ਪੰਜਾਬ ਵਾਸੀਆਂ ਵਾਸਤੇ ਇਕ ਖ਼ੁਸ਼ੀ ਦੀ ਖ਼ਬਰ
ਚੰਡੀਗੜ੍ਹ: ਸਾਰੇ ਪੰਜਾਬ ਵਾਸੀਆਂ ਵਾਸਤੇ ਇਕ ਖ਼ੁਸ਼ੀ ਦੀ ਖ਼ਬਰ ਹੈ। ਮੌਸਮ ਵਿਭਾਗ ਅਨੁਸਾਰ ਜਲਦੀ ਹੀ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਵਿਚ 26 ਜੂਨ ਸ਼ਾਮ ਅਤੇ 27 ਜੂਨ ਨੂੰ ਮੀਂਹ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਖ਼ਬਰ ਇਹ ਵੀ ਹੈ ਕਿ ਬਹੁਤ ਹੀ ਜਲਦ ਮਾਨਸੂਨ ਵੀ ਦਸਤਕ ਦੇ ਦੇਵੇਗੀ ਹਾਲਾਂਕਿ ਵਿਭਾਗ ਦਾ ਕਹਿਣਾ ਹੈ ਕਿ ਇਸ ਵਾਰ ਮਾਨਸੂਨ ਕਾਫ਼ੀ ਦੇਰੀ ਨਾਲ ਆ ਰਿਹਾ ਹੈ, ਇਸ ਸਮੇਂ ਸਿਰਫ਼ ਤੇ ਸਿਰਫ਼ ਤੱਟਵਰਤੀ ਇਲਾਕਿਆਂ ਜਿਵੇਂ ਕਿ ਕੇਰਲ ਅਤੇ ਕਰਨਾਟਕ ਵਿਚ ਵੀ ਮੀਂਹ ਪੈ ਰਹੇ ਹਨ।
ਸੂਬੇ ਵਿਚ ਮੰਗਲਵਾਰ ਸਵੇਰ ਤੋਂ ਹੀ ਧੁੱਪ ਨੇ ਆਪਣਾ ਜ਼ੋਰ ਦਿਖਾਉਣਾ ਸ਼ੁਰੂ ਕਰ ਦਿੱਤਾ ਸੀ ਜਦਕਿ ਇਸ ਤੋਂ ਇਕ ਦਿਨ ਪਹਿਲਾਂ ਮੌਸਮ ਥੋੜ੍ਹਾ ਠੰਡਾ ਰਿਹਾ ਪਰ ਅੱਜ ਯਾਨੀ ਬੁੱਧਵਾਰ ਨੂੰ ਪੰਜਾਬ, ਹਰਿਆਣਾ ਅਤੇ ਨ ਲ ਲੱਗਦੇ ਕਈ ਇਲਾਕਿਆਂ ਵਿਚ ਰਾਤ ਤੱਕ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਕਿਤੇ-ਕਿਤੇ ਹਨੇਰੀਆਂ ਵੀ ਚੱਲ ਸਕਦੀਆਂ ਹਨ।
ਮੌਸਮ ਵਿਭਾਗ ਮੁਤਾਬਿਕ ਪਿਛਲੇ 24 ਘੰਟਿਆਂ ਦੌਰਾਨ ਕਈ ਥਾਈਂ ਹਲਕੀ ਬੂੰਦਾਬਾਂਦੀ ਹੋਈ, ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ। ਚੰਡੀਗੜ੍ਹ ਵਿਚ ਵੱਧ ਤੋਂ ਵੱਧ ਤਾਪਮਾਨ 35 ਡਿਗਰੀ, ਅੰਮ੍ਰਿਤਸਰ ਵਿਚ 37, ਜਲੰਧਰ ਨੇੜੇ ਆਦਮਪੁਰ ਵਿਚ 38, ਬਠਿੰਡਾ ਵਿਚ 36, ਸ਼੍ਰੀਨਗਰ ਵਿਚ 27, ਮਨਾਲੀ 18, ਸ਼ਿਮਲਾ ਵਿਚ 23 ਅਤੇ ਊਨਾ ਵਿਚ 39 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 27 ਨੂੰ ਵੀ ਮੀਂਹ ਪੈਣ ਦੀ ਸੰਭਾਵਨਾ ਹੈ।
ਤਾਜਾ ਜਾਣਕਾਰੀ