ਮੌਜੂਦਾ ਸਮੇਂ ਪਟਿਆਲਾ ਦੇ ਪਾਤੜਾਂ, ਸਮਾਣਾ, ਦੇਵੀਗੜ੍ਹ ਖੇਤਰ ਮੋਟੀ ਕਣੀ ਨਾਲ ਨੇਰੀ ਸ਼ੁਰੂ। ਅਗਲੇ 10 ਮਿੰਟ ਤੋ 5 ਘੰਟਿਆਂ ਦੌਰਾਨ ਪਟਿਆਲਾ, ਨਾਭਾ, ਰਾਜਪੁਰਾ, ਅੰਬਾਲਾ, ਫ਼ਤਹਿਗੜ੍ਹ ਸਾਹਿਬ, ਮੋਹਾਲੀ-ਚੰਡੀਗੜ੍ਹ, ਸੰਗਰੂਰ ਘੱਟ ਧੂੜ ਨੇਹਰੀ ਨਾਲ ਕੁਝ ਥਾਂਈ ਘੱਟ ਸਮੇਂ ਲਈ ਮੋਟੀ ਕਣੀ ਦਾ ਛਰਾਂਟਾ ਪੁੱਜ ਰਿਹਾ ਹੈ।
ਇਸ ਤੋ ਇਲਾਵਾ ਨਵਾਂਸ਼ਹਿਰ, ਗੜ੍ਹਸੰਕਰ,ਜਲੰਧਰ,ਦਸੂਹਾ,ਨੰਗਲ ਫ਼ਜਾਲਿਕਾ ਬਣ ਰਹੇ ਤਾਜਾ ਬੱਦਲ ਤਕੜੇ ਹੋ ਇਨ੍ਹਾਂ ਖੇਤਰਾਂ ਚ ਨੇਰੀ ਛੱਡ ਸਕਦੇ ਹਨ ਅਗਲੇ ਕੁਝ ਘੰਟੇ ਸੂਬੇ ਦੇ ਕੁਝ ਹੋਰ ਖੇਤਰਾਂ ਚ ਨਵੀਂ ਕਾਰਵਾਈ ਜਨਮ ਲੈ ਸਕਦੀ ਹੈ ਜਿਸ ਦੀ ਜਾਣਕਾਰੀ ਕੁਮੈਟ ਬਾਕਸ ਚ ਦੇ ਦਿੱਤੀ ਜਾਵੇਗੀ।
ਆਗਾਮੀ_ਦਿਨਾਂ_ਦੀ_ਜਾਣਕਾਰੀ
ਤਾਜਾ ਪੱਛਮੀਂ ਸਿਸਟਮ ਲਹਿੰਦੇ ਪੰਜਾਬ ਤੇ ਕੱਲ੍ਹ ਰਾਤ ਪੁੱਜ ਚੁੱਕਾ ਹੈ ਜੋ ਪ੍ਰਮੁੱਖ ਤੌਰ ਤੇ ਅਗਲੇ 48 ਘੰਟੇ ਪੰਜਾਬ ਦੇ ਮੌਸਮ ਨੂੰ ਪ੍ਰਭਾਵਿਤ ਕਰੇਗਾ ਇਸ ਦੌਰਾਨ ਵੱਖ ਵੱਖ ਖੇਤਰਾਂ ਚ ਗਰਜ ਚਮਕ ਵਾਲੇ ਬੱਦਲ ਬਣਨ ਤੇ ਤੇਜ ਹਨੇਰੀ ਦੀਆਂ ਘਟਨਾਵਾਂ ਵੇਖੀਆਂ ਜਾਣਗੀਆਂ ਨਾਲ ਹੀ ਕੁਝ ਥਾਈਂ ਘੱਟ ਸਮੇਂ ਵਾਲੇ ਹਲਕੇ ਜਾਂ ਤੇਜ ਛਰਾਂਟੇ ਪੈ ਸਕਦੇ ਹਨ।
ਇਸ ਤੋਂ ਇਲਾਵਾ ਬੰਗਾਲ ਦੀ ਖਾੜੀ ਚ ਬਣਿਆ ਚੱਕਰਵਾਤ “ਫਾਨੀ” 3-4 ਮਈ ਲਾਗੇ ਉੜੀਸਾ ਤੇ ਬੰਗਾਲ ਦੀ ਬੰਦਰਗਾਹ ਤੇ ਟਕਰਾਵੇ ਗਾ ਇਸ ਦੇ ਅਸਰ ਸਦਕਾ ਯੂਪੀ ਚ ਮੀਂਹ/ਤੂਫ਼ਾਨ ਦੀਆਂ ਗਤੀਵਿਧੀਆਂ ਵੇਖਿਆ ਜਾਣਗੀਆਂ ਇਸ ਦੇ ਹਲਕੇ ਅਸਰ ਕਾਰਨ 3-4 ਮਈ ਨੂੰ ਪੂਰਬੀ ਪੰਜਾਬ/ਹਰਿਆਣਾ ਚ ਕੁਝ ਥਾਂਈ ਮੀਂਹ/ਨੇਰੀ ਦੀ ਉਮੀਦ ਰਹੇਗੀ।
ਕੁਲ ਮਿਲਾਂ ਕੇ ਮਈ ਦੇ ਪਹਿਲੇ ਹਫਤੇ ਪੰਜਾਬ ਚ ਲੂ ਦੀ ਸਥਿਤੀ ਲਗਪਗ ਨਦਾਰਤ ਰਹੇਗੀ।
ਦੱਸਣਯੋਗ ਹੈ ਕਿ ਮਈ ਚ ਔਸਤ ਨਾਲੋਂ ਵੱਧ ਬਾਰਿਸ਼/ਧੂੜ-ਤੂਫ਼ਾਨਾ ਦੀ ਉਮੀਦ ਹੈ।
ਤਾਜਾ ਜਾਣਕਾਰੀ