BREAKING NEWS
Search

ਹੁਣੇ ਹੁਣੇ ਪੰਜਾਬ ਚ ਵਾਪਰਿਆ ਕਹਿਰ ਮੌਕੇ ਤੇ ਹੀ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਗਿੱਦੜਬਾਹਾ-ਬਠਿੰਡਾ ਰੋਡ ‘ਤੇ ਸਥਿਤ ਪਿੰਡ ਕਰਮਗੜ੍ਹ ਸਤਰਾਂ ਨੇੜੇ ਅੱਜ ਵਾਪਰੇ ਇਕ ਸੜਕੀ ਹਾਦਸੇ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ 4 ਵਿਅਕਤੀ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਅਮਨਦੀਪ ਤੇ ਪ੍ਰਿੰਸ ਵਾਸੀਆਨ ਬਠਿੰਡਾ ਕਾਰ ਰਾਹੀਂ ਗਿੱਦੜਬਾਹਾ ਤੋਂ ਬਠਿੰਡਾ ਵੱਲ ਜਾ ਰਹੇ ਸਨ।

ਜਦੋਂ ਇਨ੍ਹਾਂ ਦੀ ਕਾਰ ਪਿੰਡ ਕਰਮਗੜ੍ਹ ਸਤਰਾਂ ਨੇੜੇ ਸਾਹਮਣੇ ਜਾ ਰਹੇ ਇਕ ਟਰੱਕ ਨੂੰ ਓਵਰਟੇਕ ਕਰਨ ਲੱਗੀ ਤਾਂ ਬਠਿੰਡਾ ਤੋਂ ਗਿੱਦੜਬਾਹਾ ਵੱਲ ਆ ਰਹੀ ਇਕ ਹੋਰ ਕਾਰ ਨਾਲ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਜਦਕਿ ਬਠਿੰਡਾ ਵਲੋਂ ਆ ਰਹੀ ਕਾਰ ‘ਚ ਸਵਾਰ ਸੰਜੂ ਪੁੱਤਰ ਦਰਸ਼ਨ ਸਿੰਘ ਵਾਸੀ ਸ੍ਰੀਗੰਗਾਨਗਰ ਦੀ ਮੌਕੇ ‘ਤੇ ਹੀ ਮੌਤ ਗਈ ਤੇ ਗੋਬਿੰਦ ਪੁੱਤਰ ਰਾਜਿੰਦਰ ਸਿੰਘ ਤੇ ਨਿਸ਼ਾਂਤ ਪੁੱਤਰ ਸ਼ਾਮ ਲਾਲ ਵਾਸੀਆਨ ਸ੍ਰੀਗੰਗਾਨਗਰ ਤੇ ਬਠਿੰਡਾ ਵੱਲ ਜਾ ਰਹੀ ਕਾਰ ‘ਚ ਸਵਾਰ ਅਮਨਦੀਪ ਤੇ ਪ੍ਰਿੰਸ ਗੰਭੀਰ ਰੂਪ ‘ਚ ਜ਼ਖਮੀ ਹੋ ਗਏ।

ਜਿੰਨਾਂ ਨੂੰ 108 ਐਂਬੂਲੈਂਸ ਰਾਹੀਂ ਗਿੱਦੜਬਾਹਾ ਦੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ । ਜਿੱਥੇ ਡਾਕਟਰਾਂ ਨੇ ਗੰਭੀਰ ਰੂਪ ‘ਚ ਜ਼ਖਮੀ ਨਿਸ਼ਾਂਤ, ਅਮਨਦੀਪ ਤੇ ਪ੍ਰਿੰਸ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਇੰਨਾਂ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਬਠਿੰਡਾ ਰੈਫ਼ਰ ਕਰ ਦਿੱਤਾ।error: Content is protected !!