ਤਾਜਾ ਵੱਡੀ ਖਬਰ
ਆਉਣ ਵਾਲੇ 24 ਤੋਂ 48 ਘੰਟਿਆਂ ਦੌਰਾਨ ਪੰਜਾਬ ਚ ਹਨੇਰੀ ਤੇ ਗਰਜ ਨਾਲ ਹਲਕੇ/ਦਰਮਿਆਨੇ ਮੀਂਹ ਦੀ ਉਮੀਦ ਹੈ। ਹਾਲਾਂਕਿ ਇਹਨਾਂ ਗਤੀਵਿਧੀਆਂ ਦਾ ਮਿਜਾਜ ਟੁੱਟਵਾਂ ਰਹੇਗਾ। ਘੱਟ ਖੇਤਰੀ ਕਾਰਵਾਈ ਦੌਰਾਨ ਇੱਕਾ-ਦੁੱਕਾ ਜਗ੍ਹਾ ਤੇਜ਼ ਮੀਂਹ ਨਾਲ਼ ਗੜੇਮਾਰੀ ਹੋਣ ਤੋਂ ਇਨਕਾਰ ਨਹੀਂ। ਐਤਵਾਰ ਤੱਕ ਇਸ ਤਰਾਂ ਦੀ ਮੌਸਮੀ ਹਲਚਲ ਦੀ ਉਮੀਦ ਬਣੀ ਰਹੇਗੀ।
ਜੰਮੂ-ਕਸ਼ਮੀਰ ਚ ਮੌਜੂਦ “ਵੈਸਟਰਨ ਡਿਸਟ੍ਬੇਂਸ” ਤੇ ਤੂਫਾਨ “ਨਿਸਾਰਗ” ਦੀ ਬਚੀ-ਖੁਚੀ ਨਮੀ ਉੱਤਰ ਭਾਰਤ ਪਹੁੰਚ ਰਹੀ ਹੈ। ਜਿਸ ਨਾਲ ਪੰਜਾਬ ਚ ਰੋਜਾਨਾ ਦੀ ਤਰਜ ‘ਤੇ ਕਿਤੇ ਨਾ ਕਿਤੇ ਮੌਸਮੀ ਹਲਚਲ ਜਾਰੀ ਹੈ। ਦੱਸਣਯੋਗ ਹੈ ਕਿ ਪਿਛਲੇ ਹਫਤੇ ਭਰ ਤੋਂ ਸੂਬੇ ਚ ਪਾਰਾ ਔਸਤ ਨਾਲੋਂ 4-5° ਹੇਠਾਂ ਬਣਿਆ ਹੋਇਆ ਹੈ। ਉਮੀਦ ਹੈ ਕਿ 10 ਜੂਨ ਤੱਕ ਜੂਨ ਵਰਗਾ ਅਹਿਸਾਸ ਨਹੀਂ ਹੋਵੇਗਾ।
ਰਿਪੋਰਟ ਲਿਖਣ ਤੱਕ ਫਿਰੋਜ਼ਪੁਰ, ਮਾਨਸਾ, ਬਠਿੰਡਾ, ਮੁਕਤਸਰ, ਅਬੋਹਰ, ਸੰਗਰੂਰ, ਪਟਿਆਲਾ, ਚੰਡੀਗੜ੍ਹ, ਪੰਚਕੂਲਾ, ਖਰੜ, ਸਿਰਸਾ, ਫਤਿਹਾਬਾਦ ਦੇ ਹਿੱਸਿਆਂ ਚ ਮੌਸਮੀ ਗਤੀਵਿਧੀਆਂ ਜਾਰੀ ਹਨ।
-ਜਾਰੀ ਕੀਤਾ: 5:22pm, 4 ਜੂਨ, 2020
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
ਤਾਜਾ ਜਾਣਕਾਰੀ