ਮਸ਼ਹੂਰ ਪੰਜਾਬੀ ਗਾਇਕ ਗੈਰੀ ਸੰਧੂ ਬਾਰੇ ਆਈ ਮਾੜੀ ਖਬਰ
ਮਸ਼ਹੂਰ ਪੰਜਾਬੀ ਗਾਇਕ ਗੈਰੀ ਸੰਧੂ ਇਹਨਾਂ ਦੀਨਾ ਵਿਚ ਬਹੁਤ ਹੀ ਦੁਖਾਂ ਦੇ ਵਿਚੋਂ ਦੀ ਲੰਘ ਰਹੇ ਹਨ। ਕਿਓੰਕੇ ਪਿੱਛਲੇ ਦਿਨੀਂ ਉਨ੍ਹਾਂ ਦੀ ਮਾਤਾ ਦੀ ਅਚਾਨਕ ਮੌਤ ਹੋ ਗਈ ਸੀ। ਜਿਸ ਨਾਲ ਉਹ ਬਹੁਤ ਦੁਖੀ ਹੋਏ ਸਨ। ਹੁਣ ਫਿਰ ਗੈਰੀ ਸੰਧੂ ਲਈ ਇਕ ਮਾੜੀ ਖਬਰ ਆ ਗਈ ਹੈ। ਦੇਖੋ ਪੂਰੀ ਖਬਰ ਵਿਸਥਾਰ ਨਾਲ
ਲੁਧਿਆਣਾ-ਫਗਾਵਾੜਾ ਦੇ ਜੀ.ਟੀ. ਰੋਡ ‘ਤੇ ਸਥਿਤ ਪੰਜਾਬੀ ਮਸ਼ਹੂਰ ਗਾਇਕ ਗੈਰੀ ਸੰਧੂ ਦੇ ਕੱਪੜਿਆਂ ਦੇ ਸ਼ੋਅਰੂਮ ‘ਚ ਬਹੁਤ ਵੱਡੀ ਚੋਰੀ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੁਲਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਸ਼ੋਅ ਰੂਮ ਦੇ ਮੈਨੇਜਰ ਸੁਰਿੰਦਰ ਕੁਮਾਰ ਪੁੱਤਰ ਰਾਮ ਜੀ ਲਾਲ ਵਾਸੀ ਦਕੋਹਾ ਨੇ ਪੁਲਸ ਨੂੰ ਦੱਸਿਆ ਕਿ ਉਸ ਨੂੰ ਫੋਨ ਆਇਆ ਕਿ ਸ਼ੋਅ ਰੂਮ ਦਾ ਸ਼ਟਰ ਭੰਨਿਆ ਹੋਇਆ ਹੈ, ਮੌਕੇ ‘ਤੇ ਪਹੁੰਚ ਕੇ ਜਦੋਂ ਦੇਖਿਆ ਤਾਂ ਸ਼ੋਅਰੂਮ ਵਿਚੋਂ 22 ਲੱਖ ਰੁਪਏ ਦੀ ਕੀਮਤ ਦੇ ਕੱਪੜੇ ਅਤੇ ਤਕਰੀਬਨ 22000 ਰੁਪਏ ਚੋਰੀ ਹੋ ਗਏ। ਇਸ ਸਬੰਧੀ ਉਨ੍ਹਾਂ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ।
ਮੌਕੇ ‘ਤੇ ਪਹੁੰਚੀ ਪੁਲਸ ਨੇ ਸੀਸੀਟੀਵੀ ਫੁਟੇਜ ਖੰਗਾਲੀ, ਜਿਸ ਤੋਂ ਪਤਾ ਲੱਗ ਰਿਹਾ ਹੈ ਕਿ 3 ਸ਼ੱਕੀ ਵਿਅਕਤੀ ਕਿਸੇ ਵੱਡੀ ਗੱਡੀ ਵਿਚ ਆਏ ਫਿਲਹਾਲ ਗੱਡੀ ਦੇ ਨੰਬਰ ਬਾਰੇ ਕੁਝ ਸਪੱਸ਼ਟ ਨਹੀਂ ਹੋ ਸਕਿਆ ਹੈ। ਮੌਕੇ ‘ਤੇ ਏ.ਸੀ.ਪੀ. ਜਲੰਧਰ ਕੈਂਟ ਮੇਜਰ ਸਿੰਘ ਢੱਡਾ ਅਤੇ ਐਸ.ਐਚ.ਓ. ਜਲੰਧਰ ਕੈਂਟ ਕੁਲਵੀਰ ਸਿੰਘ ਸੰਧੂ ਪੁੱਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਪਤਾ ਲੱਗਾ ਹੈ ਕਿ ਸ਼ੋਅ ਰੂਮ ਦੇ ਮਾਲਕ ਗਾਇਕ ਸੰਧੂ ਹਨ ਅਤੇ ਉਹ ਵਿਦੇਸ਼ ਗਏ ਹੋਏ ਹਨ। ਸ਼ੋਅ ਰੂਮ ਦੇ ਮੈਨੇਜਰ ਸੁਰਿੰਦਰ ਕੁਮਾਰ ਨੇ ਚੋਰੀ ਬਾਰੇ ਉਨ੍ਹਾਂ ਨੂੰ ਜਾਣਕਾਰੀ ਦੇ ਦਿੱਤੀ।
ਤਾਜਾ ਜਾਣਕਾਰੀ