ਆਈ ਤਾਜ਼ਾ ਵੱਡੀ ਖਬਰ
ਦੁਨੀਆਂ ਦੇ ਵਿੱਚ ਜਦੋਂ ਦੀ ਕੋਰੋਨਾ ਵਰਗੀ ਵੈਸ਼ਵਿਕ ਮਹਾਂਮਾਰੀ ਆਈ ਹੈ , ਉਸ ਦੇ ਚੱਲਦੇ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਦੇ ਵਲੋਂ ਆਪਣੇ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ । ਇਨ੍ਹਾਂ ਪਾਬੰਦੀਆਂ ਦੇ ਕਾਰਨ ਬਹੁਤ ਸਾਰੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪਿਆ ਸੀ, ਕਿਉਂਕਿ ਸਰਕਾਰਾਂ ਦੇ ਵੱਲੋਂ ਇਸ ਮਹਾਮਾਰੀ ਦੇ ਫੈਲਾਅ ਨੂੰ ਰੋਕਣ ਦੇ ਲਈ ਵੱਖ ਵੱਖ ਥਾਵਾਂ ਤੇ ਤਰ੍ਹਾਂ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ । ਗੱਲ ਕੀਤੀ ਜਾਵੇ ਜੇਕਰ ਧਾਰਮਿਕ ਸਥਾਨਾਂ ਦੀ ਤਾਂ , ਕੋਰੋਨਾ ਦੇ ਚੱਲਦੇ ਧਾਰਮਿਕ ਸਥਾਨਾਂ ਦੇ ਉੱਪਰ ਵੀ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ ,ਪਰ ਜਿਵੇਂ ਜਿਵੇਂ ਹੁਣ ਦੇਸ਼ ਦੇ ਵਿਚ ਕੋਰੋਨਾ ਦੇ ਮਾਮਲੇ ਘਟਣੇ ਸ਼ੁਰੂ ਹੋ ਚੁੱਕੇ ਨੇ , ਤਾਂ ਭਾਰਤ ਸਰਕਾਰ ਦੇ ਵੱਲੋਂ ਲਗਾਈਆਂ ਹੋਈਆਂ ਪਾਬੰਦੀਆਂ ਨੂੰ ਹੌਲੀ ਹੌਲੀ ਹਟਾਇਆ ਜਾ ਰਿਹਾ ਹੈ ।
ਪਰ ਅਜੇ ਵੀ ਬਹੁਤ ਸਾਰੇ ਧਾਰਮਿਕ ਸਥਾਨਾਂ ਦੇ ਉੱਪਰ ਪਾਬੰਦੀਆਂ ਜਾਰੀ ਹਨ । ਇਸੇ ਵਿਚਕਾਰ ਹੁਣ ਰਾਧਾ ਸੁਆਮੀ ਬਿਆਸ ਡੇਰੇ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਕੋਰੋਨਾ ਮਹਾਂਮਾਰੀ ਦੇ ਕਾਰਨ ਭਾਰਤ ਸਰਕਾਰ ਦੇ ਵੱਲੋਂ ਜੋ ਪਾਬੰਦੀਆਂ ਲਗਾਈਆਂ ਗਈਆਂ ਸਨ ਇਨ੍ਹਾਂ ਪਾਬੰਦੀਆਂ ਦੇ ਕਾਰਨ ਡੇਰਾ ਬਿਆਸ ਚ ਵੱਲੋਂ ਸਰਕਾਰ ਦੇ ਵੱਲੋਂ ਲਾਗੂ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਡੇਰਾ ਬਿਆਸ ਦੇ ਸਾਰੇ ਪ੍ਰੋਗਰਾਮਾਂ ਨੂੰ ਰੱਦ ਕਰ ਦਿੱਤਾ ਗਿਆ ਸੀ ਤੇ ਡੇਰਾ ਬਿਆਸ ਦੇ ਵੱਲੋਂ ਇਨ੍ਹਾਂ ਪ੍ਰੋਗਰਾਮਾਂ ਦੀ ਮਿਆਦ ਵਧਾ ਦਿੱਤੀ ਗਈ ਸੀ ।
