ਹੁਣੇ ਆਈ ਤਾਜਾ ਵੱਡੀ ਖਬਰ
ਓਟਾਵਾ : ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀਰਵਾਰ ਨੂੰ ਕਿਹਾ ਕਿ ਕੈਨੇਡੀਅਨਾਂ ਨੂੰ ਮਹੀਨਿਆਂ ਤੱਕ ਘਰ ਰਹਿਣਾ ਪਵੇਗਾ ਅਤੇ ਫਿਜੀਕਲ ਦੂਰੀ ਦੀ ਆਦਤ ਪਾਉਣੀ ਹੋਵੇਗੀ ਕਿਉਂਕਿ ਕੈਨੇਡਾ ਵਿਚ ਕੋਵਿਡ-19 ਦੀ ਪਹਿਲੀ ਲਹਿਰ ਗਰਮੀਆਂ ਤੱਕ ਖਤਮ ਨਹੀਂ ਹੋਣ ਜਾ ਰਹੀ। ਉਨ੍ਹਾਂ ਇਹ ਗੱਲ ਜ਼ੋਰ ਦੇ ਕੇ ਕਹੀ ਕਿ ਕੈਨੇਡਾ ਉਦੋਂ ਤੱਕ ਸਾਧਾਰਣ ਸਥਿਤੀ ਵਿਚ ਨਹੀਂ ਪਰਤੇਗਾ ਜਦੋਂ ਤੱਕ ਕੋਰੋਨਾ ਵਾਇਰਸ ਦਾ ਟੀਕਾ ਨਹੀਂ ਆ ਜਾਂਦਾ, ਜਿਸ ਵਿਚ ਸਾਲ ਡੇਢ ਸਾਲ ਤੱਕ ਲੱਗ ਸਕਦਾ ਹੈ।
ਟਰੂਡੋ ਨੇ ਕਿਹਾ ਕਿ ਸਾਡੇ ਮੁਲਕ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਸ਼ੁਰੂਆਤੀ ਪੜਾਅ ਵਿਚ ਹੈ ਕਿਉਂਕਿ ਵਾਇਰਸ ਕੁਝ ਹੋਰ ਦੇਸ਼ਾਂ ਨਾਲੋਂ ਬਾਅਦ ਵਿਚ ਕੈਨੇਡਾ ਵਿਚ ਆਇਆ ਹੈ। ਟਰੂਡੋ ਨੇ ਕਿਹਾ ਕੀ ਇਹ “ਸਾਡੀ ਪੀੜ੍ਹੀ ਲਈ ਚੁਣੌਤੀ” ਹੈ। ਉਨ੍ਹਾਂ ਕਿਹਾ ਕਿ ਬੜਾ ਮੁਸ਼ਕਲ ਹੈ, ਜਦੋਂ ਤੱਕ ਟੀਕਾ ਵਿਕਸਤ ਨਹੀਂ ਹੁੰਦਾ, ਇਸ ਵਿਚ ਮਹੀਨਿਆਂ ਦੀ ਨਿਰੰਤਰ ਕੋਸ਼ਿਸ਼ ਅਤੇ ਲਗਨ ਲੱਗੇਗੀ।
ਟਰੂਡੋ ਨੇ ਕਿਹਾ ਕਿ ਸਾਨੂੰ ਇਕ-ਦੂਜੇ ਤੋਂ ਦੂਰੀ ਦਾ ਅਭਿਆਸ ਕਰਨ, ਘਰ ਰਹਿਣ ਤੇ ਆਪਣੇ ਹੱਥਾਂ ਨੂੰ ਧੋਦੇਂ ਰਹਿਣ ਦੀ ਜ਼ਰੂਰਤ ਹੈ। ਇਕ ਵਾਰ ਜਦੋਂ ਕੈਨੇਡਾ ਦੀ ਪਹਿਲੀ ਲਹਿਰ ਨਿਕਲੀ ਗਈ ਤਾਂ ਜਾ ਕੇ ਕੁਝ ਆਰਥਿਕ ਗਤੀਵਿਧੀਆਂ ਦੁਬਾਰਾ ਸ਼ੁਰੂ ਹੋਣਗੀਆਂ। ਉਨ੍ਹਾਂ ਕਿਹਾ, “ਇਹ ਜ਼ਰੂਰੀ ਹੈ ਕਿ ਲੋਕ ਇਹ ਸਮਝਣ ਕਿ ਸਾਨੂੰ ਇਕ ਸਾਲ ਜਾਂ ਡੇਢ ਸਾਲ ਲਈ ਚੌਕਸ ਰਹਿਣਾ ਪਵੇਗਾ। ਇੱਥੇ ਕੁਝ ਚੀਜ਼ਾਂ ਹੋਣਗੀਆਂ ਜੋ ਅਸੀਂ ਨਹੀਂ ਕਰ ਸਕਦੇ।” ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਪਹਿਲੀ ਲਹਿਰ ਖਤਮ ਹੋਣ ਮਗਰੋਂ ਵੀ ਇਹ ਮੁਮਕਿਨ ਹੈ ਕਿ ਜਦੋਂ ਤੱਕ ਇਸ ਦਾ ਟੀਕਾ ਨਹੀਂ ਹੋਵੇਗਾ ਇਸ ਦਾ ਪ੍ਰਕੋਪ ਛੋਟੇ ਪੱਧਰ ਰਹੇ। ਟਰੂਡੋ ਨੇ ਇਹ ਚਿੰਤਾ ਉਸ ਵਕਤ ਜ਼ਾਹਰ ਕੀਤੀ ਹੈ,
ਜਦੋਂ ਫੈਡਰਲ ਪਬਲਿਕ ਹੈਲਥ ਅਧਿਕਾਰੀਆਂ ਨੇ ਸਖਤ ਕੰਟਰੋਲ ਦੇ ਬਾਵਜੂਦ ਕੈਨੇਡਾ ਵਿਚ 22,000 ਮੌਤਾਂ ਹੋਣ ਦੀ ਸੰਭਾਵਨਾ ਜਤਾਈ ਹੈ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
Home ਤਾਜਾ ਜਾਣਕਾਰੀ ਹੁਣੇ ਹੁਣੇ ਟਰੂਡੋ ਨੇ ਜੋ ਕਿਹਾ ਸੁਣ ਸੋਚਾਂ ਚ ਪਈ ਦੁਨੀਆਂ ਏਨਾ ਸਮਾਂ ਹਜੇ ਹੋਰ ਚਲੇਗਾ ਇਹ ਕਰੋਨਾ ਵਾਇਰਸ
ਤਾਜਾ ਜਾਣਕਾਰੀ