BREAKING NEWS
Search

ਹੁਣੇ ਹੁਣੇ ਸਿੰਘੂ ਬਾਰਡਰ ਤੋਂ ਆਈ ਵੱਡੀ ਖਬਰ , ਲੱਗੀ ਭਿਆਨਕ ਅੱਗ ਮਚੀ ਹਾਹਾਕਾਰ

ਆਈ ਤਾਜਾ ਵੱਡੀ ਖਬਰ

ਦੇਸ਼ ਦੇ ਕਿਸਾਨ ਪਿਛਲੇ ਲੰਮੇ ਸਮੇਂ ਤੋਂ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦਾ ਵਿਰੋਧ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਕਰ ਰਹੇ ਹਨ। ਜਿੱਥੇ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਨਕਾਰ ਕੀਤਾ ਗਿਆ ਹੈ। ਉਥੇ ਹੀ ਕਿਸਾਨਾਂ ਵੱਲੋਂ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਸਿਰੇ ਤੋਂ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਦੇ ਵਿਚਕਾਰ ਹੁਣ ਤੱਕ ਹੋਈਆਂ ਸਾਰੀਆਂ ਮੀਟਿੰਗ ਬੇਸਿੱਟਾ ਰਹੀਆਂ ਹਨ। ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਵਿੱਚ ਸੋਧ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਸੀ, ਜਿਸ ਨੂੰ ਕਿਸਾਨਾਂ ਵੱਲੋਂ ਠੁਕਰਾ ਦਿੱਤਾ ਗਿਆ ਸੀ।

ਹੁਣ ਸਿੰਘੂ ਬਾਰਡਰ ਤੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਲੱਗੀ ਭਿ-ਆ-ਨ-ਕ ਅੱਗ , ਜਿਸ ਕਾਰਨ ਮਚੀ ਹਾਹਾਕਾਰ । ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਿੰਘੂ ਬਾਰਡਰ ਉੱਤੇ ਕਿਸਾਨਾਂ ਦੇ ਲਗਾਏ ਗਏ ਮੋਰਚੇ ਦੇ ਦੌਰਾਨ ਕਿਸਾਨਾਂ ਦੇ ਤੰਬੂਆਂ ਨੂੰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਰਸੋਈ ਢਾਬੇ ਦੇ ਕੋਲ ਕਿਸਾਨਾਂ ਦੇ ਬਣਾਏ ਤੰਬੂਆਂ ਵਿਚ ਵਾਪਰੀ ਹੈ। ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਹੋਇਆ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਵੱਲੋ ਸਰਕਾਰ ਉਪਰ ਇਸ ਘਟਨਾ ਦਾ ਦੋਸ਼ ਲਗਾਇਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਕ ਬੰਦਾ ਕਿਸਾਨਾਂ ਦੇ ਲੱਗੇ ਹੋਏ ਤੰਬੂਆਂ ਨੂੰ ਤੀਲੀ ਨਾਲ ਅੱਗ ਲਾਉਂਦਾ ਹੋਇਆ ਵੇਖਿਆ ਗਿਆ ਹੈ। ਜਿਸ ਵੱਲੋਂ ਤਿੰਨ ਜਗ੍ਹਾ ਉੱਪਰ ਅੱਗ ਲਗਾਈ ਗਈ ਹੈ। ਦੱਸਣ ਮੁਤਾਬਕ ਉਸ ਵਿਅਕਤੀ ਦੇ ਤਿਲਕ ਲਗਾਇਆ ਹੋਇਆ ਸੀ। ਜਿਸ ਵੱਲੋਂ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਦੋਸ਼ ਲਾਏ ਕਿ ਇਹ ਸਰਕਾਰ ਦੀ ਚਾਲ ਹੈ ਅਤੇ ਕਿਸਾਨ ਮੋਰਚੇ ਦੇ 14 ਅਪ੍ਰੈਲ ਵਾਲੇ ਪ੍ਰੋਗਰਾਮ ਤੋਂ ਘਬਰਾ ਕੇ ਜਾਣ ਬੁੱਝ ਕੇ ਅੱਗ ਲਾਈ ਹੈ।

ਉਨ੍ਹਾਂ ਦੱਸਿਆ ਕਿ ਨੌਜਵਾਨਾਂ ਵੱਲੋਂ ਹਿੰਮਤ ਕਰਕੇ ਇਸ ਅੱਗ ਉਪਰ ਕਾਬੂ ਪਾਇਆ ਗਿਆ ਹੈ। ਕਿਉਂਕਿ ਉਸ ਜਗ੍ਹਾ ਉਪਰ ਕੋਈ ਵੀ ਅੱਗ ਬੁਝਾਉਣ ਵਾਲੀ ਗੱਡੀ ਮੌਜੂਦ ਨਹੀਂ ਸੀ। ਉਨ੍ਹਾਂ ਦੱਸਿਆ ਕਿ ਜਦੋਂ ਇੱਕ ਪਾਸੇ ਅੱਗ ਲੱਗੀ ਦੇਖ ਭੱਜੇ ਤਾਂ ਉਸ ਸਮੇਂ ਹੀ ਦੂਜੇ ਪਾਸੇ ਵੀ ਅੱਗ ਲੱਗ ਗਈ। ਉਨ੍ਹਾਂ ਦੋਸ਼ ਲਾਏ ਕਿ ਪ੍ਰਸ਼ਾਸਨ ਜਾਣ ਬੁੱਝ ਕੇ ਇਹ ਸਭ ਕਰਾ ਰਿਹਾ ਹੈ, ‌ਕਿਉਂਕਿ ਅੱਗ ਬੁਝਾਉਣ ਲਈ ਕੋਈ ਗੱਡੀ ਨਹੀਂ ਆਈ। ਇਸ ਘਟਨਾ ਦੀ ਕਿਸਾਨ ਆਗੂਆਂ ਵੱਲੋਂ ਨਿਖੇਧੀ ਕੀਤੀ ਗਈ ਹੈ।error: Content is protected !!