BREAKING NEWS
Search

ਹੁਣੇ ਹੁਣੇ ਵਾਪਰਿਆ ਕਹਿਰ ਭਿਆਨਕ ਦਰਦਨਾਕ ਹਾਦਸੇ ਚ ਕਈ ਮਰੇ ਅਤੇ ..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਗਰਮੀ ਦੀਆਂ ਛੁੱਟੀਆਂ ਦੌਰਾਨ ਸ਼ਿਮਲਾ ਘੁੰਮਣ ਗਏ ਭਾਦਸੋਂ ਦੇ 2 ਨੌਜਵਾਨਾਂ ਸਮੇਤ ਇਕ ਹੋਰ ਨੌਜਵਾਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਪਿੰਜੌਰ ਨੇਡ਼ੇ ਨਾਨਕਪੁਰ ਵਿਖੇ ਬੋਲੈਰੋ ਗੱਡੀ ਅਤੇ ਟਰੱਕ ਦਰਮਿਆਨ ਹਾਦਸਾ ਵਾਪਰਿਆ। ਇਸ ’ਚ 3 ਨੌਜਵਾਨਾਂ ਦੀ ਮੌਤ ਹੋ ਗਈ। 6 ਹੋਰ ਗੰਭੀਰ ਰੂਪ ’ਚ ਜ਼ਖਮੀ ਹੋ ਗਏ।

ਮ੍ਰਿਤਕ ਨੌਜਵਾਨਾਂ ’ਚ ਭਾਦਸੋਂ ਸ਼ਹਿਰ ਦਾ 18 ਸਾਲਾ ਨੌਜਵਾਨ ਦਿਸ਼ਾਂਤ ਸ਼ਰਮਾ ਅਤੇ 20 ਸਾਲਾ ਸੋਮ ਨਾਥ ਸੀ। ਤੀਸਰਾ ਨੌਜਵਾਨ ਕਰਨਾਲ ਦਾ ਸੀ। ਹਾਦਸੇ ਵਿਚ ਗੰਭੀਰ ਰੂਪ ’ਚ ਜ਼ਖਮੀ ਹੋਏ 6 ਨੌਜਵਾਨ ਪੀ. ਜੀ. ਆਈ. ਚੰਡੀਗਡ਼੍ਹ ਵਿਖੇ ਦਾਖਲ ਕੀਤੇ ਗਏ ਹਨ।

ਪੀਡ਼ਤ ਪਰਿਵਾਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਦਸੋਂ ਦੇ ਦਿਸ਼ਾਂਤ ਸ਼ਰਮਾ, ਸੋਮ ਨਾਥ, ਵਿੱਕੀ, ਦੀਪਾ ਰਾਮਗਡ਼੍ਹ ਅਤੇ ਕਾਲਾ ਨਾਂ ਦੇ ਨੌਜਵਾਨ ਆਪਣੇ ਸਾਥੀ ਵਿੱਕੀ ਦੇ ਕਸਬਾ ਰੇਣੂਕਾ ਜੀ ਰਹਿੰਦੇ ਆਪਣੇ ਰਿਸ਼ਤੇਦਾਰਾਂ ਨਾਲ ਬੀਤੀ 11 ਜੂਨ ਨੂੰ ਸ਼ਿਮਲਾ ਘੁੰਮਣ ਗਏ ਸਨ।

ਉਥੋਂ 12 ਜੂਨ ਦੀ ਰਾਤ 11 ਵਜੇ ਵਾਪਸ ਆਉਣ ਲਈ ਚੱਲ ਪਏ। ਅੱਜ ਤਡ਼ਕਸਾਰ ਸਵੇਰੇ 4 ਵਜੇ ਦੇ ਕਰੀਬ ਜਿਉਂ ਹੀ ਪਿੰਜੌਰ ਲਾਗਲੇ ਪਿੰਡ ਨਾਨਕਪੁਰ ਪਹੁੰਚੇ ਤਾਂ ਉਨ੍ਹਾਂ ਦੀ ਬੋਲੈਰੋ ਗੱਡੀ ਤਿੰਨ ਟਰੱਕਾਂ ਦੀ ਲਪੇਟ ’ਚ ਆ ਗਈ। ਇਸ ਦਰਦਨਾਕ ਖਬਰ ਦੇ ਭਾਦਸੋਂ ਪੁਜਦਿਆਂ ਹੀ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ।

ਮ੍ਰਿਤਕ ਆਪਣੇ ਪਰਿਵਾਰਾਂ ਦੇ ਇਕਲੌਤੇ ਅਤੇ ਹੋਣਹਾਰ ਵਾਰਸ ਸਨ। ਇਸ ਦੁਖਾਂਤ ਨਾਲ ਸ਼ਹਿਰ ਦਾ ਸਮੁੱਚਾ ਬਜ਼ਾਰ ਬੰਦ ਰਿਹਾ। ਦਿਸ਼ਾਂਤ ਅਤੇ ਸੋਮ ਨਾਥ ਦਾ ਭਾਦਸੋਂ ਦੇ ਸ਼ਮਸ਼ਾਨਘਾਟ ’ਚ ਇਕੱਠਿਆਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।error: Content is protected !!