ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਹੁਣੇ ਹੁਣੇ ਪੰਜਾਬ ਦੇ ਸਾਰੇ ਸਕੂਲਾਂ ਲਈ ਹੋਇਆ ਐਲਾਨ ਬੱਚਿਆਂ ਨੂੰ ਲੱਗੀਆਂ ਮੌਜਾਂ ਹੀ ਮੌਜਾਂ
ਅੱਜ ਦੇ ਸਮੇਂ ‘ਚ ਸਕੂਲ ਦੇ ਬੱਚੇ ਕਿਤਾਬਾਂ ਦੇ ਬੈਗ ਦਾ ਭਾਰੀ ਬੋਝ ਲੱਦ ਕੇ ਸਕੂਲਾਂ ‘ਚ ਪੜ੍ਹਨ ਲਈ ਜਾਂਦੇ ਹਨ ਅਤੇ ਸ਼ਇਦ ਇਹੀ ਧਾਰਨਾ ਹੈ ਕਿ ਜਿੰਨਾ ਜ਼ਿਆਦਾ ਬੈਗ ਭਾਰਾ ਹੋਵੇਗਾ ਪੜ੍ਹਾਈ ਵੀ ਉੱਨੀ ਜ਼ਿਆਦਾ ਹੋਵੇਗੀ, ਜਿਸ ਨਾਲ ਕਈ ਵਾਰ ਬੱਚੇ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਘੱਟ ਹੋ ਜਾਂਦਾ ਹੈ ਅਤੇ ਦੂਜੇ ਪਾਸੇ ਖਾਸਕਰ ਕੇ ਪ੍ਰਾਈਵੇਟ ਸਕੂਲ ਆਪਣਾ ਰਿਜਲਟ ਵਧੀਆ ਸਾਬਤ ਕਰਨ ਲਈ ਬੱਚਿਆਂ ‘ਤੇ ਪੜ੍ਹਾਈ ਦਾ ਬੋਝ ਪਾ ਦਿੰਦੇ ਹਨ।
ਬੱਚਿਆਂ ‘ਤੇ ਇਹ ਦਬਾਅ ਘੱਟ ਕਰਨ ਲਈ ਕੇਂਦਰ ਸਰਕਾਰ ਵੱਲੋਂ ਸਕੂਲਾਂ ਲਈ ਇੱਕ ਗਾਇਡਲਾਇੰਸ ਭੇਜੀ ਹੈ ਜਿਸਨੂੰ ਹਰ ਇੱਕ ਸਕੂਲ ਨੂੰ ਲਾਗੂ ਕਰਨਾ ਲਾਜ਼ਮੀ ਹੋਵੇਗਾਅਤੇ ਇਸ ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਸਾਰੇ ਜਿਲ੍ਹਿਆਂ ਦੇ ਅਧਿਕਾਰੀਆਂ ਨੂੰ ਸਖ਼ਤੀ ਨਾਲ ਸਕੂਲਾਂ ਵਿੱਚ ਲਾਗੂ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹੈ।
ਇਸ ਵਿੱਚ ਕਲਾਸ 1 ਤੋਂ ਕਲਾਸ 10ਵੀ ਤੱਕ ਦੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੀ ਹੈ ।ਇਸ ਹਦਾਇਤ ਦੇ ਮੁਤਾਬਕ ਕਲਾਸ 1 ਅਤੇ 2 ਵਿੱਚ ਪੜ੍ਹਨੇ ਵਾਲੇ ਬੱਚਿਆਂ ਦੇ ਸਕੂਲ ਬੈਗ ਦਾ ਭਾਰ 1.5 ਕਿੱਲੋ ਤੈਅ ਕੀਤਾ ਗਿਆ ਹੈ
ਉਥੇ ਹੀ ਕਲਾਸ 3 ਤੋਂ ਕਲਾਸ 5 ਤੱਕ ਦੇ ਵਿਦਿਆਰਥੀਆਂ ਦੇ ਸਕੂਲ ਬੈਗ ਦਾ ਭਾਰ 2 ਤੋਂ 3 ਕਿੱਲੋ ਤੈਅ ਕੀਤਾ ਗਿਆ ਹੈ ।ਇਸਦੇ ਬਾਅਦ ਕਲਾਸ 6ਵੀਂ ਅਤੇ ਕਲਾਸ 7ਵੀ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਸਕੂਲ ਬੈਗ ਦਾ ਭਾਰ 4 ਕਿੱਲੋ ਤੈਅ ਕੀਤਾ ਗਿਆ ਹੈ । ਜਦੋਂ ਕਿ 8ਵੀ ਅਤੇ 9ਵੀ ਕਲਾਸ ਲਈ ਸਕੂਲ ਬੈਗ ਦਾ ਦਾ ਭਾਰ 4.5 ਕਿੱਲੋ ਹੋਵੇਗਾ ।
ਇਸਦੇ ਬਾਅਦ 10ਵੀ ਕਲਾਸ ਲਈ ਸਕੂਲ ਬੈਗ ਦਾ ਭਾਰ ਸਿਰਫ 5 ਕਿੱਲੋ ਤੈਅ ਕੀਤਾ ਗਿਆ ਹੈ।ਮੀਡਿਆ ਰਿਪੋਰਟਸ ਦੇ ਮੁਤਾਬਕ ਕਲਾਸ 1 ਅਤੇ 2 ਦੇ ਬੱਚਿਆਂ ਨੂੰ ਹੋਮਵਰਕ ਨਹੀਂ ਦੇਣ ਲਈ ਵੀ ਕਿਹਾ ਗਿਆ ਹੈ । ਇਸਦੇ ਨਾਲ ਹੀ ਨਿਰਦੇਸ਼ ਦਿੱਤੇ ਗਏ ਹਨ ਕਿ ਉਨ੍ਹਾਂ ਨੂੰ ਕੇਵਲ ਭਾਸ਼ਾ ਅਤੇ ਹਿਸਾਬ ਹੀ ਪੜ੍ਹਾਇਆ ਜਾਵੇਗਾ, ਇਸਦੇ ਇਲਾਵਾ ਕੋਈ ਹੋਰ ਸਬਜੈਕਟ ਨਹੀਂ ਪੜਾਇਆ ਜਾਵੇਗਾ ।
ਤਾਜਾ ਜਾਣਕਾਰੀ