ਆਈ ਤਾਜਾ ਵੱਡੀ ਖਬਰ
ਚੰਡੀਗੜ੍ਹ : ਸੂਬੇ ਵਿਚ ਕੋਰੋਨਾ ਵਾਇਰਸ ਨੇ ਪੂਰੀ ਤਰਾਂ ਆਪਣਾ ਜਾਲ ਵਿਛਾ ਲਿਆ ਹੈ । ਇਸ ਦੇ ਮਰੀਜ਼ਾਂ ਦੀ ਗਿਣਤੀ ਜਿਥੇ 300 ਨੂੰ ਪਾਰ ਕਰ ਗਈ ਹੈ ਉਥੇ ਹੀ 19 ਵਿਅਕਤੀਆਂ ਨੇ ਇਸ ਬਿਮਾਰੀ ਕਾਰਨ ਦਮ ਤੋੜ ਦਿੱਤਾ ਹੈ । ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਨ੍ਹਾਂ ਹਾਲਾਤਾਂ ਦੇ ਮੱਦੇ ਨਜਰ ਸੂਬੇ ਵਿੱਚ ਲੌਕ ਡਾਉਨ (ਕਰਫਿਊ) ਕੀਤਾ ਗਿਆ ਹੈ । ਇਸ ਨੂੰ ਲੈ ਕੇ ਅਜ ਮੁੱਖ ਮੰਤਰੀ ਵਲੋਂ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਿਹੜੇ ਨਵੇਂ ਨਿਰਦੇਸ਼ ਦਿੱਤੇ ਗਏ ਹਨ ਆਓ ਜਾਣਦੇ ਹਾਂ -“ਸਵੇਰੇ 7 ਤੋਂ ਸਵੇਰੇ 11 ਵਜੇ ਤੱਕ ਸੀਮਿਤ ਆਵਾਜਾਈ ਦੀ ਆਗਿਆ। ਕੋਵਿਡ-19 ਦੀ ਰੋਕਥਾਮ ਦੇ ਸੰਪੂਰਨ ਉਪਾਅ ਜਿਵੇਂ ਸਮਾਜਿਕ ਦੂਰੀ, ਨਿਯਮਿਤ ਤੌਰ ‘ਤੇ ਹੱਥ ਧੋਣੇ, ਮਾਸਕ ਦੀ ਵਰਤੋਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਮਲਟੀ-ਬ੍ਰਾਂਡ ਅਤੇ ਸਿੰਗਲ-ਬ੍ਰਾਂਡ ਮਾੱਲਾਂ ਨੂੰ ਛੱਡ ਕੇ ਸਾਰੀਆਂ ਰਜਿਸਟਰਡ ਦੁਕਾਨਾਂ ਨੂੰ ਆਪਣੇ 50% ਸਟਾਫ਼ ਨਾਲ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਖੋਲ੍ਹਣ ਦੀ ਆਗਿਆ ਹੈ।
ਮਾਰਕੀਟ ਕੰਪਲੈਕਸਾਂ ਅਤੇ ਸ਼ਾੱਪਿੰਗ ਮਾੱਲਾਂ ਵਿਚ ਦੁਕਾਨਾਂ ਖੋਲ੍ਹਣ ਦੀ ਆਗਿਆ ਨਹੀਂ ਹੈ। ਸੈਲੂਨ, ਨਾਈ ਦੀਆਂ ਦੁਕਾਨਾਂ ਆਦਿ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਦੁਕਾਨਾਂ ਬੰਦ ਰਹਿਣਗੀਆਂ।
ਈ-ਕਾੱਮਰਸ ਕੰਪਨੀਆਂ ਨੂੰ ਸਿਰਫ਼ ਜ਼ਰੂਰੀ ਚੀਜ਼ਾਂ ਦੀ ਆਗਿਆ ਜਾਰੀ ਰਹੇਗੀ। ਉਦਯੋਗਾਂ ਨੂੰ ਕੁਝ ਸ਼ਰਤਾਂ ਦੇ ਅਧੀਨ ਕੰਮ ਕਰਨ ਦੀ ਆਗਿਆ ਹੈ।” ਦਸ ਦੇਈਏ ਕਿ ਸੂਬੇ ਵਿੱਚ ਕਰਫਿਊ ਦੀ ਮਿਆਦ ਵਿੱਚ ਦੋ ਹਫਤਿਆਂ ਦਾ ਵਾਧਾ ਕਰ ਦਿੱਤਾ ਹੈ । ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 330 ਹੋ ਗਈ ਹੈ ਅਤੇ 19 ਵਿਅਕਤੀਆਂ ਨੇ ਇਸ ਕਾਰਨ ਦਮ ਤੋੜ ਦਿੱਤਾ ਹੈ ।
ਤਾਜਾ ਜਾਣਕਾਰੀ