ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਹੁਣੇ ਹੁਣੇ ਸ਼ਾਮੀ ਮਸ਼ਹੂਰ ਐਕਟਰ ਅਜੇ ਦੇਵਗਨ ਦੇ ਘਰੇ ਪਿਆ ਮਾਤਮ ਹੋਈ ਮੌਤ
ਬਾਲੀਵੁੱਡ ਦੇ ਸੁਪਰਸਟਾਰ ਤੇ ਹਾਲ ਹੀ ‘ਚ ਫਿਲਮ ‘ਦੇ ਦੇ ਪਿਆਰ ਦੇ’ ‘ਚ ਨਜ਼ਰ ਆਏ ਐਕਟਰ ਅਜੇ ਦੇਵਗਨ ਦੇ ਪਿਤਾ ਵੀਰੂ ਦੇਵਗਨ ਦਾ ਦਿਹਾਂਤ ਹੋ ਗਿਆ ਹੈ।
ਵੀਰੂ ਦੇਵਗਨ ਦੇ ਦਿਹਾਂਤ ਦੀ ਖਬਰ ਨਾਲ ਬਾਲੀਵੁੱਡ ‘ਚ ਸੋਗ ਦੀ ਲਹਿਰ ਛਾਈ ਹੋਈ ਹੈ। ਵੀਰੂ ਦੇਵਗਨ ਬਾਲੀਵੁੱਡ ਦੇ ਮਸ਼ਹੂਰ ਸਟੰਟ ਨਿਰਦੇਸ਼ਕ ਸਨ।
ਦਿਹਾਂਤ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਬਾਲੀਵੁੱਡ ਦੀਆਂ ਕਈ ਸੈਲੀਬ੍ਰਿਟੀਜ਼ ਸੋਸ਼ਲ ਮੀਡੀਆ ‘ਚੇ ਦੁੱਖ ਪ੍ਰਗਟ ਕਰ ਰਹੇ ਹਨ।
ਵੀਰੂ ਦੇਵਗਨ ਨੇ ਬਾਲੀਵੁੱਡ ਫਿਲਮਾਂ ‘ਚ ਐਕਟਰ, ਡਾਇਰੈਕਟਰ, ਰਾਈਟਰ, ਪ੍ਰੋਡਿਊਸਰ ਤੇ ਐਕਸ਼ਨ ਕੋਰੀਓਗ੍ਰਾਫਰ ਦੇ ਤੌਰ ‘ਤੇ ਵੀ ਕੰਮ ਕੀਤਾ ਸੀ।
ਉਨ੍ਹਾਂ ਨੇ ਆਪਣੇ ਕਰੀਅਰ ‘ਚ ਕਰੀਬ 3 ਦਰਜਨ ਤੋਂ ਵਧ ਫਿਲਮਾਂ ‘ਚ ਸਟੰਟ ਤੇ ਐਕਸ਼ਨ ਕੋਰੀਓਗ੍ਰਾਫਰ ਦੇ ਤੌਰ ‘ਤੇ ਕੰਮ ਕੀਤਾ ਸੀ।
ਵੀਰੂ ਦੇਵਗਨ ਨੇ ਸਾਲ 1999 ‘ਚ ਆਈ ਫਿਲਮ ‘ਹਿੰਦੂਸਤਾਨ ਕੀ ਕਮਸ’ ਨੂੰ ਡਾਇਰੈਕਟ ਕੀਤਾ ਸੀ। ਬਤੌਰ ਐਕਟਰ ਵੀਰੂ ਦੇਵਗਨ ਦੇ ‘ਕ੍ਰਾਂਤੀ’, ‘ਸੌਰਭ’ ਅਤੇ ‘ਸਿੰਘਾਸਨ’ ‘ਚ ਕੰਮ ਕੀਤਾ ਸੀ।
ਸਾਲ 1992 ‘ਚ ਆਈ ਫਿਲਮ ‘ਜਿਗਰ’ ਦੀ ਕਹਾਣੀ ਵੀਰੂ ਦੇਵਗਨ ਨੇ ਲਿਖੀ ਸੀ।
ਬੇਟੇ ਅਜੇ ਦੀ ਫਿਲਮ ਦੇ ਸਟੰਟ ਸੀਨ ਕੀਤੇ ਸਨ ਡਾਇਰੈਕਟ
ਬਤੌਰ ਐਕਸ਼ਨ ਕੋਰੀਓਗ੍ਰਾਫਰ ਵੀਰੂ ਦੇਵਗਨ ਨੇ ਫਿਲਮ ‘ਦਿਲਵਾਲੇ’, ‘ਲਾਲ ਬਾਦਸ਼ਾਹ’, ‘ਮਿਸਟਰ ਇੰਡੀਆ’, ‘ਹਿੰਮਤਵਾਲਾ’, ‘ਪੁਕਾਰ’, ‘ਪ੍ਰੇਮ ਰੋਗ’, ‘ਖੂਨ ਭਰੀ ਮਾਂਗ’, ‘ਫੂਲ ਔਰ ਕਾਂਟੇ’, ‘ਮਰ ਮਿਟੇਂਗੇ’, ‘ਕਯਾਮਤ’ ਵਰਗੀਆਂ ਫਿਲਮਾਂ ਦੇ ਸਟੰਟ ਨੂੰ ਡਾਇਰੈਕਟ ਕੀਤਾ ਸੀ।
ਵੀਰੂ ਦੇਵਗਨ ਨੇ ਬੇਟੇ ਅਜੇ ਦੇਵਗਨ ਦੀਆਂ ਫਿਲਮਾਂ ‘ਚ ਵੀ ਸਟੰਟ ਸੀਨ ਕੋਰੀਓਗ੍ਰਾਫ ਕੀਤੇ ਸਨ।
1
2
3
ਤਾਜਾ ਜਾਣਕਾਰੀ