ਪੰਜਾਬ ਲਈ ਮੌਸਮ ਵਿਭਾਗ ਨੇ ਜਾਰੀ ਕੀਤਾ ਇਹ ਅਲਰਟ
ਇਸ ਪੀ੍-ਮਾਨਸੂਨ ਸੀਜ਼ਨ, ਸੂਬੇ ਚ “ਵੈਸਟਰਨ ਡਿਸਟ੍ਬੇਂਸ” ਦਾ ਆਵਾਗਮਨ ਲੱਗਿਆ ਰਹੇਗਾ। ਸਿੱਟੇ ਵਜੋਂ ਅਸੀਂ ਆਮ ਨਾਲੋਂ ਵੱਧ ਬਰਸਾਤਾਂ ਤੇ ਹਨ੍ਹੇਰੀਆਂ ਦੀ ਉਮੀਦ ਕਰ ਸਕਦੇ ਹਾਂ। ਭਾਵ ਵਕਫੇ ਬਾਅਦ ਗਰਮੀ ਤੋਂ ਰਾਹਤ ਦੇਣ ਲਈ ਹਨ੍ਹੇਰੀਆਂ ਨਾਲ਼ ਬਰਸਾਤਾਂ ਆਉਂਦੀਆਂ ਰਹਿਣਗੀਆਂ। ਅਪ੍ਰੈਲ-ਮਈ ਦਾ ਤਾਪਮਾਨ ਔਸਤ ਨਾਲੋਂ ਹੇਠਾਂ ਰਹੇਗਾ। ਅਪ੍ਰੈਲ ਦੇ ਦੂਜੇ ਅੱਧ ਹਨੇਰੀਆਂ ਤੇ ਬਾਰਸ਼ਾਂ ਚ ਵਾਧਾ ਹੋਣ ਦੀ ਉਮੀਦ ਹੈ। ਬੀਤੇ 2-3 ਸਾਲਾਂ ਤੋਂ ਉਲਟ, ਅਪ੍ਰੈਲ ਅੰਤ ਤੱਕ ਸੂਬੇ ਚ “ਲੂ” ਦੇ ਕਿਸੇ ਗੰਭੀਰ ਦੌਰ ਦੀ ਉਮੀਦ ਨਾ ਦੇ ਬਰਾਬਰ ਹੈ।ਲੰਮੇ ਸਮੇਂ ਤੋਂ ਗਰਮੀ ਦੇ ਵਧ ਰਹੇ
ਤੇ ਠੰਢ ਦੇ ਘਟ ਰਹੇ ਮਹੀਨਿਆਂ ਲਈ ਇਹ ਸਾਲ ਇੱਕ ਰੋਕ ਸਾਬਤ ਹੋਵੇਗਾ। ਹਾਲਾਂਕਿ ਸਪੱਸ਼ਟ ਕਰ ਦੇਈਏ ਕਿ ਇਸਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਤੱਤੀਆਂ ਹਵਾਂਵਾਂ(ਲੂ) ਤੋਂ ਰਾਹਤ ਰਹੇਗੀ ਜਾਂ ਗਰਮੀ ਨਹੀਂ ਪਵੇਗੀ।ਜਿਕਰਯੋਗ ਹੈ ਕਿ ਨਾ ਕੇਵਲ ਪੰਜਾਬ ਬਲਕਿ ਪੂਰੇ ਉੱਤਰ ਭਾਰਤ ਚ ਔਸਤ ਤੋਂ ਵੱਧ ਬਰਸਾਤਾਂ ਤੇ ਬਰਫਬਾਰੀ ਕਾਰਨ ਪਹਿਲਾਂ ਠੰਢ ਤੇ ਹੁਣ ਬਸੰਤ ਰੁੱਤ ਆਮ ਨਾਲੋਂ ਦੇਰ ਤੱਕ ਰਹੀ।
ਮੀਂਹ ਹਨੇਰੀਆਂ
2 ਮਈ ਬਾਅਦ ਦੁਪਹਿਰ ਤੋਂ ਐਕਟਿਵ ਵੈਸਟਰਨ ਡਿਸਟ੍ਬੇਂਸ ਪਹਾੜੀ ਸੂਬਿਆਂ ਤੇ ਪੰਜਾਬ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦੇਵੇਗਾ। ਜਿਸ ਕਾਰਨ ਇਸ ਸੀਜ਼ਨ ਪਹਿਲੀ ਵਾਰ ਧੂੜ-ਹਨੇਰੀ ਦੇਖੀ ਜਾਵੇਗੀ। ਇਸ ਦੌਰਾਨ ਸਾਰੇ ਸੂਬੇ ਚ ਵੱਡੇ ਪੱਧਰ ‘ਤੇ ਤੇਜ਼ ਮੀਂਹ ਦੇ ਦੌਰ ਦੇਖੇ ਜਾਣਗੇ। ਬਰਸਾਤੀ ਕਾਰਵਾਈਆਂ ਦਾ ਇਹ ਦੌਰ ਲੰਮਾ ਚੱਲੇਗਾ।
ਵੈਸਟਰਨ ਡਿਸਟ੍ਬੇਂਸ ਤੇ ਖਾੜੀ ਬੰਗਾਲ ਤੋਂ ਆਉਣ ਵਾਲੀਆਂ ਨਮ ਹਵਾਂਵਾਂ ਨੂੰ ਦੇਖਦੇ ਹੋਏ, ਸੰਭਵ ਹੈ ਕਿ 15 ਮਈ ਤੱਕ ਸੂਬੇ ਚ ਗਰਮ-ਖੁਸ਼ਕ ਹਵਾਂਵਾਂ ਨਦਾਰਦ ਰਹਿਣ, ਭਾਵ ਉਦੋਂ ਤੱਕ ਲੂ ਦੇ ਕਿਸੇ ਗੰਭੀਰ ਦੌਰ ਦੀ ਉਮੀਦ ਨਹੀਂ ।
ਜਿਕਰਯੋਗ ਹੈ ਕਿ ਅਪ੍ਰੈਲ ਚ ਪੰਜਾਬ ਦੇ ਕਿਸੇ ਵੀ ਜਿਲੇ ਚ “ਲੂ” ਦੀ ਸਥਿਤੀ ਨਹੀਂ ਦੇਖੀ ਗਈ।
ਧੰਨਵਾਦ ਸਹਿਤ: ਪੰਜਾਬ_ਦਾ_ਮੌਸਮ
ਤਾਜਾ ਜਾਣਕਾਰੀ