ਆਈ ਤਾਜਾ ਵੱਡੀ ਖਬਰ
ਪਿਛਲੇ ਕੁਝ ਦਿਨਾਂ ਤੋਂ ਹਿਮਾਚਲ ਪ੍ਰਦੇਸ਼ ਦੇ ਵਿਚ ਕੁਝ ਇਲਾਕਿਆਂ ਵਿਚ ਆਈਆਂ ਕੁਦਰਤੀ ਤਬਦੀਲੀਆਂ ਜਾਂ ਆਫ਼ਤਾਂ ਕਾਰਨ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਾਰਨ ਬਹੁਤ ਸਾਰੇ ਲੋਕ ਜੋ ਘੁਮਣ ਗਏ ਸਨ ਜਾਂ ਕਿਸੇ ਕਾਰਨ ਇਹਨਾ ਇਲਾਕਿਆਂ ਵਿਚ ਗਏ ਸਨ ਉਥੇ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਜਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਇਹ ਮੁਸੀਬਤਾ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਇਸੇ ਤਰ੍ਹਾਂ ਹੁਣ ਹਿਮਾਚਲ ਪ੍ਰਦੇਸ਼ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਦਰਅਸਲ ਕੁਦਰਤ ਦਾ ਕਹਿਰ ਇਕ ਵਾਰ ਹਿਮਾਚਲ ਪ੍ਰਦੇਸ਼ ਦੇ ਇਨ੍ਹਾਂ ਇਲਾਕਿਆਂ ਦੇ ਵਿੱਚ ਮਹਿਸੂਸ ਕੀਤਾ ਗਿਆ ਹੈ।
ਇਸ ਖਬਰ ਤੋਂ ਬਾਅਦ ਹਰ ਪਾਸੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਦਰਅਸਲ ਇਹ ਖਬਰ ਹਿਮਾਚਲ ਪ੍ਰਦੇਸ਼ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸ਼ਿਮਲੇ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ ਦੱਸ ਦੇਈਏ ਕਿ ਇਹ ਭੂਚਾਲ ਦੇ ਝਟਕੇ ਤਕਰੀਬਨ ਸ਼ਾਮ ਦੇ 7:47 ਵਜੇ ਮਹਿਸੂਸ ਕੀਤੇ ਗਏ ਸੀ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਭੂਚਾਲ ਦੀ ਗਤੀ ਕਾਫ਼ੀ ਤੇਜ਼ ਸੀ ਜੋ ਜ਼ਮੀਨ ਦੇ ਅੰਦਰ ਤਕਰੀਬਨ 10 ਕਿਲੋਮੀਟਰ ਦੀ ਗਹਿਰਾਈ ਤੱਕ ਮਹਿਸੂਸ ਕੀਤੀ ਗਈ ਹੈ। ਦੱਸ ਦਈਏ ਕਿ ਜਦੋਂ ਭੂਚਾਲ ਦੇ ਝਟਕੇ ਮਹਿਸੂਸ ਹੋਏ ਤਾਂ ਸੁਰੱਖਿਆ ਦੇ ਮੱਦੇਨਜ਼ਰ ਬਹੁਤ ਸਾਰੇ ਲੋਕ ਘਰਾਂ ਤੋਂ ਬਾਹਰ ਆ ਗਏ ਸਨ।
ਦੱਸ ਦਈਏ ਕਿ ਇਹ ਕਿਹਾ ਜਾ ਰਿਹਾ ਹੈ ਕਿ ਫਿਲਹਾਲ ਇਸ ਕੁਦਰਤੀ ਆਫਤ ਦੇ ਕਾਰਨ ਹੋਏ ਨੁਕਸਾਨ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਮਿਲੀ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਭੂਚਾਲ ਦੇ ਝਟਕੇ ਕਾਂਗੜਾ, ਲਾਹੌਲ, ਮੰਡੀ, ਚੰਬਾ ਅਤੇ ਕੁਲੂ ਹਿਮਾਚਲ ਪ੍ਰਦੇਸ਼ ਦੀ ਬਹੁਤ ਜ਼ਿਆਦਾ ਸੰਵੇਦਨਸ਼ੀਲ ਇਲਾਕਿਆਂ ਦੇ ਵਿਚੋਂ ਹਨ। ਪਰ ਅਚਾਨਕ ਇਸ ਤਰ੍ਹਾਂ ਭੂਚਾਲ ਦੇ ਝਟਕੇ ਮਹਿਸੂਸ ਹੋਣ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿਚ ਹੈ।
ਇਹ ਕਿਹਾ ਜਾ ਸਕਦਾ ਹੈ ਕਿ ਇਹ ਕੁਦਰਤੀ ਕਾਫ਼ਤਾਂ ਜਾਂ ਭੁਚਾਲ ਕੁਦਰਤ ਨਾਲ ਕੀਤੀ ਜਾ ਰਹੀ ਛੇੜਛਾੜ ਦਾ ਹੀ ਨਤੀਜਾ ਹੈ। ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਵਿਕਾਸ ਦੇ ਨਾਂ ਤੇ ਜੋ ਕੁਦਰਤ ਨਾਲ ਜੋ ਛੇੜਛਾੜ ਕੀਤੀ ਜਾਂਦੀ ਹੈ ਉਸ ਕਾਰਨ ਹੀ ਅਜਿਹੇ ਨਤੀਜਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਤਾਜਾ ਜਾਣਕਾਰੀ