ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਅਗਲੇ 3-4 ਦਿਨ ਪੱਛਮੀਂ ਹਵਾਵਾਂ ਨਾਲ ਮੌਸਮ ਸਾਫ਼ ਬਣਿਆ ਰਹੇਗਾ ਪਿਛਲੇ ਤਿੰਨ ਚਾਰ ਦਿਨ ਤੋ ਬਣੀ ਹੋਈ ਗਰਮੀ ਨੂੰ ਅੱਜ ਠੱਲ ਪਈ ਹੈ ਕੱਲ੍ਹ ਵੀ ਮੌਸਮ ਸੁਹਾਵਣਾ ਬਣਿਆ ਰਹੇਗਾ 2 ਅਪਰੈਲ ਤੋਂ ਬਾਅਦ ਪਾਰੇ ਚ ਫਿਰ ਵਾਧਾ ਹੋਵੇਗਾ ਤੇ ਦਿਨ ਦਾ ਪਾਰਾ 35°c ਤੇ ਕੁਝ ਥਾਂ ਇਸ ਤੋ ਉੱਪਰ ਚਲ ਜਾਵੇਗਾ।
ਘੱਟੋ ਘੱਟ ਪਾਰਾ 11-19°c ਦਰਮਿਆਨ ਰਹਿਣ ਨਾਲ ਅਗਲੀਆਂ 2-3 ਰਾਤਾਂ ਹਲਕੀਆ ਠੰਡੀਆ ਰਹਿਣਗੀਆਂ। 5 ਅਪਰੈਲ ਤੇ ਇਸ ਤੋ ਬਾਅਦ ਹਵਾ ਦਾ ਰੁਖ ਬਦਲਣ ਤੇ ਰਾਤਾ ਦੇ ਪਾਰੇ ਚ ਵਾਧੇ ਨਾਲ-ਨਾਲ ਥੋੜ੍ਹੀ ਹਲਚਲ ਤੋ ਇਨਕਾਰ ਨਹੀ ਜਿਸ ਸੰਬੰਧੀ ਲੋੜ ਪੈਣ ਤੇ ਜਾਣਕਾਰੀ ਦੇ ਦਿੱਤੀ ਜਾਵੇਗੀ।
ਮਾਰਚ ਦਾ ਅੰਤ ਔਸਤ ਨਾਲੋ ਘੱਟ ਬਾਰਿਸ਼ ਨਾਲ ਹੋਇਆ ਹੈ ਸਾਰੇ ਸੂਬੇ ਚ ਮਾਰਚ ਦੀ ਔਸਤ 25mm (ਮਿਲੀਮੀਟਰ) ਦੇ ਮੁਕਾਬਲੇ 9.4mm ਮੀਂਹ ਦਰਜ਼ ਹੋਇਆ ਖਾਸਕਰ ਮਾਰਚ ਦੇ ਦੂਜੇ ਅੱਧ ਨਾਂਮਾਤਰ ਮੀਂਹ । ਪਰ ਪਹਿਲਾਂ ਦੱਸੇ ਮੁਤਾਬਿਕ ਮਾਰਚ ਦਾ ਪਾਰਾ ਔਸਤ ਮੁਕਾਬਲੇ 1-2°c ਘੱਟ ਰਿਹਾ ਜਿਸ ਕਾਰਨ ਕਣਕ ਦੀ ਫ਼ਸਲ ਪੱਕਣ ਚ ਦੇਰੀ ਸਾਫ਼ ਵੇਖੀ ਜਾ ਸਕਦੀ ਹੈ।
ਤਾਜਾ ਜਾਣਕਾਰੀ