BREAKING NEWS
Search

ਹੁਣੇ ਹੁਣੇ ਪੰਜਾਬ ‘ਚ ਸਕੂਲੀ ਬੱਸ ਨੂੰ ਲੱਗੀ ਭਿਆਨਕ ਅੱਗ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਣੇ ਹੁਣੇ ਪੰਜਾਬ ‘ਚ ਸਕੂਲੀ ਬੱਸ ਨੂੰ ਲੱਗੀ ਭਿਆਨਕ ਅੱਗ

ਲੁਧਿਆਣਾ ਦੇ ਸਰੂਪ ਨਗਰ ‘ਚ ਬੁੱਧਵਾਰ ਦੁਪਹਿਰ ਨੂੰ ਅਚਾਨਕ ਬੱਚਿਆਂ ਨੂੰ ਸਕੂਲ ਤੋਂ ਘਰ ਲਿਜਾ ਰਹੀ ਇਕ ਸਕੂਲੀ ਬੱਸ ਨੂੰ ਭਿਆਨਕ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਜੀ. ਆਰ. ਡੀ. ਸਕੂਲ ਦੀ ਬੱਸ ਸਰੂਪ ਨਗਰ ਗੁਰਦੁਆਰੇ ਦੇ ਮੋੜ ‘ਤੇ ਸੀ, ਜਿੱਥੇ ਉੱਪਰੋਂ ਬਿਜਲੀ ਦੀਆਂ ਤਾਰਾਂ ਹੇਠਾਂ ਲਟਕ ਰਹੀਆਂ ਸਨ। ਦੱਸਿਆ ਜਾ ਰਿਹਾ ਹੈ ਕਿ ਆਲੇ-ਦੁਆਲੇ ਦੇ ਲੋਕਾਂ ਨੇ ਬੱਸ ਡਰਾਈਵਰ ਨੂੰ ਕਿਹਾ ਵੀ ਸੀ ਕਿ ਉਹ ਬੱਸ ਨੂੰ ਤਾਰਾਂ ਹੇਠੋਂ ਨਾ ਕੱਢ ਕੇ ਦੂਜੇ ਪਾਸਿਓਂ ਕੱਢ ਲਵੇ ਪਰ ਡਰਾਈਵਰ ਨੇ ਇਸ ਦੇ ਬਾਵਜੂਦ ਵੀ ਲਟਕਦੀਆਂ ਤਾਰਾਂ ਹੇਠੋਂ ਦੀ ਬੱਸ ਕੱਢ ਲਈ, ਜਿਸ ਤੋਂ ਬਾਅਦ ਤਾਰਾਂ ਦੀ ਲਪੇਟ ‘ਚ ਆਉਣ ਕਾਰਨ ਬੱਸ ਨੂੰ ਭਿਆਨਕ ਅੱਗ ਲੱਗ ਗਈ।

ਇਸ ਘਟਨਾ ਤੋਂ ਬਾਅਦ ਬੱਸ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਲੋਕਾਂ ਨੇ ਬੜੀ ਮੁਸ਼ਕਲ ਨਾਲ ਬੱਸ ‘ਚ ਬੈਠੇ ਬੱਚਿਆਂ ਨੂੰ ਬਾਹਰ ਕੱਢਿਆ। ਘਟਨਾ ਦੀ ਸੂਚਨਾ ਮਿਲਣ ‘ਤੇ ਸਲੇਮ ਟਾਬਰੀ ਦੇ ਐੱਸ. ਐੱਚ. ਵੀ ਆਪਣੀ ਟੀਮ ਨਾਲ ਮੌਕੇ ‘ਤੇ ਪਹੁੰਚ ਗਏ। ਦੱਸ ਦੇਈਏ ਕਿ ਇਲਾਕੇ ਦੇ ਲੋਕਾਂ ਵਲੋਂ ਕਈ ਵਾਰ ਇਨ੍ਹਾਂ ਤਾਰਾਂ ਸਬੰਧੀ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ।error: Content is protected !!