BREAKING NEWS
Search

ਹੁਣੇ ਹੁਣੇ ਪੰਜਾਬ ਸ਼ਰਕਾਰ ਨੇ 4 ਜਿਲਿਆਂ ਲਈ ਕੀਤਾ ਐਲਾਨ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਣੇ ਹੁਣੇ ਪੰਜਾਬ ਸ਼ਰਕਾਰ ਨੇ 4 ਜਿਲਿਆਂ ਲਈ ਕੀਤਾ ਐਲਾਨ

ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਚਾਰ ਜ਼ਿਲਿਆਂ ‘ਚ ਨਵੇਂ ਜ਼ਿਲਾ ਸਿੱਖਿਆ ਅਧਿਕਾਰੀ ਨਿਯੁਕਤ ਕੀਤੇ ਹਨ। ਅਸਲ ‘ਚ ਸਰਕਾਰ ਨੇ ਤਿੰਨ ਪ੍ਰਿੰਸੀਪਲਾਂ ਤੇ ਇਕ ਉਪ ਜ਼ਿਲਾ ਸਿੱਖਿਆ ਅਫਸਰ ਨੂੰ ਤਰੱਕੀ ਦੇ ਕੇ ਜ਼ਿਲਾ ਸਿੱਖਿਆ ਅਫਸਰ ਵਜੋਂ ਪਦਉਨਤ ਕੀਤਾ ਹੈ। ਪਟਿਆਲਾ ਦੇ ਉਪ ਜ਼ਿਲਾ ਸਿੱਖਿਆ ਅਫਸਰ (ਸੈ. ਸਿੱ) ਅਮਰਜੀਤ ਸਿੰਘ ਨੂੰ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਪਟਿਆਲਾ ਨਿਯੁਕਤ ਕੀਤਾ ਗਿਆ ਹੈ।

ਅਮਰਜੀਤ ਸਿੰਘ 31 ਮਈ ਨੂੰ ਜ਼ਿਲਾ ਸਿੱਖਿਆ ਅਫਸਰ ਦੀ ਅਸਾਮੀ ਖਾਲੀ ਹੋਣ ‘ਤੇ ਆਪਣਾ ਚਾਰਜ ਲੈਣਗੇ। ਪਠਾਨਕੋਟ ਵਿਖੇ ਖਾਲੀ ਪਈ ਜ਼ਿਲਾ ਸਿੱਖਿਆ ਅਫਸਰ (ਸੈ. ਸਿੱ) ਦੀ ਅਸਾਮੀ ‘ਤੇ ਦਲਜਿੰਦਰ ਕੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਖਾਲਸਾ ਅੰਮ੍ਰਿਤਸਰ ਦੀ ਨਿਯੁਕਤੀ ਗਈ ਹੈ।

ਫਰੀਦਕੋਟ ਵਿਖੇ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਦੀ ਖਾਲੀ ਪਈ ਅਸਾਮੀ ਤੇ ਰਣਬੀਰ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੈਮਗੰਜ ਅੰਮ੍ਰਿਤਸਰ ਨੂੰ ਪਦਉਨਤ ਕਰਕੇ ਨਿਯੁਕਤ ਕੀਤਾ ਗਿਆ ਹੈ।

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰਾਜਪੁਰਾ ਦੀ ਪ੍ਰਿੰਸੀਪਲ ਜਸਵੀਰ ਕੌਰ ਨੂੰ ਤਰੱਕੀ ਦੇ ਕੇ ਖਾਲੀ ਪਈ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਅੰਮ੍ਰਿਤਸਰ ਦੀ ਅਸਾਮੀ ‘ਤੇ ਤਾਇਨਾਤ ਕੀਤਾ ਹੈ।error: Content is protected !!