ਪੰਜਾਬ ‘ਚ ਫਿਰ ਵਿਗੜਿਆ ਮੌਸਮ, ਕਈ ਥਾਈਂ ਮੀਂਹ ਤੇ ਗੜ੍ਹੇਮਾਰੀ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਪਿਛਲੇ ਹਫ਼ਤੇ ਪਈ ਦੋ ਦਿਨ ਹੋਈ ਬਾਰਿਸ਼ ਤੋਂ ਕਿਸਾਨ ਅਜੇ ਉੱਭਰੇ ਸਨ ਕਿ ਬੁੱਧਵਾਰ ਸ਼ਾਮ ਫਿਰ ਅਚਨਚੇਤ ਪਏ ਮੀਂਹ ਤੇ ਗੜ੍ਹਿਆਂ ਨੇ ਕਿਸਾਨਾਂ ਨੂੰ ਝੰਬ ਕੇ ਰੱਖ ਦਿੱਤਾ। ਪੰਜਾਬ ਵਿੱਚ ਕਈ ਹਿੱਸਿਆਂ ਵਿੱਚ ਹਲਕੀ ਬਾਰਿਸ਼ ਦੇਖਣ ਨੂੰ ਮਿਲੀ ਅਤੇ ਸਮਰਾਲਾ ਬਲਾਕ ਦੇ ਕਈ ਪਿੰਡਾਂ ਵਿਚ ਗੜ੍ਹੇਮਾਰੀ ਹੋਈ।
ਜਦਕਿ 20 ਮਿੰਟ ਪਏ ਲਗਾਤਾਰ ਮੀਂਹ ਨੇ ਮੰਡੀ ਵਿਚ ਵਿਕਣ ਆਈ ਫ਼ਸਲ ਵੀ ਜਲ-ਥਲ ਕਰ ਦਿੱਤੀ।ਸਮਰਾਲਾ ਦੇ ਪਿੰਡ ਓਟਾਲਾ ਤੇ ਆਸ-ਪਾਸ ਤੇਜ਼ ਗੜ੍ਹੇਮਾਰੀ ਪਈ, ਜਿਸ ਕਾਰਨ ਸਾਰੀ ਧਰਤੀ ਚਿੱਟੀ ਹੋ ਗਈ ਅਤੇ ਖੇਤਾਂ ਵਿੱਚ ਪੱਕ ਕੇ ਤਿਆਰ ਖੜ੍ਹੀ ਫ਼ਸਲ ਦੀਆਂ ਬੱਲੀਆਂ ਨੂੰ ਇਨ੍ਹਾਂ ਗੜ੍ਹਿਆਂ ਨੇ ਝੰਬ ਕੇ ਰੱਖ ਦਿੱਤਾ ਜਿਸ ਕਾਰਨ ਇਨ੍ਹਾਂ ਪਿੰਡਾਂ ਵਿੱਚ ਕਣਕ ਦਾ ਝਾੜ ਘਟੇਗਾ।
ਦੋ ਦਿਨ ਪਈ ਤੇਜ਼ ਧੁੱਪ ਕਾਰਨ ਕਣਕ ਦੀ ਕਟਾਈ ਵਿੱਚ ਤੇਜ਼ੀ ਆਈ ਸੀ ਅਤੇ ਮੰਡੀਆਂ ਵਿੱਚ ਵੀ ਫਸਲ ਦੀ ਆਮਦ ਤੇਜ਼ ਹੋ ਗਈ ਸੀ ਕਿ ਪਰ ਹੁਣ ਇਸ ਮੀਂਹ ਤੇ ਗੜ੍ਹੇਮਾਰੀ ਨੇ ਵਾਢੀ ਨੂੰ ਬਰੇਕਾਂ ਲਗਾ ਦਿੱਤੀਆਂ। ਪਰ ਕਿਸਾਨਾਂ ਲਈ ਖ਼ਤਰਾ ਅਜੇ ਵੀ ਟਲਿਆ ਨਹੀਂ,
ਮੌਸਮ ਵਿਭਾਗ ਅਨੁਸਾਰ ਅੱਜ ਫਿਰ ਪੰਜਾਬ ਦੇ ਕਈ ਹਿੱਸਿਆਂ ਵਿੱਚ ਧੂੜ ਭਰੀ ਹਨ੍ਹੇਰੀ ਦੇ ਨਾਲ ਨਾਲ ਬਾਰਿਸ਼ ਦੇਖਣ ਨੂੰ ਮਿਲ ਸਕਦੀ ਹੈ। ਆਉਣ ਵਾਲੇ 24 ਘੰਟਿਆਂ ਦੌਰਾਨ ਉੱਤਰੀ ਪੰਜਾਬ, ਉਤੱਰੀ ਹਰਿਆਣਾ ਅਤੇ ਨਾਲ ਲੱਗਦੇ ਹੋਰ ਇਲਾਕਿਆਂ ਵਿੱਚ ਮੱਧ ਤੋਂ ਲੈ ਕੇ ਤੇਜ਼ ਬਾਰਿਸ਼ ਹੋਣ ਦਾ ਅਨੁਮਾਨ ਹੈ।
ਰਾਜਸਥਾਨ ਦੇ ਕੁਝ ਇਲਾਕਿਆਂ ਵਿੱਚ ਧੂੜ ਭਰੀ ਹਨ੍ਹੇਰੀ ਵੀ ਚੱਲ ਸਕਦੀ ਹੈ।ਅਜਿਹੇ ਵਿੱਚ ਜੇਕਰ ਮੌਸਮ ਫਿਰ ਬਦਲਦਾ ਹੈ ਤਾਂ ਕਿਸਾਨਾਂ ਨੂੰ ਇੱਕ ਵਾਰ ਫਿਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਤਾਜਾ ਜਾਣਕਾਰੀ