ਬੀਤੇ ਦਿਨੀਂ ਪੰਜਾਬ ਦੇ ਕਈ ਜਿਲ੍ਹਿਆਂ ‘ਚ ਮੌਸਮ ਅਚਾਨਕ ਖਰਾਬ ਹੋ ਗਿਆ । ਜਿਸ ਕਰਕੇ ਪੂਰੇ ਪੰਜਾਬ ਭਰ ‘ਚ ਤੇਜ਼ ਤੂਫ਼ਾਨ ਅਤੇ ਝੱਖੜ ਨੇ ਲੋਕਾਂ ਨੂੰ ਪ੍ਰੇਸ਼ਾਨ ਕਰਕੇ ਰੱਖਿਆ ਹੋਇਆ ਹੈ। ਤੇਜ਼ ਤੂਫ਼ਾਨ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਡੀਆ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਤੇਜ਼ ਤੂਫ਼ਾਨ ਦੇ ਨਾਲ-ਨਾਲ ਕਈ ਥਾਵਾਂ ‘ਤੇ ਤੇਜ਼ ਮੀਂਹ ਵੀ ਪੈ ਰਿਹਾ ਹੈ।
ਤੇਜ਼ ਝੱਖੜ ਤੇ ਬਾਰਿਸ਼ ਕਾਰਨ ਕਈ ਥਾਵਾਂ ਤੇ ਕਿਸਾਨਾਂ ਦੀ ਪੱਕੀ ਕਣਕ ਦੀ ਫਸਲ ਡਿੱਗ ਗਈ ਹੈ। ਜਿਸ ਕਾਰਨ ਕਿਸਾਨ ਵਰਗ ਚਿੰਤਾ ‘ਚ ਪੈ ਗਿਆ ਹੈ। ਤੇਜ਼ ਹਨੇਰੀ ਕਾਰਨ ਪੂਰਾ ਸ਼ਹਿਰ ਹਨੇਰੇ ‘ਚ ਡੁੱਬ ਗਿਆ ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੋਇਆ ਹੈ।
ਉਥੇ ਹੀ ਇਸ ਦੇ ਨਾਲ ਦੇਰ ਰਾਤ ਤੇਜ਼ ਹਵਾਵਾਂ ਨਾਲ ਜ਼ਿਆਦਾਤਰ ਮੌਸਮ ‘ਚ ਕਰੀਬ 3 ਤੋਂ 4 ਡਿਗਰੀ ਸੈਲਸੀਅਸ ਤਕ ਦੀ ਗਿਰਾਵਟ ਆਉਣ ਦਾ ਆਸਾਰ ਹੈ।
ਮੌਸਮ ਵਿਭਾਗ ਦੀ ਮੰਨੀਏ ਤਾਂ 16 ਤੋਂ 17 ਅਪ੍ਰੈਲ ਨੂੰ ਹਲਕੀ ਬੁੰਦਾਂਬਾਂਦੀ ਹੋਣ ਦੀ ਸੰਭਾਵਨਾ ਹੈ ਗੱਲ ਕਰੀਏ ਪੰਜਾਬ ਦੇ ਸਰਹੱਦੀ ਇਲਾਕਿਆਂ ਦੀ ਤਾਂ ਫਾਜ਼ਿਲਕਾ, ਫਿਰੋਜ਼ਪੁਰ ਅਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਤੇਜ਼ ਤੂਫ਼ਾਨ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ।
ਦੇਸ਼ ਦੀ 50 ਫ਼ੀਸਦੀ ਖੇਤੀ ਅਣਸਿੰਜੀ ਹੈ ਜੋ ਪੂਰੀ ਤਰ੍ਹਾਂ ਬਰਸਾਤ ‘ਤੇ ਆਧਾਰਿਤ ਹੈ। ਦੇਸ਼ ਦੇ ਅਰਥਚਾਰੇ ‘ਚ ਕਾਸ਼ਤਕਾਰੀ ਦੀ ਹਿੱਸੇਦਾਰੀ 15 ਫ਼ੀਸਦੀ ਹੈ।
ਮੌਨਸੂਨ ਦੀ ਬਾਰਿਸ਼ ਨਾਲ ਦੇਸ਼ ਦੀ ਖੇਤੀ ਦੇ ਪ੍ਰਭਾਵਿਤ ਹੋਣ ਦਾ ਸਿੱਧਾ ਅਸਰ ਅਰਥਚਾਰੇ ‘ਤੇ ਪੈਂਦਾ ਹੈ। ਖ਼ਰੀਫ਼ ਦੇ ਸੀਜ਼ਨ ‘ਚ ਪ੍ਰਮੁੱਖ ਫ਼ਸਲਾਂ ਚੌਲ, ਗੰਨਾ, ਮੱਕੀ, ਕਪਾਹ ਅਤੇ ਸੋਇਆਬੀਨ ਦੀ ਖੇਤੀ ਹੁੰਦੀ ਹੈ।
ਤਾਜਾ ਜਾਣਕਾਰੀ