਗ ਲੱਗ ਗਈ ਤੇ ਇਹ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਿਆ।

ਪ੍ਰਸ਼ਾਸਨ ਮੁਤਾਬਕ ਜਹਾਜ਼ ‘ਚ ਕਿੰਨੇ ਲੋਕ ਸਵਾਰ ਸਨ, ਇਸ ਦੀ ਪੁਸ਼ਟੀ ਅਜੇ ਨਹੀਂ ਹੋ ਸਕੀ ਹੈ। ਅਧਿਕਾਰੀਆਂ ਨੇ ਮ੍ਰਿਤਕਾਂ ਦੀ ਪਛਾਣ ਵੀ ਉਜਾਗਰ ਨਹੀਂ ਕੀਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਅਜੇ ਪਤਾ ਨਹੀਂ ਲੱਗ ਸਕਿਆ ਕਿ ਇਸ ਜਹਾਜ਼ ਦਾ ਮਾਲਕ ਕੌਣ ਸੀ। ਨੈਸ਼ਨਲ ਟਰਾਂਸਪੋਰੇਸ਼ਨ ਸੇਫਟੀ ਬੋਰਡ ਮੁਤਾਬਕ ਜਾਂਚ ਟੀਮਾਂ ਵਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ।error: Content is protected !!