ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਪੰਜਾਬੀ ਗਾਣਿਆਂ ਦੀ ਖੂਬਸੂਰਤ ਮਾਡਲ ਹਿਮਾਂਸ਼ੀ ਖੁਰਾਣਾ ਹਮੇਸ਼ਾ ਕਿਸੇ ਨਾ ਕਿਸੇ ਵਿਵਾਦ ਕਾਰਨ ਚਰਚਾ ‘ਚ ਰਹਿੰਦੀ ਹੈ ਪਰ ਇਸ ਵਾਰ ਚਰਚਾ ਦਾ ਵਿਸ਼ਾ ਹਿਮਾਂਸ਼ੀ ‘ਤੇ ਹੋਇਆ ਹਮਲਾ ਦੱਸਿਆ ਜਾ ਰਿਹਾ ਹੈ।
ਇਸ ਗੱਲ ਦੀ ਜਾਣਕਾਰੀ ਹਿਮਾਂਸ਼ੀ ਖੁਰਾਣਾ ਦੀ ਟੀਮ ਨੇ ਸੋਸ਼ਲ ਮੀਡੀਆ ਅਕਾਊਂਟਸ ‘ਤੇ ਸਾਂਝੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਹਿਮਾਂਸ਼ੀ ‘ਤੇ ਕੈਨੇਡਾ ‘ਚ ਬੋਤਲਾਂ ਨਾਲ ਕਿਸੇ ਨੇ ਹਮਲਾ ਕੀਤਾ ਹੈ।ਕਹਿੰਦੇ ਜਦੋ ਹਿਮਾਨਸ਼ੀ ਦੇ ਨਾਲ ਇਹ ਸਭ ਕੁਝ ਹੋਇਆ ਉਹ ਮੌਕੇ ਤੇ ਜਾਣ ਬਚਾ ਕੇ ਭੱਜ ਗਈ।
ਇਹ ਹਮਲਾ ਕਿਸ ਨੇ ਤੇ ਕਿਉਂ ਕੀਤਾ, ਇਸ ਗੱਲ ਦੀ ਪੁਸ਼ਟੀ ਤਾਂ ਅਜੇ ਤੱਕ ਨਹੀਂ ਹੋ ਸਕੀ ਪਰ ਹਿਮਾਂਸ਼ੀ ਦੀ ਇਸ ਸੋਸ਼ਲ ਮੀਡੀਆ ‘ਤੇ ਪਾਈ ਪੋਸਟ ਨੇ ਹਲਚਲ ਪੈਦਾ ਕਰ ਦਿੱਤੀ ਹੈ।
ਦੱਸਣਯੋਗ ਹੈ ਕਿ ਹਿਮਾਂਸ਼ੀ ਖੁਰਾਣਾ ਕੁਝ ਦਿਨ ਪਹਿਲਾਂ ਵੀ ਵਿਵਾਦਾਂ ‘ਚ ਘਿਰੀ ਸੀ, ਜਿਸ ‘ਚ ਹਿਮਾਂਸ਼ੀ ਖੁਰਾਣਾ ਦੀ ਲਾਈਵ ਪਰਫਾਰਮੈਂਸ ਦੌਰਾਨ ਦਰਸ਼ਕਾਂ ਨੇ ਉਸ ਨੂੰ ਸਟੇਜ ਛੱਡ ਕੇ ਜਾਣ ਦੇ ਇਸ਼ਾਰੇ ਕੀਤੇ ਸਨ। ਹਿਮਾਂਸ਼ੀ ਖੁਰਾਣਾ ਹਾਲ ਹੀ ‘ਚ ਰਿਲੀਜ਼ ਹੋਏ ਰਣਜੀਤ ਬਾਵਾ ਦੇ ਗੀਤ ‘ਅੱਧੀ ਰਾਤ’ ‘ਚ ਨਜ਼ਰ ਆਈ ਸੀ। ਬਾਕੀ ਜਾਣਕਾਰੀ ਜਲਦੀ ਹੀ ਤੁਹਾਡੇ ਲਈ ਲੈਕੇ ਆਵਾਂਗੇ
ਤਾਜਾ ਜਾਣਕਾਰੀ