ਪੰਜਾਬ ਚ ਵਾਪਰਿਆ ਕਹਿਰ
ਸ੍ਰੀ ਚਮਕੌਰ ਸਾਹਿਬ-ਨੀਲੋਂ ਮਾਰਗ ‘ਤੇ ਪਿੰਡ ਬਸੀ ਗੁੱਜਰਾਂ ਨੇੜੇ ਅੱਜ ਕਾਰ, ਖੱਚਰ ਰੇਹੜੇ ਅਤੇ ਮੋਟਰਸਾਈਕਲ ਵਿਚਾਲੇ ਹੋਈ ਭਿਆਨਕ ਟੱਕਰ ‘ਚ ਇੱਕ ਚਾਰ ਸਾਲਾ ਬੱਚੀ ਸਣੇ ਦੋ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕ ਮੋਟਰਸਾਈਕਲ ‘ਤੇ ਸਵਾਰ ਸਨ ਅਤੇ ਉਨ੍ਹਾਂ ਦੀ ਪਹਿਚਾਣ ਸਵਰਨ ਸਿੰਘ ਤੇ ਚਾਰ ਸਾਲਾ ਬੱਚੀ ਰਮਨ ਵਾਸੀ ਬਾਮਾ ਕੁਲੀਆ ਦੇ ਰੂਪ ‘ਚ ਹੋਈ ਹੈ। ਉੱਥੇ ਹੀ ਇਸ ਹਾਦਸੇ ‘ਚ ਮੋਟਰਸਾਈਕਲ ‘ਤੇ ਬੈਠੀਆਂ ਦੋ ਔਰਤਾਂ ਰਾਜਵਿੰਦਰ ਕੌਰ ਪਤਨੀ ਸਵਰਨ ਸਿੰਘ ਤੇ ਸੁਖਵਿੰਦਰ ਕੌਰ ਪਤਨੀ ਹਰਦੇਵ ਸਿੰਘ ਵਾਸੀ ਬਾਮਾ ਕੁਲੀਆ ਅਤੇ ਕਾਰ ਚਾਲਕ ਜਗਤਾਰ ਸਿੰਘ ਵਾਸੀ ਅਹਿਮਦਗੜ੍ਹ ਜ਼ਖ਼ਮੀ ਹੋਏ ਹਨ ਅਤੇ ਉਨ੍ਹਾਂ ਨੂੰ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਹਾਦਸੇ ‘ਚ ਕਾਰ ਸਵਾਰ ਮਾ ਪਿਆਰਾ ਸਿੰਘ, ਕ੍ਰਿਸ਼ਨਾ ਅਤੇ ਪਾਲ ਕੌਰ ਵਾਸੀ ਅਹਿਮਦਗੜ੍ਹ ਸ੍ਰੀ ਚਮਕੌਰ ਸਾਹਿਬ ਦੇ ਸਰਕਾਰੀ ਹਸਪਤਾਲ ‘ਚ ਜੇਰੇ ਇਲਾਜ ਹਨ। ਖੱਚਰ ਰੇਹੜੇ ਦਾ ਮਾਲਕ ਸ਼ਿੰਗਾਰਾ ਸਿੰਘ, ਜਿਹੜਾ ਕਿ ਰੇਹੜੇ ‘ਤੇ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ, ਦੀ ਖੱਚਰ ਵੀ ਫੱਟੜ ਹੋ ਗਈ। ਇਸ ਹਾਦਸੇ ‘ਚ ਕਾਰ ਅਤੇ ਮੋਟਰਸਾਈਕਲ ਨੁਕਸਾਨੇ ਗਏ ਹਨ। ਮੌਕੇ ‘ਤੇ ਪੁੱਜੇ ਤਫ਼ਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਧਰਮਪਾਲ ਚੌਧਰੀ ਅਨੁਸਾਰ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਿਸ ਦੀ ਗ਼ਲਤੀ ਹੋਵੇਗੀ, ਉਸ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਜਾਵੇਗਾ।
ਤਾਜਾ ਜਾਣਕਾਰੀ