BREAKING NEWS
Search

ਹੁਣੇ ਹੁਣੇ ਪੰਜਾਬ ਤੋਂ ਆਈ ਅੱਤ ਦੁਖਦਾਈ ਖਬਰ ਵਿਆਹ ਚ ਦੇਖੋ ਆਹ ਕੀ ਭਾਣਾ ਵਾਪਰ ਗਿਆ ਮਚੀ ਹਾਹਾਕਾਰ

ਬਹੁਤ ਹੀ ਦੁਖਦਾਈ ਖਬਰ ਪੰਜਾਬ ਤੋਂ ਆ ਰਹੀ ਹੈ ਜਿਥੇ ਇਕ ਖੁਸ਼ੀਆਂ ਦੇ ਸਮਾਗਮ ਵਿਚ ਭਾਣਾ ਵਾਪਰ ਗਿਆ ਜਿਸ ਨਾਲ ਸਾਰੇ ਪਾਸੇ ਸੋਗ ਪੈ ਗਿਆ ਅਤੇ ਭਾਜੜਾਂ ਵੀ ਪੈ ਗਈਆਂ ਦੇਖੋ ਪੂਰੀ ਖਬਰ ਵਿਸਤਾਰ ਨਾਲ –

ਕੋਟਕਪੂਰਾ – ਬੀਤੀ ਰਾਤ ਕੋਟਕਪੂਰਾ ‘ਚ ਉਸ ਸਮੇਂ ਸਹਿਮ ਦਾ ਮਾਹੌਲ ਹੋ ਗਿਆ, ਜਦੋਂ ਵਿਆਹ ਦੌਰਾਨ ਖੁਸ਼ੀ ਨਾਲ ਜਾਗੋ ਕੱਢੀ ਜਾ ਰਹੀ ਸੀ। ਜਾਗੋ ਮੌਕੇ ਕਾਰ ‘ਚ ਸਵਾਰ ਹੋ ਕੇ ਆਏ ਅਣਪਛਾਤੇ ਵਿਅਕਤੀਆਂ ਨੇ ਫਾਈਰਿੰਗ ਕਰ ਦਿੱਤੀ, ਜਿਸ ਕਾਰਨ ਇਕ 16 ਸਾਲਾ ਬੱਚੇ ਦੀ ਮੌਤ ਹੋ ਗਈ, ਜਦਕਿ ਕਈ ਲੋਕ ਗੰਭੀਰ ਤੌਰ ‘ਤੇ ਫੱਟੜ ਹੋ ਗਏ।

ਮੌਕੇ ‘ਤੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਇਲਾਜ ਲਈ ਬਠਿੰਡਾ ਦੇ ਇਕ ਨਿੱਜੀ ਹਸਪਤਾਲ ਦਾਖਲ ਕਰਵਾ ਦਿੱਤਾ ਪਰ ਹਾਲਤ ਨਾਜ਼ੁਕ ਹੋਣ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ। ਮ੍ਰਿਤਕ ਬੱਚੇ ਦੀ ਪਛਾਣ ਲਵਪ੍ਰੀਤ (16) ਵਜੋਂ ਹੋਈ ਹੈ, ਜਿਸ ਦੀ ਛਾਤੀ ‘ਚ ਗੋਲੀ ਲੱਗਣ ਕਾਰਨ ਮੌਕੇ ‘ਤੇ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ‘ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਮਾਮਲੇ ਦੀ ਜਾਂਚ ਕਰ ਰਹੇ ਫਰੀਦਕੋਟ ਦੀ ਐੱਸ.ਪੀ. ਮੈਡਮ ਗੁਰਮੀਤ ਕੌਰ ਨੇ ਕਿਹਾ ਕਿ ਬੀਤੀ ਰਾਤ ਕੋਟਕਪੂਰਾ ਵਿਖੇ ਦੋ ਧਿਰ ਆਹਮੋ-ਸਾਹਮਣੇ ਹੋ ਗਏ ਸਨ, ਜਿਸ ਕਾਰਨ ਕਈ ਵਿਅਕਤੀ ਜ਼ਖਮੀਂ ਅਤੇ 1 ਮੁੰਡੇ ਦੀ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਇਹ ਫਾਈਰਿੰਗ ਬਦਮਾਸ਼ ਭੋਲਾ ਸ਼ੂਟਰ ਗਰੁੱਪ ਦੇ ਰਣਜੋਧ ਅਤੇ ਗੁਰਲਾਲ ਵਲੋਂ ਅੰਕੁਸ਼ ਅਰੋੜਾ ਗਰੁੱਪ ਦੇ ਆਸ਼ੂ ਵਿਚਕਾਰ ਹੋਈ ਸੀ, ਜਿਨ੍ਹਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

ਮ੍ਰਿਤਕ ਲਵਪ੍ਰੀਤ ਦੇ ਪਿਤਾ ਅਜੈ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਨੇੜੇ ਰਹਿੰਦੇ ਰਿਸ਼ਤੇਦਾਰਾਂ ਦੇ ਘਰ ਵਿਆਹ ਸੀ। ਵਿਆਹ ਤੋਂ ਪਹਿਲਾਂ ਜਾਗੋ ਦੀ ਰਸਮ ਚੱਲ ਰਹੀ ਸੀ ਕਿ ਅਚਾਨਕ ਉਥੇ ਫਾਈਰਿੰਗ ਹੋਣੀ ਸ਼ੁਰੂ ਹੋ ਗਈ। ਇਸ ਹਮਲੇ ਕਾਰਨ ਆਸ਼ੂ ਜ਼ਖਮੀਂ ਹੋ ਗਿਆ, ਜਦਕਿ ਮੇਰਾ ਪੁੱਤਰ ਗੋਲੀਆਂ ਦੀ ਲਪੇਟ ‘ਚ ਆ ਗਿਆ। ਉਨ੍ਹਾਂ ਦੱਸਿਆ ਕਿ ਗੋਲੀ ਚਲਾਉਣ ਵਾਲੇ ਲੋਕ ਕੌਣ ਸੀ ਅਤੇ ਕਿਥੋਂ ਆਏ ਸਨ, ਦੇ ਬਾਰੇ ਕੁਝ ਪਤਾ ਨਹੀਂ।error: Content is protected !!