ਢੰਡਰੀਆਂ ਵਾਲਿਆਂ ਬਾਰੇ ਆਈ ਮਾੜੀ ਖਬਰ
ਸਿੱਖ ਪੰਥ ਦੀ ਮਸ਼ਹੂਰ ਹਸਤੀ ਤੇ ਕੀਰਤਨੀਏ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਬਾਰੇ ਹੁਣੇ ਹੁਣੇ ਬਹੁਤ ਹੀ ਮਾੜੀ ਖਬਰ ਆ ਰਹੀ ਹੈ ਦੇਖੋ ਪੂਰੀ ਖਬਰ
-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਲਕਾ ਫ਼ਤਿਹਗੜ੍ਹ ਸਾਹਿਬ ਦੇ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਅੱਜ ਫ਼ਤਿਹਗੜ੍ਹ ਸਾਹਿਬ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ‘ਚ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਖ਼ਿਲਾਫ਼ ਸੀਨੀਅਰ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਰਾਹੀਂ ਧਾਰਾ 499, 500, 501 ਆਈ.ਪੀ.ਸੀ. ਅਧੀਨ ਕੇਸ ਦਰਜ ਕੀਤਾ ਹੈ।
ਉਨ੍ਹਾਂ ਕਿਹਾ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਆਪਣੇ ਇੱਕ ਦੀਵਾਨ ਦੌਰਾਨ ਲੱਖਾਂ ਦੀ ਗਿਣਤੀ ‘ਚ ਬੈਠੀ ਸੰਗਤ ਸਾਹਮਣੇ ਉਨ੍ਹਾਂ ਦੇ ਪਿਤਾ ਹਰੀ ਸਿੰਘ ਰੰਧਾਵਾ ਅਤੇ ਮੇਰੇ ਖ਼ਿਲਾਫ਼ ਭੱਦੀਆਂ ਟਿੱਪਣੀਆਂ ਕੀਤੀਆ ਗਈ ਹਨ, ਜੋ ਬਰਦਾਸ਼ਤ ਤੋ ਬਾਹਰ ਹਨ। ਉਨ੍ਹਾਂ ਕਿਹਾ ਕਿ ਇੰਨੀ ਇਸ ਸੰਤ ਦੀ ਉਮਰ ਨਹੀ ਜਿੰਨੀ ਦੇਰ ਮੇਰੇ ਪਿਤਾ ਜੀ ਨੂੰ ਪ੍ਰਚਾਰ ਕਰਦੇ ਨੂੰ ਹੋ ਗਈ ਹੈ।
ਇਸ ਸੰਬਧ ਵਿਚ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਦੇ ਵਕੀਲ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਉਨ੍ਹਾਂ ਦੇ ਪਿਤਾ ਹਰੀ ਸਿੰਘ ਰੰਧਾਵਾ ਖ਼ਿਲਾਫ਼ ਵੱਡੀ ਗਿਣਤੀ ‘ਚ ਬੈਠੀ ਸੰਗਤ ਸਾਹਮਣੇ ਜੋ ਸ਼ਬਦ ਬੋਲੇ ਹਨ ਉਸ ਨਾਲ ਬਾਬਾ ਹਰੀ ਸਿੰਘ ਰੰਧਾਵਾ ਦੇ ਸ਼ਰਧਾਲੂਆ ਦੇ ਹਿਰਦੇ ਵਲੂੰਧਰੇ ਹਨ,
ਜਿਸ ਨੂੰ ਲੈ ਕੇ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਵੱਲੋਂ ਉਨ੍ਹਾਂ ਰਾਹੀ ਅਦਾਲਤ ਵਿਚ ਕ੍ਰਿਮੀਨਲ ਰਿੱਟ ਦਾਇਰ ਕੀਤੀ ਗਈ ਹੈ।
ਤਾਜਾ ਜਾਣਕਾਰੀ