ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਲੋਕ ਸਭਾ ਚੋਣਾਂ ਵਿਚ ਲਗਾਤਾਰ ਦੂਸਰੀ ਵਾਰ ਜਿੱਤ ਦਰਜ ਕਰਨ ਤੋਂ ਬਾਅਦ ਭਗਵੰਤ ਮਾਨ ਵਲੋਂ ਪੁਰਾਣੇ ਸਾਥੀਆਂ ਕੰਵਰ ਸੰਧੂ ਅਤੇ ਸੁਖਪਾਲ ਖਹਿਰਾ ਨਾਲ ਫੋਨ ‘ਤੇ ਸੰਪਰਕ ਕੀਤਾ ਗਿਆ।
ਵਿਧਾਇਕ ਕੰਵਰ ਸੰਧੂ ਨੇ ਭਗਵੰਤ ਮਾਨ ਦੇ ਫੋਨ ਆਉਣ ਦੀ ਬਕਾਇਦਾ ਪੁਸ਼ਟੀ ਕੀਤੀ ਹੈ। ਸੰਧੂ ਨੇ ਕਿਹਾ ਕਿ ਉਨ੍ਹਾਂ ਨੂੰ ਭਗਵੰਤ ਮਾਨ ਦਾ ਫੋਨ ਆਇਆ ਸੀ ਅਤੇ ਮਾਨ ਨੇ ਉਨ੍ਹਾਂ ਨੂੰ ਮਾਰਗਦਰਸ਼ਨ ਕਰਨ ਦੀ ਗੱਲ ਆਖੀ ਹੈ।
ਪੱਤਰਕਾਰ ਨਾਲ ਫੋਨ ‘ਤੇ ਗੱਲਬਾਤ ਕਰਦਿਆਂ ਸੁਖਪਾਲ ਖਹਿਰਾ ਨੇ ਵੀ ਭਗਵੰਤ ਮਾਨ ਦੇ ਫੋਨ ਆਉਣ ਬਾਰੇ ਪੁਸ਼ਟੀ ਕੀਤੀ। ਸੁਖਪਾਲ ਖਹਿਰਾ ਨੇ ਕਿਹਾ ਕਿ ਮਾਨ ਨੇ ਉਨ੍ਹਾਂ ਤੋਂ ਪਾਰਲੀਮੈਂਟ ਵਿਚ ਚੁੱਕੇ ਜਾਣ ਵਾਲੇ ਮਸਲਿਆਂ ਬਾਰੇ ਸਲਾਹ ਮਸ਼ਵਰਾ ਮੰਗਿਆ ਹੈ।
ਮਾਨ ਨੇ ਉਨ੍ਹਾਂ ਨੂੰ ਪਾਰਲੀਮੈਂਟ ਵਿਚ ਚੁੱਕੇ ਜਾਣ ਵਾਲੇ ਪੰਜਾਬ ਨਾਲ ਸੰਬੰਧਤ ਮਸਲਿਆਂ ‘ਤੇ ਮਾਰਗਦਰਸ਼ਨ ਕਰਨ ਲਈ ਵੀ ਕਿਹਾ।
ਖਹਿਰਾ ਨੇ ਇਹ ਵੀ ਦੱਸਿਆ ਕਿ ਭਗਵੰਤ ਮਾਨ ਵੱਲੋਂ ਪਾਰਟੀ ਦੀ ਇਕਜੁੱਟਤਾ ਲਈ ਕੋਈ ਗੱਲਬਾਤ ਨਹੀਂ ਕੀਤੀ ਗਈ।
ਇਸ ਦੇ ਨਾਲ-ਨਾਲ ਸੁਖਪਾਲ ਖਹਿਰਾ ਨੇ ਭਗਵੰਤ ਮਾਨ ਨੂੰ ਜਿੱਤ ਦੀ ਵਧਾਈ ਵੀ ਦਿੱਤੀ।
Home ਤਾਜਾ ਜਾਣਕਾਰੀ ਹੁਣੇ ਹੁਣੇ ਸ਼ਾਮੀ ਭਗਵੰਤ ਮਾਨ ਨੇ ਖਹਿਰਾ ਤੇ ਕੰਵਰ ਸੰਧੂ ਨਾਲ ਫੋਨ ‘ਤੇ ਕੀਤੀ ‘ਹੈਲੋ’ ਕਹਿੰਦਾ ਅਖੇ ਤੁਸੀ ਮੈਨੂੰ….

ਤਾਜਾ ਜਾਣਕਾਰੀ