9 ਬਚੇ ਮੌਕੇ ਤੇ ਮਰੇ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਉੱਤਰਖੰਡ ਵਿੱਚ ਵੱਡਾ ਸੜਕ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਟਿਹਰੀ ਗੜਵਾਲ ਸਥਿਤ ਅਮਰਜੈਂਸੀ ਪ੍ਰਬੰਧਕ ਕੇਂਦਰ ਨੇ ਦੱਸਿਆ ਕਿ ਕੰਗਾਸਾਲੀ ਵਿੱਚ 24 ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਸਕੂਲ ਬਸ ਡੂੰਗੀ ਖੱਡ ਵਿੱਚ ਡਿੱਗ ਗਈ ਹੈ।
ਬਡਖੋਲੀ ਬੈਂਡ ਉੱਤੇ ਹੋਏ ਇਸ ਹਾਦਸੇ ਵਿੱਚ 9 ਬੱਚਿਆਂ ਦੀ ਮੌਤ ਹੋ ਗਈ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ SDRF ਦੀ ਟੀਮ ਘਟਨਾ ਸਥਾਨ ਉੱਤੇ ਪਹੰਚ ਗਈ।
ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਬੱਸ ਵਿੱਚ 4 ਸਾਲ ਤੋਂ 13 ਸਾਲ ਦੇ ਬੱਚੇ ਸਵਾਰ ਸਨ।
ਗੰਭਰੀ ਰੂਪ ਵਿੱਚ ਜ਼ਖਮੀ ਬੱਚਿਆਂ ਨੂੰ ਏਅਰ ਲਿਫਟ ਰਾਹੀਂ ਐਮਸ ਰੀਸ਼ੀਕੇਸ਼ ਭੇਜਿਆ ਜਾ ਰਿਹਾ ਹੈ।
7 ਜ਼ਖਮੀਆਂ ਬੱਚਿਆਂ ਨੂੰ ਬੋਰਾਡੀ ਸਥਿਤ ਟਿਹਰੀ ਜ਼ਿਲਾ ਹਸਪਤਾਲ ਵਿੱਚ ਇਲਾਜ ਚੱਲ ਰਹਿ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਬੱਚੇ ਟਿਹਰੀ ਦੇ ਏਂਜੇਲ ਪਬਲਿਕ ਸਕੂਲ ਦੇ ਹਨ।
ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਟਹਿਰੀ ਹਾਦਸੇ ਉੱਤੇ ਦੁੱਖ ਜ਼ਾਹਿਰ ਕੀਤਾ ਹੈ। ਮੁੱਖਮੰਤਰੀ ਨੇ ਟਵੀਟ ਕਰ ਹਾਦਸੇ ਉੱਤੇ ਦੁੱਖ ਜਾਹਿਰ ਕਰਦਿਆਂ ਇਸ ਉੱਚ ਪੱਧੜੀ ਜਾਂਚ ਦੇ ਹੁਕਮ ਦਿੱਤੇ ਹਨ।
ਤਾਜਾ ਜਾਣਕਾਰੀ