BREAKING NEWS
Search

ਹੁਣੇ ਹੁਣੇ ਪੰਜਾਬ ਚ ਵਾਪਰਿਆ ਕਹਿਰ ਹੋਇਆ ਮੌਤ ਦਾ ਤਾਂਡਵ

ਹੁਸ਼ਿਆਰਪੁਰ : ਗੜ੍ਹਸ਼ੰਕਰ ਨੰਗਲ ਰੋਡ ਤੇ ਨੇੜੇ ਪਿੰਡ ਕੋਟ ਵਿਖੇ ਇੱਕ ਟਿੱਪਰ ਕਾਰ ਦੇ ਉਪਰ ਪਲਟ ਜਾਣ ਨਾਲ 1 ਦੀ ਮੌਟ ਤੇ 2 ਗੰਭੀਰ ਰੂਪ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਿਨੋਂ ਦਿਨ ਵੱਧ ਰਹੇ ਸੜਕੀ ਹਾਦਸਿਆਂ ਦਾ ਕਹਿਰ ਲਗਾਤਾਰ ਕੀਮਤੀ ਜਾਨਾਂ ਨੂੰ ਨਿਗਲਦਾ ਜਾ ਰਿਹਾ ਹੈ

ਅਜਿਹਾ ਮਾਮਲਾ ਸਾਹਮਣੇ ਆਇਆ ਹੈ ਗੜ੍ਹਸ਼ੰਕਰ ਦੇ ਨੰਗਲ ਰੋਡ ਤੇ ਨਜ਼ਦੀਕ ਪਿੰਡ ਕੋਟ ਤੇ ਜਿੱਥੇ ਗੜ੍ਹਸ਼ੰਕਰ ਵਾਲੇ ਸ਼ਹਿਰ ਨੂੰ ਆ ਰਹੇ ਟਿੱਪਰ ਇੱਕ ਕਾਰ ਦੇ ਉਪਰ ਪਲਟ ਗਿਆ ਅਤੇ ਇੱਕ ਮੋਟਰ ਮੋਟਰਸਾਈਕਲ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ।

ਜਿਸ ਦੇ ਕਾਰਨ 2 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਤੇ 1 ਦੀ ਮੌਟ ਹੋ ਗਈ। ਕਾਰ ਸਵਾਰ 2 ਵਿਅਕਤੀ ਬਰਿੰਦਰ ਕੁਮਾਰ ਅਤੇ ਅਜੇ ਕੁਮਾਰ ਸੈਂਟਰ ਟਾਊਨ ਜਲੰਧਰ ਨਾਲ ਸਬੰਧਿਤ ਸਨ। ਜਿਸਦੇ ਵਿੱਚੋਂ ਅਜੇ ਕੁਮਾਰ ਦੀ ਮੌਕੇ ਤੇ ਮੌਟ ਹੋ ਗਈ।

ਵਰਿੰਦਰ ਕੁਮਾਰ ਅਤੇ ਮੋਟਰਸਾਈਕਲ ਸਵਾਰ ਅਸ਼ਵਨੀ ਕੁਮਾਰ ਜ਼ਖ਼ਮੀ ਹੋ ਗਿਆl ਇਹ ਇੰਨਾ ਜ਼ਬਰਦਸਤ ਸੀ ਕਿ ਕਾਰ ਸਵਾਰ ਨੌਜਵਾਨ ਟਿੱਪਰ ਦੇ ਥੱਲੇ ਆ ਗਏ ਜਿਨ੍ਹਾਂ ਨੂੰ ਬਾਹਰ ਕੱਢਣ ਲਈ ਲਗਭਗ 2 ਘੰਟੇ ਦਾ ਸਮਾਂ ਲੱਗਾ ਘਟਨਾ ਦੀ ਸੂਚਨਾ ਮਿਲਦੇ ਹੀ

ਪ੍ਰਸ਼ਾਸਨ ਅਤੇ ਸਿਵਲ ਹਸਪਤਾਲ ਗੜ੍ਹਸ਼ੰਕਰ ਦੀ ਟੀਮ ਮੌਕੇ ਤੇ ਪਹੁੰਚ ਗਈ ਜ਼ਖਮੀ ਮਰੀਜ਼ਾਂ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਐਡਮਿਟ ਕੀਤਾ ਗਿਆl



error: Content is protected !!