ਹਜਾਰਾਂ ਪੁਲਸ ਵਾਲਿਆਂ ਨੂੰ ਪੈ ਗਈਆਂ ਭਾਜੜਾਂ

ਲੁਧਿਆਣਾ (ਸਿਆਲ, ਹਿਤੇਸ਼, ਜਗਰੂਪ) : ਲੁਧਿਆਣਾ ਦੀ ਸੈਂਟਰਲ ਜੇਲ ‘ਚ ਵੀਰਵਾਰ ਦੁਪਹਿਰ ਕੈਦੀਆਂ ਦੀ ਆਪਸ ‘ਚ ਖੂਨੀ ਝੜਪ ਹੋ ਗਈ। ਜਾਣਕਾਰੀ ਮੁਤਾਬਕ ਬੀਤੇ ਦਿਨ ਜੇਲ ‘ਚ ਇਕ ਕੈਦੀ ਦੀ ਮੌਤ ਹੋ ਗਈ ਸੀ, ਜਿਸ ਨੂੰ ਲੈ ਕੇ ਵੀਰਵਾਰ ਨੂੰ ਜੇਲ ‘ਚ ਹੀ ਕੈਦੀਆਂ ਦੀਆਂ 2 ਧਿਰਾਂ ਆਪਸ ‘ਚ ਭਿੜ ਗਈਆਂ।

ਇਸ ਦੌਰਾਨ ਜਿੱਥੇ ਕਈ ਕੈਦੀ ਜ਼ਖਮੀ ਹੋ ਗਏ, ਉੱਥੇ ਹੀ ਜੇਲ ਮੁਲਾਜ਼ਮਾਂ ਦੇ ਵੀ ਸੱਟਾਂ ਲੱਗੀਆਂ। ਪੁਲਸ ਅਤੇ ਜੇਲ ਪ੍ਰਸ਼ਾਸਨ ਵਲੋਂ ਕੈਦੀਆਂ ਨੂੰ ਛੁਡਾਉਣ ਲਈ ਹਵਾ ‘ਚ ਫਾਇਰ ਛੱਡੇ ਗਏ। ਫਿਲਹਾਲ ਜੇਲ ‘ਚ ਵੱਡੀ ਗਿਣਤੀ ‘ਚ ਪੁਲਸ ਪ੍ਰਸ਼ਾਸਨ ਤਾਇਨਾਤ ਹੈ ਅਤੇ ਉੱਚ ਅਧਿਕਾਰੀਆਂ ਦੇ ਹੁਕਮਾਂ ‘ਤੇ ਜੇਲ ਦੀ ਇਮਾਰਤ ਦੀ ਘੇਰਾਬੰਦੀ ਕੀਤੀ ਗਈ ਹੈ।

ਗੈਂਗਸਟਰ ਸੰਨੀ ਦੀ ਬੀਤੀ ਰਾਤ ਹੋਈ ਸੀ ਮੌਤ
ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਸੰਨੀ ਨਾਂ ਦੇ ਗੈਂਗਸਟਰ ਦੀ ਜੇਲ ‘ਚ ਮੌਤ ਹੋ ਗਈ ਸੀ। ਉਸ ਦੀ ਮੌਤ ਤੋਂ ਭੜਕੇ ਕੈਦੀਆਂ ਨੇ ਪੁਲਸ ‘ਤੇ ਹਮਲਾ ਕਰ ਦਿੱਤਾ। ਫਿਲਹਾਲ ਜੇਲ ‘ਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਅਤੇ ਜੇਲ ਦੇ ਮੁੱਖ ਗੇਟ ਨੂੰ ਬੰਦ ਕਰ ਦਿੱਤਾ ਗਿਆ ਹੈ।

ਹੁਣੇ ਹੁਣੇ ਹਜਾਰਾਂ ਪੁਲਸ ਵਾਲਿਆਂ ਨੂੰ ਪੈ ਗਈਆਂ ਭਾਜੜਾਂ ( ਲਾਈਵ ਵੀਡੀਓ )

ਤਾਜਾ ਜਾਣਕਾਰੀ
ਹੁਣੇ ਹੁਣੇ ਹਜਾਰਾਂ ਪੁਲਸ ਵਾਲਿਆਂ ਨੂੰ ਪੈ ਗਈਆਂ ਭਾਜੜਾਂ ( ਲਾਈਵ ਵੀਡੀਓ )
ByadminJune 27, 2019Comments Off on ਹੁਣੇ ਹੁਣੇ ਹਜਾਰਾਂ ਪੁਲਸ ਵਾਲਿਆਂ ਨੂੰ ਪੈ ਗਈਆਂ ਭਾਜੜਾਂ ( ਲਾਈਵ ਵੀਡੀਓ )
Previous Postਲੁਧਿਆਣਾ ਜੇਲ੍ਹ 'ਚ ਕੈਦੀਆਂ ਨੇ ਅੰਦਰੋਂ ਬਣਾ ਭੇਜੀ ਚਲਦੀਆਂ ਗੋਲੀਆਂ ਦੀ ਵੀਡੀਓ ਦੇਖੋ
Next Postਗਲਤ ਤਰੀਕੇ ਨਾਲ ਅਮਰੀਕਾ ਦਾਖ਼ਲ ਹੋਣ ਦੀ ਕੋਸ਼ਿਸ਼ ਚ’ ਪਿਓ ਧੀ ਦੀ ਹੋਈ ਰੌਗਟੇ ਖੜ੍ਹੇ ਕਰਨ ਵਾਲੀ ਮੌਤ,ਦੇਖੋ ਲਾਇਵ ਤਸਵੀਰਾਂ