ਪਰ ਜਿਵੇਂ ਜਿਵੇਂ ਹੁਣ ਦੇਸ਼ ਦੇ ਵਿੱਚ ਕੋਰੋਨਾ ਦੇ ਮਾਮਲੇ ਘੱਟ ਰਹੇ ਸਨ ਤੇ ਉਸ ਦੇ ਚੱਲਦੇ ਹੁਣ ਡੇਰਾ ਬਿਆਸ ਦੇ ਵੱਲੋਂ ਮੁੜ ਤੋਂ ਪ੍ਰੋਗਰਾਮ ਚਾਲੂ ਕੀਤੇ ਜਾ ਰਹੇ ਸਨ । ਪਰ ਇਸੇ ਵਿਚਕਾਰ ਹੁਣ ਡੇਰਾ ਬਿਆਸ ਦੇ ਵੱਲੋਂ ਇਨ੍ਹਾਂ ਪ੍ਰੋਗਰਾਮਾਂ ਨੂੰ ਮੁੜ ਤੋਂ ਰੱਦ ਕਰ ਦਿੱਤਾ ਗਿਆ ਹੈ । ਡੇਰਾ ਬਿਆਸ ਦੇ ਵੱਲੋਂ ਪ੍ਰੋਗਰਾਮਾਂ ਦੀ ਮਿਆਦ ਨੂੰ ਵਧਾਉਦਿਆਂ ਹੁਣ ਫਿਰ ਡੇਰਾ ਬਿਆਸ ’ਚ ਹੋਣ ਵਾਲੇ ਸਤਿਸੰਗ ਪ੍ਰੋਗਰਾਮਾਂ ਨੂੰ 30 ਨਵੰਬਰ 2021 ਤੱਕ ਮੁੜ ਤੋਂ ਰੱਦ ਕਰ ਦਿੱਤਾ ਗਿਆ ਹਨ । ਇੰਨਾ ਹੀ ਨਹੀਂ ਸਗੋਂ ਡੇਰਾ ਬਿਆਸ ਦੇ ਵਿੱਚ ਆਉਣ ਵਾਲੀ ਡੇਰਾ ਬਿਆਸ ਦੀ ਸੰਗਤ ਅਤੇ ਸ਼ਰਧਾਲੂਆਂ ਦੇ ਲਈ ਵੀ ਡੇਰਾ ਬਿਆਸ ਦੇ ਵਿੱਚ ਐਂਟਰੀ ਬੰਦ ਕਰ ਦਿੱਤੀ ਗਈ ਹੈ । ਇਸ ਤੋਂ ਇਲਾਵਾ ਜੋ ਸੰਗਤ ਡੇਰਾ ਬਿਆਸ ਦੇ ਵਿੱਚ ਆ ਰਹੀ ਹੈ, ਉਨ੍ਹਾਂ ਸੰਗਤ ਦੇ ਠਹਿਰਨ ਦੇ ਲਈ ਕੋਈ ਵੀ ਹੋਸਟਲ , ਸ਼ੈੱਡ ਜਾਂ ਫਿਰ ਸਰਾਂ ਦਾ ਉਪਲੱਬਧ ਨਹੀਂ ਹੋਵੇਗੀ ।
ਜ਼ਿਕਰਯੋਗ ਹੈ ਕਿ ਡੇਰਾ ਬਿਆਸ ਦੇ ਵੱਲੋਂ ਪਹਿਲਾਂ ਹੀ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਆਪਣੇ ਸਭ ਕੇਂਦਰਾਂ ਅਤੇ ਕੇਂਦਰਾਂ ਵਿਚ ਹਫ਼ਤਾਵਾਰੀ ਸਤਿਸੰਗ ਪ੍ਰੋਗਰਾਮ ਕਰਨ ਦੀ ਆਗਿਆ ਦਿੱਤੀ ਗਈ ਸੀ । ਪਰ ਹੁਣ ਡੇਰਾ ਬਿਆਸ ਦੇ ਵਿੱਚ ਅਜੇ ਤਕ ਸਤਿਸੰਗ ਪ੍ਰੋਗਰਾਮ ਦੇਣ ਸੰਬੰਧੀ ਡੇਰਾ ਪ੍ਰਬੰਧਕਾਂ ਵੱਲੋਂ ਲਗਾਈ ਗਈ ਰੋਕ ਨੂੰ 30 ਨਵੰਬਰ ਤਕ ਵਧਾ ਦਿੱਤਾ ਗਿਆ ਹੈ । ਸੋ ਵੱਡੀ ਖ਼ਬਰ ਹੈ ਡੇਰਾ ਬਿਆਸ ਦਿ ਨਾਲ ਜੁੜੀ ਹੋਈ, ਕਿ ਹੁਣ ਡੇਰਾ ਬਿਆਸ ਦੇ ਵੱਲੋਂ ਆਪਣੇ ਪ੍ਰੋਗਰਾਮਾਂ ਨੂੰ ਇੱਕ ਵਾਰ ਫਿਰ ਤੋਂ ਰੱਦ ਕਰ ਦਿੱਤਾ ਗਿਆ ਹੈ ਤੇ ਨਾਲ ਹੀ ਡੇਰੇ ਦੇ ਵਿੱਚ ਆਉਣ ਵਾਲੀ ਸੰਗਤ ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ ।
Home ਤਾਜਾ ਜਾਣਕਾਰੀ ਹੁਣੇ ਹੁਣੇ ਰਾਧਾ ਸਵਾਮੀ ਬਿਆਸ ਡੇਰਾ ਵਲੋਂ ਆ ਗਈ ਇਹ ਵੱਡੀ ਖਬਰ – ਡੇਰੇ ਦੇ ਪ੍ਰਸੰਸਕਾਂ ਲਈ ਲੱਗੀ ਇਹ ਪਾਬੰਦੀ
ਤਾਜਾ ਜਾਣਕਾਰੀ