ਆਈ ਮੌਸਮ ਦੀ ਵੱਡੀ ਚੇਤਾਵਨੀ
ਇੱਕ ਪਾਸੇ ਜਿੱਥੇ ਗਰਮੀ ਨਾਲ ਆਮ ਜਨਤਾ ਦਾ ਬੁਰਾ ਹਾਲ ਹੋਇਆ ਪਿਆ ਹੈ ਉੱਥੇ ਹੀ ਹੁਣ ਰਾਹਤ ਦੀ ਖਬਰ ਆਈ ਹੈ ਕਿ 25 ਜੂਨ ਨੂੰ ਭਾਰੀ ਮੀਂਹ ਦੀ ਸੰਭਾਵਨਾ ਹੈ । ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ, ਅੰਮ੍ਰਿਤਸਰ, ਬਠਿੰਡਾ, ਪਠਾਨਕੋਟ, ਜਲੰਧਰ, ਕਪੂਰਥਲਾ, ਚੰਡੀਗੜ੍ਹ ਤੇ ਸ੍ਰੀ ਅਨੰਦਪੁਰ ਸਾਹਿਬ ‘ਚ 25 ਜੂਨ ਤਕ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਸੂਬੇ ਦੇ ਕੁੱਝ ਜ਼ਿਲ੍ਹਿਆਂ ‘ਚ ਹਲਕੀ ਤੇ ਤੇਜ਼ ਬਾਰਿਸ਼ ਹੋ ਸਕਦੀ ਹੈ।
ਵਿਭਾਗ ਮੁਤਾਬਕ, ਇਸ ਦੌਰਾਨ ਕਈ ਜ਼ਿਲ੍ਹਿਆਂ ‘ਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲ ਸਕਦੀਆਂ ਹਨ।
ਉੱਥੇ ਲੁਧਿਆਣਾ ਤੇ ਪਟਿਆਲਾ ‘ਚ ਸਿਰਫ਼ 25 ਜੂਨ ਨੂੰ ਹੀ ਬਾਰਿਸ਼ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਦੱਸ ਦੇਈਏ ਕਿ ਕਈ ਥਾਵਾਂ ‘ਤੇ ਗਰਮੀ ਕਾਰਨ ਮੌਤਾਂ ਵੀ ਹੋ ਗਈਆਂ ਹਨ ।

ਤਾਜਾ ਜਾਣਕਾਰੀ