ਆਈ ਤਾਜਾ ਵੱਡੀ ਖਬਰ
ਜਲੰਧਰ : ਮਸ਼ਹੂਰ ਪਾਲੀਵੁੱਡ ਐਕਟਰ ਅਤੇ ਪੰਜਾਬੀ ਗਾਇਕ ਰਣਜੀਤ ਬਾਵਾ ਹਾਲ ਹੀ ‘ਚ ਵਿਵਾਦਾਂ ‘ਚ ਛਾ ਗਏ ਹਨ। ਦਰਅਸਲ ਹਾਲ ਹੀ ‘ਚ ਉਨ੍ਹਾਂ ਦਾ ਯੂਟਿਊਬ ‘ਚ ਇਕ ਗੀਤ ‘ਮੇਰਾ ਕੀ ਕਸੂਰ’ ਰਿਲੀਜ਼ ਹੋਇਆ ਹੈ, ਜਿਸ ਨੇ ਨਵੇਂ ਵਿਵਾਦ ਨੂੰ ਜਨਮ ਦੇ ਦਿੱਤਾ ਹੈ। ਇਸ ‘ਤੇ ਉਨ੍ਹਾਂ ਖ਼ਿਲਾਫ਼ ਧਾਰਮਿਕ ਭਾਵਾਨਾਵਾਂ ਨੂੰ ਠੇਸ ਪਹੁੰਚਾਉਣ ਦੀ ਪੁਲਸ ‘ਚ ਸ਼ਿਕਾਇਤ ਦਰਜ ਕੀਤੀ ਗਈ ਹੈ। ਬੀਤੇ ਸ਼ਨਿੱਚਰਵਾਰ ਰਿਲੀਜ਼ ਹੋਏ ਇਸ ਗਾਣੇ ਨੂੰ ਲੈ ਕੇ ਦੋਸ਼ ਹੈ ਕਿ ਇਸ ‘ਚ ਕੁਝ ਅਜਿਹੇ ਬੋਲ ਹਨ ਜੋ ਕਿ ਕਥਿਤ ਤੌਰ ‘ਤੇ ਹਿੰਦੂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਹਨ।
ਐਤਵਾਰ ਦੇਰ ਰਾਤ ਹਿੰਦੂ ਆਗੂ ਅਤੇ ਪੰਜਾਬ ਯੂਵਾ ਭਾਜਪਾ ਦੇ ਮੀਡੀਆ ਇੰਚਾਰਜ ਵਕੀਲ ਅਸ਼ੋਕ ਸਰੀਨ ਹਿੱਕੀ ਨੇ ਜਲੰਧਰ ਸ਼ਹਿਰ ਦੇ ਥਾਣਾ-3 ‘ਚ ਕੋਰੋਨਾਵਾਇਰਸ ਕਰਫਿਊ ਲੌਕਡਾਊਨ ਲੱਗੇ ਹੋਣ ਦੇ ਚਲਦਿਆਂ ਟਵਿੱਟਰ ‘ਤੇ ਈ-ਮੇਲ ਰਾਹੀਂ ਵੀਡੀਓ ਸਬੂਤ ਦੇ ਕੇ ਸ਼ਿਕਾਇਤ ਦਰਜ ਕਰਵਾਈ। ਇਸ ਦੀ ਕਾਪੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਡੀਜੀਪੀ ਦਿਨਕਰ ਗੁਪਤਾ, ਰਾਜਪਾਲ ਵੀ ਪੀ ਸਿੰਘ ਬਦਨੌਰ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਜਲੰਧਰ ਪੁਲਿਸ ਕਮਿਸ਼ਨਰ ਨੂੰ ਭੇਜੀ ਹੈ।
ਅਸ਼ੋਕ ਸਰੀਨ ਨੇ ਕਿਹਾ ਕਿ ਇਸ ਆਫਤ ਦੇ ਦੌਰ ‘ਚ ਰਣਜੀਤ ਬਾਵਾ ਵਰਗੇ ਗਾਇਕ ਨੇ ਇਸ ਤਰ੍ਹਾਂ ਦਾ ਗਲਤ ਗਾਣਾ ਰਿਲੀਜ਼ ਕਰ ਕੇ ਹਿੰਦੂ ਸਮਾਜ ਦੀ ਆਸਥਾ ਨੂੰ ਠੇਸ ਪਹੁੰਚਾਈ ਹੈ। ਉਹ ਪੁਲਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਨ ਕਿ ਗਾਇਕ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਜਲਦ ਤੋਂ ਜਲਦ ਵਿਵਾਦਿਤ ਗਾਣਾ ਯੂਟਿਊਬ ਤੋਂ ਹਟਾਇਆ ਜਾਵੇ। ਅਸ਼ੋਕ ਸਰੀਨ ਨੇ ਦੱਸਿਆ ਉਨ੍ਹਾਂ ਨੇ ਗਾਇਕ ਰਣਜੀਤ ਬਾਵਾ ਸਮੇਤ ਗਾਣੇ ਦੇ ਲੇਖਕ ਬੀਰ ਸਿੰਘ, ਮਿਊਜ਼ਿਕ ਡਾਇਰੈਕਟਰ ਗੁਰਮੋਹ, ਵੀਡੀਓ ਡਾਇਰੈਕਟਰ ਧੀਮਾਨ ਪ੍ਰੋਡਕਸ਼ਨਜ਼ ਐਂਡ ਬੁੱਲ 18 ਕੰਪਨੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ।
ਤਾਜਾ ਜਾਣਕਾਰੀ