ਜੇਲ ਚੋਂ ਏਨੇ ਕੈਦੀ ਹੋ ਗਏ ਫਰਾਰ
ਝੜਪ ਦੌਰਾਨ ਜੇਲ੍ਹ ਵਿਚੋਂ ਭੱਜ ਰਹੇ ਬੰਦੀਆਂ ਵਿਚੋਂ ਤਿੰਨ ਫੜੇ, 6 ਹੋਏ ਫ਼ਰਾਰ
ਲੁਧਿਆਣਾ, 27 ਜੂਨ (ਪਰਮਿੰਦਰ ਸਿੰਘ ਅਹੂਜਾ) – ਕੇਂਦਰੀ ਜੇਲ੍ਹ ਲੁਧਿਆਣਾ ਵਿਚ ਚੱਲ ਰਹੀ ਖ਼ੂਨੀ ਝੜਪ ਦੌਰਾਨ 9 ਬੰਦੀਆਂ ਦੇ ਫ਼ਰਾਰ ਹੋਣ ਦੀ ਸੂਚਨਾ ਹੈ, ਜਿਨ੍ਹਾਂ ਵਿਚੋਂ ਤਿੰਨ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਜਦਕਿ 6 ਦੀਆਂ ਭਾਲ ਜਾਰੀ ਹੈ। ਪੁਲਿਸ ਵੱਲੋਂ ਜੇਲ੍ਹ ਵਿਚ ਅਜੇ ਵੀ ਗੋਲੀਬਾਰੀ ਜਾਰੀ ਹੈ।
ਪੜੋ ਪੂਰਾ ਮਾਮਲਾ –
ਲੁਧਿਆਣਾ ਦੀ ਸੈਂਟਰਲ ਜੇਲ ‘ਚ ਵੀਰਵਾਰ ਦੁਪਹਿਰ ਕੈਦੀਆਂ ਦੀ ਆਪਸ ‘ਚ ਖੂਨੀ ਝੜਪ ਹੋ ਗਈ। ਜਾਣਕਾਰੀ ਮੁਤਾਬਕ ਬੀਤੇ ਦਿਨ ਜੇਲ ‘ਚ ਇਕ ਕੈਦੀ ਦੀ ਮੌਤ ਹੋ ਗਈ ਸੀ, ਜਿਸ ਨੂੰ ਲੈ ਕੇ ਵੀਰਵਾਰ ਨੂੰ ਜੇਲ ‘ਚ ਹੀ ਕੈਦੀਆਂ ਦੀਆਂ 2 ਧਿਰਾਂ ਆਪਸ ‘ਚ ਭਿੜ ਗਈਆਂ।
ਇਸ ਦੌਰਾਨ ਜਿੱਥੇ ਕਈ ਕੈਦੀ ਜ਼ਖਮੀ ਹੋ ਗਏ, ਉੱਥੇ ਹੀ ਜੇਲ ਮੁਲਾਜ਼ਮਾਂ ਦੇ ਵੀ ਸੱਟਾਂ ਲੱਗੀਆਂ। ਪੁਲਸ ਅਤੇ ਜੇਲ ਪ੍ਰਸ਼ਾਸਨ ਵਲੋਂ ਕੈਦੀਆਂ ਨੂੰ ਛੁਡਾਉਣ ਲਈ ਹਵਾ ‘ਚ ਫਾਇਰ ਛੱਡੇ ਗਏ। ਫਿਲਹਾਲ ਜੇਲ ‘ਚ ਵੱਡੀ ਗਿਣਤੀ ‘ਚ ਪੁਲਸ ਪ੍ਰਸ਼ਾਸਨ ਤਾਇਨਾਤ ਹੈ ਅਤੇ ਉੱਚ ਅਧਿਕਾਰੀਆਂ ਦੇ ਹੁਕਮਾਂ ‘ਤੇ ਜੇਲ ਦੀ ਇਮਾਰਤ ਦੀ ਘੇਰਾਬੰਦੀ ਕੀਤੀ ਗਈ ਹੈ।
ਗੈਂਗਸਟਰ ਸੰਨੀ ਦੀ ਬੀਤੀ ਰਾਤ ਹੋਈ ਸੀ ਮੌਤ
ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਸੰਨੀ ਨਾਂ ਦੇ ਗੈਂਗਸਟਰ ਦੀ ਜੇਲ ‘ਚ ਮੌਤ ਹੋ ਗਈ ਸੀ। ਉਸ ਦੀ ਮੌਤ ਤੋਂ ਭੜਕੇ ਕੈਦੀਆਂ ਨੇ ਪੁਲਸ ‘ਤੇ ਹਮਲਾ ਕਰ ਦਿੱਤਾ। ਫਿਲਹਾਲ ਜੇਲ ‘ਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਅਤੇ ਜੇਲ ਦੇ ਮੁੱਖ ਗੇਟ ਨੂੰ ਬੰਦ ਕਰ ਦਿੱਤਾ ਗਿਆ ਹੈ।
ਲੁਧਿਆਣਾ ਦੀ ਕੇਂਦਰੀ ਜੇਲ੍ਹ ‘ਚ ਕੈਦੀਆਂ ਵਿਚਕਾਰ ਖੂਨੀ ਝੜਪ ਦੀਆਂ ਜੇਲ੍ਹ ਅੰਦਰਲੀਆਂ ਤਸਵੀਰਾਂ Live
ਤਾਜਾ ਜਾਣਕਾਰੀ