ਆਈ ਤਾਜਾ ਵੱਡੀ ਖਬਰ
ਹੁਣੇ ਹੁਣੇ ਵਾਪਰਿਆ ਕਹਿਰ ਹੋਈ 50 ਲੋਕਾਂ ਦੀ ਮੌਤ ਅਤੇ
ਦੱਖਣ-ਪੂਰਬੀ ਕਾਂਗੋ ਲੋਕਤੰਤਰੀ ਗਣਰਾਜ ‘ਚ ਵੀਰਵਾਰ ਨੂੰ ਇਕ ਟਰੇਨ ਦੇ ਪਟੜੀ ਤੋਂ ਉਤਰ ਜਾਣ ਕਾਰਨ 50 ਲੋਕਾਂ ਦੀ ਮੌਤ ਹੋ ਗਈ। ਮਨੁੱਖੀ ਕਾਰਜਾਂ ਦੇ ਮੰਤਰੀ ਸਟੀਵ ਐਮਬਿਕਈ ਨੇ ਇਕ ਟਵੀਟ ‘ਚ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿਖਿਆ, ”ਇਕ ਹੋਰ ਹਾਦਸਾ! ਮਯੀਬਾਰਿਦੀ ਦੇ ਕੋਲ ਤੰਗਾਨਯਿਕਾ ‘ਚ ਸਵੇਰੇ ਤਿੰਨ ਵਜੇ ਇਕ ਟਰੇਨ ਪਟੜੀ ਤੋਂ ਉਤਰੀ। ਕਰੀਬ 50 ਲੋਕਾਂ ਦੀ ਮੌਤ ਹੋ ਗਈ ਹੈ ਤੇ ਹੋਰ ਕਈ ਲੋਕ ਜ਼ਖਮੀ ਹਨ।”
ਕਾਂਗੋ ‘ਚ ਰੇਲ ਪਟੜੀਆਂ ਖਸਤਾਹਾਲ ਹਨ। ਦੇਸ਼ ‘ਚ ਬਹੁਤੀਆਂ ਰੇਲ ਪਟੜੀਆਂ 1960 ਤੋਂ ਬਾਅਦ ਬਦਲੀਆਂ ਨਹੀਂ ਗਈਆਂ। ਮਾਰਚ ਮਹੀਨੇ ਦੇਸ਼ ਦੇ ਮੱਧ ਸੂਬੇ ਕਸਾਈ ‘ਚ ਇਕ ਟਰੇਨ ਹਾਦਸੇ ਦੀ ਸ਼ਿਕਾਰ ਹੋ ਗਈ ਸੀ, ਜੋ ਕਿ ਗੈਰ-ਕਾਨੂੰਨੀ ਯਾਤਰੀਆਂ ਨੂੰ ਲਿਜਾ ਰਹੀ ਸੀ। ਇਸ ਦੌਰਾਨ 24 ਲੋਕਾਂ ਦੀ ਮੌਤ ਹੋ ਗਈ ਸੀ ਤੇ ਹੋਰ 34 ਲੋਕ ਜ਼ਖਮੀ ਹੋ ਗਏ ਸਨ।

ਤਾਜਾ ਜਾਣਕਾਰੀ